ਇੰਦਰਜੀਤ ਨਿੱਕੂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ‘ਤੇ ਜਤਾਈ ਨਰਾਜ਼ਗੀ, ਕਿਹਾ ‘ਮੈਂ ਸਿੱਧੂ ਵਾਂਗ ਪਿੰਡ ਰਹਿ ਕੇ ਕੰਮ ਕਰਦਾ ਰਿਹਾਂ, ਪਰ ਹੁਣ ਇੱਥੇ….’

ਇੰਦਰਜੀਤ ਨਿੱਕੂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸ਼ੁਭਦੀਪ ਸਿੰਘ ਸਿੱਧੂ ਨੂੰ ਕਦੋਂ ਇਨਸਾਫ਼ ਮਿਲੂ, ਮਿਲੂ ਵੀ ਜਾਂ ਸਿੱਧੂ ਦੇ ਮਾਪੇ ਤੇ ਓਹਨੂੰ ਚਾਹੁੰਣ ਵਾਲੇ ਐਦਾਂ ਈ ਤੜਫ਼ਦੇ ਰਹਿਣਗੇ।

By  Shaminder April 11th 2023 05:21 PM -- Updated: April 11th 2023 05:34 PM

ਸਿੱਧੂ ਮੂਸੇਵਾਲਾ (Sidhu Moose wala)  ਮੌਤ ਤੋਂ ਬਾਅਦ ਵੀ ਚਰਚਾ ‘ਚ ਹੈ । ਉਸ ਦਾ ਬੀਤੇ ਦਿਨ ‘ਮੇਰਾ ਨਾਂਅ’ ਟਾਈਟਲ ਹੇਠ ਇੱਕ ਗੀਤ ਰਿਲੀਜ਼ ਹੋਇਆ ਹੈ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਪਰ ਉਸ ਦੇ ਮਾਪੇ ਹਾਲੇ ਤੱਕ ਇਨਸਾਫ਼ ਦੀ ਉਡੀਕ ‘ਚ ਹਨ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਸ ਨੂੰ ਇਨਸਾਫ ਨਾ ਮਿਲਣ ਕਾਰਨ ਨਰਾਜ਼ ਹਨ ।


ਹੋਰ ਪੜ੍ਹੋ :  ਵਾਇਸ ਆਫ਼ ਪੰਜਾਬ ਛੋਟਾ ਚੈਂਪ-9ਲਈ ਭੇਜੋ ਆਪਣੀ ਐਂਟਰੀ, ਜਲਦ ਸ਼ੁਰੂ ਹੋਣ ਜਾ ਰਹੇ ਆਡੀਸ਼ਨ

ਇੰਦਰਜੀਤ ਨਿੱਕੂ ਨੇ ਜਤਾਈ ਨਰਾਜ਼ਗੀ 

 ਇੰਦਰਜੀਤ ਨਿੱਕੂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸ਼ੁਭਦੀਪ ਸਿੰਘ ਸਿੱਧੂ ਨੂੰ ਕਦੋਂ ਇਨਸਾਫ਼ ਮਿਲੂ, ਮਿਲੂ ਵੀ ਜਾਂ ਸਿੱਧੂ ਦੇ ਮਾਪੇ ਤੇ ਓਹਨੂੰ ਚਾਹੁਣ ਵਾਲੇ ਐਦਾਂ ਈ ਤੜਫ਼ਦੇ ਰਹਿਣਗੇ।ਮੈਂ ੨੫ ਸਾਲਾਂ ਤੋ ਆਪਣੇ ਪੰਜਾਬ ਵਿੱਚ ਰਹਿਕੇ, ਪੰਜਾਬੀ ਮਾਂ ਬੋਲੀ ਰਾਹੀਂ, ਗੁਰੂਆਂ ਦੀ ਬਖ਼ਸ਼ੀ ਦਸਤਾਰ ਕਰ ਕੇ, ਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੀ ਸੇਵਾ ਕਰ ਰਿਹਾ,ਸਿੱਧੂ ਵਾਂਗੂੰ ਕਦੇ ਆਪਣਾ ਪਿੰਡ ਨੀ ਛੱਡਿਆ।


ਪਰ ਹੁਣ ਜੀਅ ਨੀ ਲੱਗਦਾ. ਸਗੋਂ ਬੱਚਿਆਂ ਦੇ ਫ਼ਿਊਚਰ ਨੂੰ ਲੈ ਕੇ ਫ਼ਿਕਰ ਹੋ ਰਹੀ ਆ।ਜਿਹੜੇ ਸਿੱਧੂ ਨੇ ਕਾਲੇ ਗੋਰਿਆਂ ਨੂੰ ਪੰਜਾਬੀ ਸੁਣਨ ਤੇ ਗਾਉਣ ਲਾ ਦਿੱਤਾ, ਮਰਨ ਤੋਂ ਬਾਅਦ ਵੀ ਕਰੋੜਾਂ ਰੁਪਏ ਟੈਕਸ ਪੇ ਕਰਦਾ ਸਰਕਾਰ ਨੂੰ, ਜੇ ਸਰਕਾਰਾਂ ਓਹਨੂੰ ਇਨਸਾਫ਼ ਨੀ ਦਵਾ ਸਕਦੀਆਂ, ਆਮ ਲੋਕਾਂ ਦਾ ਤਾਂ ਫ਼ਿਰ ਰੱਬ ਹੀ ਰਾਖਾ।ਮੈਂ ਖ਼ੁਦ ਹਰ ਸਰਕਾਰ ਲਈ ਪਤਾ ਨੀ ਕਿੰਨੀ  ਫ਼ਰੀ ਸੇਵਾ ਕੀਤੀ ਹੁਣ ਵਾਲੀ ਸਰਕਾਰ ਲਈ ਤਾਂ ਦਿਨ ਰਾਤ ਇੱਕ ਕਰਤੇ ਸੀ ।ਪਰ ਬੁਰੇ ਵਕਤ ਚ’ ਹੈਲਪ ਤਾਂ ਦੂਰ ਦੀ ਗੱਲ, ਹਲੇ ਤੱਕ ਹਾਲ ਵੀ ਨੀ ਪੁਛਿਆ.ਲੱਗਦੈ ਹੁਣ ਮਜਬੂਰੀ ਚ’ ਆਪਣਾ ਵਤਨ ਛੱਡਣਾ ਪੈਣਾ ।


ਜੋ ਮੈਂ ਤੇ ਮੇਰਾ ਪਰੀਵਾਰ ਕਦੇ ਨੀ ਚਾਉਦੇ ਸੀ  ਲ਼ੋਕਾਂ ਲਈ ਗਾਉਣ ਵਾਲੇ ਨਾਲ, ਲ਼ੋਕ ਤਾਂ ਪੂਰੀ ਦੁਨੀਆਂ ਲੈਕੇ ਖੜ ਗਏ, ਇਨਸਾਫ਼ ਦਿਵਾਉਣ ਵਾਲੇ ਪਤਾ ਨੀ ਕਿਉਂ ਸੁਤੇ ਪਏ ਨੇ ।ਜੀਹਦੇ ਇਨਸਾਫ਼ ਲਈ ਪੂਰੀ ਦੁਨੀਆਂ ਗੁਹਾਰ ਲਾ ਰਹੀ ਆ, ਜੇ ਪੰਜਾਬ ਦੇ ਇਸ ਪੁੱਤ ਨੂੰ ਇਨਸਾਫ਼ ਨਹੀਂ  ਦਿਵਾ ਸਕਦੀ ਸਰਕਾਰ ਤਾਂ ਸਰਕਾਰ ਨੂੰ ਪੰਜਾਬ ਦੀ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ ‘।

View this post on Instagram

A post shared by Inderjit Nikku (@inderjitnikku)




Related Post