IPL 2023: ਭੋਜਪੁਰੀ ਗਾਇਕ ਖੇਸਾਰੀ ਲਾਲ ਨੇ 'ਲਖਨਊ ਸੁਪਰਜਾਇੰਟਸ' ਲਈ ਗਾਇਆ ਟੀਮ ਐਂਥਮ, ਵੀਡੀਓ ਹੋਈ ਵਾਇਰਲ

ਇਨ੍ਹੀਂ ਦਿਨੀਂ ਕ੍ਰਿਕਟ ਪ੍ਰੇਮਿਆ 'ਚ IPL ਦਾ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਕ੍ਰਿਕਟ ਦੇ ਇਸ ਕ੍ਰੇਜ਼ ਤੋਂ ਕੋਈ ਵੀ ਅਛੂਤਾ ਨਹੀਂ ਹੈ। ਹਾਲ ਹੀ ਵਿੱਚ ਮਸ਼ਹੂਰ ਭੋਜਪੁਰੀ ਗਾਇਕ 'ਤੇ IPL Fever ਵੇਖਣ ਨੂੰ ਮਿਲਿਆ, ਗਾਇਕ ਨੇ ਖੇਸਾਰੀ ਲਾਲ ਨੇ 'ਲਖਨਊ ਸੁਪਰਜਾਇੰਟਸ' ਲਈ ਟੀਮ ਐਂਥਮ ਗਾਇਆ ਹੈ।

By  Pushp Raj April 22nd 2023 04:53 PM -- Updated: April 22nd 2023 04:54 PM

Khesari LaL song on IPL  : ਇੰਡੀਅਨ ਪ੍ਰੀਮੀਅਰ ਲੀਗ (IPL) ਇਨ੍ਹੀਂ ਦਿਨੀਂ ਪੂਰੇ ਜ਼ੋਰਾਂ 'ਤੇ ਹੈ। ਚੇਨਈ ਸੁਪਰ ਕਿੰਗਜ਼ ਦੇ 'ਵਿਸਲ ਪੋਡੂ', ਰਾਜਸਥਾਨ ਰਾਇਲਜ਼ ਦੇ 'ਹੱਲਾ ਬੋਲ' ਅਤੇ ਮੁੰਬਈ ਇੰਡੀਅਨਜ਼ ਦੇ ਗੀਤ 'ਯੇ ਹੈ ਮੁੰਬਈ ਮੇਰੀ ਜਾਨ' ਨੇ ਧਮਾਲ ਮਚਾ ਦਿੱਤਾ ਹੈ। ਅਤੇ, ਹੁਣ ਭੋਜਪੁਰੀ ਸਟਾਰ ਖੇਸਰੀ ਲਾਲ ਯਾਦਵ ਨੇ ਲਖਨਊ ਸੁਪਰਜਾਇੰਟਸ ਦੀ ਟੀਮ ਲਈ ਗੀਤ 'ਖੇਲੇ ਸੁਪਰਜਾਇੰਟਸ ਲਖਨਊਵਾ' ਗਾਇਆ ਹੈ। ਇਹ ਗੀਤ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।  


ਦੱਸ ਦਈਏ ਕਿ ਲਖਨਊ ਸੁਪਰਜਾਇੰਟਸ ਟੀਮ ਦਾ ਗਠਨ ਸਾਲ 2021 ਵਿੱਚ ਕੀਤਾ ਗਿਆ ਸੀ। ਪਿਛਲੇ ਸਾਲ ਇਸ ਟੀਮ ਨੇ ਪਹਿਲੀ ਵਾਰ ਆਈਪੀਐਲ ਵਿੱਚ ਹਿੱਸਾ ਲਿਆ ਸੀ। ਕ੍ਰਿਕਟ ਪ੍ਰੇਮਿਆਂ ਦੀ ਇੱਛਾ ਨੂੰ ਵੇਖਦੇ ਹੋ  ਇਸ ਸਾਲ ਆਈਪੀਐਲ ਦਾ ਅੰਗਰੇਜ਼ੀ ਅਤੇ ਹਿੰਦੀ, ਪੰਜਾਬੀ ਤੋਂ ਇਲਾਵਾ ਭੋਜਪੁਰੀ ਸਣੇ ਕਈ ਹੋਰ ਖੇਤਰੀ ਭਾਸ਼ਾਵਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ।


 ਭੋਜਪੁਰੀ ਸਿਨੇਮਾ ਸਟਾਰ ਅਤੇ ਸੰਸਦ ਮੈਂਬਰ ਰਵੀ ਕਿਸ਼ਨ ਭੋਜਪੁਰੀ ਵਿੱਚ ਕੁਮੈਂਟਰੀ ਕਰ ਰਹੇ ਹਨ। ਜੋ ਕਿ ਭੋਜਪੁਰੀ ਦਰਸ਼ਕਾਂ ਲਈ ਬਹੁਤ ਰੋਮਾਂਚਕ ਹੈ ਅਤੇ ਇਸੇ ਰੋਮਾਂਚ ਨੂੰ ਵਧਾਉਣ ਲਈ ਭੋਜਪੁਰੀ ਹਿੱਟ ਮਸ਼ੀਨ ਵਜੋਂ ਮਸ਼ਹੂਰ ਗਾਇਕ  ਖੇਸਰੀ ਲਾਲ ਯਾਦਵ ਨੇ ਇੱਕ ਨਵਾਂ ਗੀਤ ਲਾਂਚ ਕੀਤਾ ਹੈ। ਖੇਸਰੀ ਲਾਲ ਯਾਦਵ ਨੇ ਲਖਨਊ ਸੁਪਰਜਾਇੰਟਸ ਦੀ ਟੀਮ ਲਈ ਗੀਤ 'ਖੇਲੇ ਸੁਪਰਜਾਇੰਟਸ ਲਖਨਊਵਾ' ਗਾ ਕੇ ਖਿਡਾਰੀਆਂ ਦਾ ਮਨੋਬਲ ਵਧਾਇਆ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਗੀਤ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 


ਹੋਰ ਪੜ੍ਹੋ:  ਸਿੰਗਾ ਤੇ ਸਾਰਾ ਗੁਰਪਾਲ ਦੀ ਫ਼ਿਲਮ 'ਮਾਈਨਿੰਗ (ਰੇਤੇ ਤੇ ਕਬਜ਼ਾ)' ਜਲਦ ਹੋਵੇਗੀ ਰਿਲੀਜ਼, ਪੰਜਾਬੀ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ 'ਚ ਵੀ ਹੋਵੇਗੀ ਰਿਲੀਜ਼


ਲਖਨਊ ਸੁਪਰਜਾਇੰਟਸ ਦੀ ਟੀਮ ਲਈ ਗਾਏ ਗਏ ਗੀਤ 'ਖੇਲੇ ਸੁਪਰਜਾਇੰਟਸ ਲਖਨਊਵਾ' ਦੇ ਬਾਰੇ  ਖੇਸਾਰੀ ਲਾਲ ਯਾਦਵ ਕਹਿੰਦੇ ਹਨ, 'ਯੂਪੀ ਬਿਹਾਰ ਦੀ ਜ਼ੁਬਾਨ ਭੋਜਪੁਰੀ ਨੂੰ ਇਸ ਵਾਰ ਆਈਪੀਐੱਲ 'ਚ ਸਨਮਾਨ ਮਿਲਿਆ ਹੈ। ਅਜਿਹੀ ਸਥਿਤੀ ਵਿੱਚ, ਸਾਡੀ ਟੀਮ ਲਈ ਇੱਕ ਗੀਤ ਬਨਾਉਣਾ ਤਾਂ ਬਣਦਾ ਸੀ, ਤਾਂ ਜੋ ਅਸੀਂ ਹੁਣ ਲੈ ਕੇ ਆਏ ਹਾਂ। ਇਹ ਗੀਤ ਲਖਨਊ ਸੁਪਰਜਾਇੰਟਸ ਦਾ ਮਨੋਬਲ ਵਧਾਉਣ ਵਾਲਾ ਹੈ। ਅਸੀਂ ਗਾਣੇ ਵਿੱਚ ਲਖਨਊ ਸੁਪਰਜਾਇੰਟਸ ਦੀ ਤਾਕਤ ਦੀ ਤਾਰੀਫ ਕੀਤੀ ਹੈ ਅਤੇ ਅਸੀਂ ਸਾਰੇ ਭੋਜਪੁਰੀ ਬੋਲਣ ਵਾਲੇ ਚਾਹੁੰਦੇ ਹਾਂ ਕਿ ਆਈਪੀਐਲ ਟਰਾਫੀ ਲਖਨਊ ਸੁਪਰਜਾਇੰਟਸ ਦੇ ਨਾਮ ਹੋਵੇ।               


Related Post