ਪਰਬਤਾਰੋਹੀ ਬਲਜੀਤ ਕੌਰ ਹਸਪਤਾਲ ‘ਚ ਭਰਤੀ, ਬਲਜੀਤ 7300 ਮੀਟਰ ਦੀ ਉਚਾਈ ਤੋਂ ਮਿਲੀ ਸੀ ਜਿਉਂਦੀ

ਪਰਬਤਾਰੋਹੀ ਬਲਜੀਤ ਕੌਰ ਬੀਤੇ ਦਿਨੀਂ 7300 ਮੀਟਰ ਦੀ ਉਚਾਈ ਤੋਂ ਜਿਉਂਦੀ ਮਿਲੀ ਹੈ । ਜਿਸ ਤੋਂ ਬਾਅਦ ਬਲਜੀਤ ਕੌਰ ਨੇ ਹਸਪਤਾਲ ਚੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਉਹ ਹਸਪਤਾਲ ‘ਚ ਨਜ਼ਰ ਆ ਰਹੀ ਹੈ ।

By  Shaminder April 21st 2023 02:43 PM

ਪਰਬਤਾਰੋਹੀ ਬਲਜੀਤ ਕੌਰ (Baljeet Kaur) ਬੀਤੇ ਦਿਨੀਂ  7300  ਮੀਟਰ ਦੀ ਉਚਾਈ ਤੋਂ ਜਿਉਂਦੀ ਮਿਲੀ ਹੈ । ਜਿਸ ਤੋਂ ਬਾਅਦ ਬਲਜੀਤ ਕੌਰ ਨੇ ਹਸਪਤਾਲ ਚੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਉਹ ਹਸਪਤਾਲ ‘ਚ ਨਜ਼ਰ ਆ ਰਹੀ ਹੈ । ਖਬਰਾਂ ਮੁਤਾਬਕ ਬਲਜੀਤ ਕੌਰ ਉਸ ਸਮੇਂ ਲਾਪਤਾ ਹੋ ਗਈ ਸੀ, ਜਦੋਂ ਉਹ ਚੋਟੀ ‘ਤੇ ਜਾ ਕੇ ਹੇਠਾਂ ਵੱਲ ਆ ਰਹੀ ਸੀ । ਉਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਅੱਟ ਹਜ਼ਾਰ ਮੀਟਰ ਦੀਆਂ ਚਾਰ ਚੋਟੀਆਂ ਨੂੰ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਸੀ । 


ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਨਿਰਮਲ ਰਿਸ਼ੀ ਨੇ ਪੱਟ ‘ਤੇ ਥਾਪੀ ਮਾਰ ਵੰਗਾਰੇ ਵਿਰੋਧੀ, ਵੀਡੀਓ ਹੋ ਰਿਹਾ ਵਾਇਰਲ

ਮੌਤ ਦੀ ਫੈਲੀ ਸੀ ਅਫਵਾਹ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਲਜੀਤ ਕੌਰ ਦੀ ਮੌਤ ਦੀਆਂ ਅਫਵਾਹਾਂ ਫੈਲ ਰਹੀਆਂ ਸਨ । ਦੱਸਿਆ ਜਾ ਰਿਹਾ ਸੀ ਕਿ ਮਾਊਂਟ ਅੰਨਪੂਰਨਾ ਕੈਂਪ ਦੇ ਸਿਖਰ ਤੋਂ ਉੱਤਰਦੇ ਹੋਏ ਉਸ ਦੀ ਮੌਤ ਹੋ ਗਈ ਹੈ । ਉਹ ਕਈ ਘੰਟੇ ਤੱਕਿਆਂ ਬਿਨ੍ਹਾਂ ਆਕਸੀਜਨ ਦੇ ਸੱਤ ਹਜ਼ਾਰ ਮੀਟਰ ਦੀ ਉਚਾਈ ‘ਤੇ ਅੜਤਾਲੀ ਘੰਟਿਆਂ ਤੋਂ ਵੱਧ ਸਮੇਂ ਤੱਕ ਫਸੀ ਰਹੀ ਸੀ ।


ਜਲਦ ਸਿਹਤਮੰਦੀ ਦੀ ਅਰਦਾਸ 

ਉਸ ਦੇ ਬਚਣ ਦੀ ਖ਼ਬਰ ਤੋਂ ਬਾਅਦ ਬਲਜੀਤ ਦੀ ਚੰਗੀ ਸਿਹਤ ਦੇ ਲਈ ਹਰ ਕੋਈ ਅਰਦਾਸ ਕਰ ਰਿਹਾ ਹੈ । ਉਸ ਦੀਆਂ ਕੁਝ ਤਸਵੀਰਾਂ ਗੁਰਪ੍ਰੀਤ ਸਿੰਘ ਨਾਂਅ ਦੇ ਸ਼ਖਸ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀਆਂ ਕੀਤੀਆਂ ਹਨ ਅਤੇ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ ।


ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਨੇ ਏਨੇ ਬੁਰੇ ਹਾਲਾਤਾਂ ‘ਚ ਬਲਜੀਤ ਵੱਲੋਂ ਹੌਸਲਾ ਨਾ ਛੱਡਣ ਅਤੇ ਹਿੰਮਤ ਨਾਲ ਜੂਝਣ ਲਈ ਤਾਰੀਫ ਕੀਤੀ ਹੈ । 




 


Related Post