Gadar 2 Review: 'ਗਦਰ 2' ਫ਼ਿਲਮ ਦੇਖ ਕੇ ਭਾਰਤੀ ਫੌਜੀਆਂ ਦੀਆਂ ਅੱਖਾਂ ਹੋਇਆਂ ਨਮ, ਲਾਏ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ

ਦਿੱਲੀ 'ਚ ਭਾਰਤੀ ਫੌਜ ਲਈ ਫਿਲਮ ਗਦਰ 2 ਦੀ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ। ਗਦਰ 2 ਨੂੰ ਦੇਖ ਕੇ ਭਾਰਤੀ ਫੌਜ ਦੀਆਂ ਅੱਖਾਂ ਨਮ ਹੋ ਗਈਆਂ ਸਨ। ਫਿਲਮ ਖਤਮ ਹੋਣ ਤੋਂ ਬਾਅਦ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ। ਫ਼ਿਲਮ ਦੇਖ ਕੇ ਭਾਰਤੀ ਫੌਜੀਆਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਨ੍ਹਾਂ ਨੇ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ।

By  Pushp Raj August 10th 2023 06:09 PM

Gadar 2 Review: ਬਾਲੀਵੁੱਡ ਦੇ ਤਾਰਾ ਸਿੰਘ ਤੇ ਸਕੀਨਾ ਯਾਨੀ ਕਿ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਆਪਣੀ  ਫਿਲਮ 'ਗਦਰ 2' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਗਦਰ ਏਕ ਪ੍ਰੇਮ ਕਥਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਪ੍ਰਸ਼ੰਸਕ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜਨਦਾਰ ਸਫਲਤਾ ਤੋਂ ਬਾਅਦ, ਪ੍ਰਸ਼ੰਸਕ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਦੱਸ ਦੇਈਏ ਕਿ ਇਹ ਫਿਲਮ 22 ਸਾਲ ਬਾਅਦ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਭਾਰਤੀ ਫੌਜ ਲਈ ਇਸ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਜਿਸ ਮਗਰੋਂ ਭਾਰਤੀ ਫੌਜੀਆਂ ਦਾ ਇਸ ਫਿਲਮ 'ਤੇ ਰਿਐਕਸ਼ਨ ਦਿੱਤਾ ਹੈ। 


ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ ਦਿਨੀਂ ਦਿੱਲੀ 'ਚ ਭਾਰਤੀ ਫੌਜ ਲਈ ਫਿਲਮ ਗਦਰ 2 ਦੀ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ। ਗਦਰ 2 ਨੂੰ ਦੇਖ ਕੇ ਭਾਰਤੀ ਫੌਜ ਦੀਆਂ ਅੱਖਾਂ ਨਮ ਹੋ ਗਈਆਂ ਸਨ। ਫਿਲਮ ਖ਼ਤਮ ਹੋਣ ਤੋਂ ਬਾਅਦ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ। ਫੌਜੀਆਂ ਨੂੰ ਇਹ ਫਿਲਮ ਗਦਰ ਏਕ ਪ੍ਰੇਮ ਕਥਾ ਨਾਲੋਂ ਜ਼ਿਆਦਾ ਚੰਗੀ ਲੱਗੀ। ਸੈਨਿਕਾਂ ਨੇ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਦੇ ਪ੍ਰਦਰਸ਼ਨ ਦੀ ਵੀ ਤਾਰੀਫ ਕੀਤੀ।

ਫ਼ਿਲਮ ਦੇਖ ਕੇ ਭਾਰਤੀ ਫੌਜੀਆਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਨ੍ਹਾਂ ਨੇ 'ਹਿੰਦੁਸਤਾਨ ਜ਼ਿੰਦਾਬਾਦ' ਦੇ  ਨਾਅਰੇ ਵੀ ਲਾਏ। ਭਾਰਤੀ ਫੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਫਿਲਮ ਨੂੰ ਕਾਫੀ ਹੁੰਗਾਰਾ ਦਿੱਤਾ ਹੈ। ਕੁੱਲ ਮਿਲਾ ਕੇ ਇਹ ਫਿਲਮ ਭਾਰਤੀ ਫੌਜ ਦੀ ਨਜ਼ਰ 'ਚ ਸੁਪਰਹਿੱਟ ਹੈ।


 ਹੋਰ ਪੜ੍ਹੋ: Salman Khan: 25 ਸਾਲ ਬਾਅਦ ਕਰਨ ਜੌਹਰ ਦੀ ਫਿਲਮ 'ਚ ਕੰਮ ਕਰਨਗੇ ਸਲਮਾਨ ਖਾਨ, ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ 

ਹਾਲ ਹੀ 'ਚ ਸੰਨੀ ਦਿਓਲ ਫਿਲਮ ਦੀ ਪ੍ਰਮੋਸ਼ਨ ਲਈ ਪੂਰੀ ਟੀਮ ਨਾਲ ਗਾਜ਼ੀਆਬਾਦ ਪਹੁੰਚੇ ਸਨ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ 'ਗਦਰ 2' ਬਾਕਸ ਆਫਿਸ 'ਤੇ ਹਿੱਟ ਰਹੀ ਅਤੇ ਇਸ ਨੂੰ ਦਰਸ਼ਕਾਂ ਦਾ ਪਿਆਰ ਮਿਲਦਾ ਹੈ ਤਾਂ 'ਗਦਰ 3' ਬਣੇਗੀ। ਜੇਕਰ ਲੋਕਾਂ ਨੂੰ ਫਿਲਮ ਪਸੰਦ ਨਹੀਂ ਆਈ ਤਾਂ ਉਹ ਇਸ ਦਾ ਅਗਲਾ ਸੀਕਵਲ ਨਹੀਂ ਬਣਾਉਣਗੇ।


Related Post