ਨਿੰਜਾ ਨਹੀਂ ਰਿਲੀਜ਼ ਕਰਨਾ ਚਾਹੁੰਦੇ ਸਿੱਧੂ ਮੂਸੇਵਾਲਾ ਨਾਲ ਰਿਕਾਰਡ ਕੀਤੇ ਗਏ ਗੀਤ, ਗਾਇਕ ਨੇ ਦੱਸਿਆ ਕਾਰਨ

ਪੰਜਾਬੀ ਗਾਇਕ ਨਿੰਜਾ (Ninja ) ਨੇ ਬੀਤੇ ਦਿਨੀਂ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਗਾਇਕ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਸੀ, ਕਿ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala ) ਨਾਲ ਕਈ ਗੀਤ ਰਿਕਾਰਡ ਕੀਤੇ ਸਨ, ਜੋ ਕਿ ਇੱਕ EP ਵਜੋਂ ਰਿਲੀਜ਼ ਕੀਤੇ ਜਾਣੇ ਸਨ, ਪਰ ਹੁਣ ਗਾਇਕ ਨੇ ਕਿਹਾ ਕਿ ਉਹ ਇਨ੍ਹਾਂ ਗੀਤਾਂ ਨੂੰ ਰਿਕਾਰਡ ਨਹੀਂ ਕਰਨਾ ਚਾਹੁੰਦੇ, ਆਓ ਜਾਣਦੇ ਹਾਂ ਆਖਿਰ ਕਿਉਂ ?

By  Pushp Raj July 24th 2023 01:18 PM -- Updated: July 24th 2023 01:20 PM

Ninja and Sidhu Moose Wala Songs: ਮਸ਼ਹੂਰ ਪੰਜਾਬੀ ਗਾਇਕ ਨਿੰਜਾ  (Ninja ) ਨੇ ਬੀਤੇ ਦਿਨੀਂ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਗਾਇਕ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਸੀ, ਕਿ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala ) ਨਾਲ ਕਈ ਗੀਤ ਰਿਕਾਰਡ ਕੀਤੇ ਸਨ, ਜੋ ਕਿ ਇੱਕ EP ਵਜੋਂ ਰਿਲੀਜ਼ ਕੀਤੇ ਜਾਣੇ ਸਨ, ਪਰ ਹੁਣ ਗਾਇਕ ਨੇ ਕਿਹਾ ਕਿ ਉਹ ਇਨ੍ਹਾਂ ਗੀਤਾਂ ਨੂੰ ਰਿਕਾਰਡ ਨਹੀਂ ਕਰਨਾ ਚਾਹੁੰਦੇ, ਆਓ ਜਾਣਦੇ ਹਾਂ ਆਖਿਰ ਕਿਉਂ ? 

View this post on Instagram

A post shared by NINJA (@its_ninja)


ਨਿੰਜਾ ਨੇ ਆਪਣੇ ਹਾਲ ਹੀ 'ਚ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਗੱਲ ਕੀਤੀ। ਦੱਸ ਦਈਏ ਕਿ ਸਿੱਧੂ ਦੀ ਮੌਤ ਨੂੰ ਇੱਕ ਸਾਲ ਤੋਂ ਵਧ ਦਾ ਸਮਾਂ ਹੋ ਗਿਆ ਹੈ ਤੇ ਜਦੋਂ ਵੀ ਕੋਈ ਸਿੰਗਰ ਬਾਰੇ ਗੱਲ ਕਰਦਾ ਹੈ ਤਾਂ ਉਸ ਦੀ ਤਾਰੀਫ ਹੀ ਕਰਦਾ ਹੈ। ਸਿੱਧੂ ਮੂਸੇਵਾਲਾ ਨੇ ਦੇਸ਼ ਦੇ ਨਾਲ ਵਿਦੇਸ਼ਾਂ ‘ਚ ਵੀ ਆਪਣੀ ਗਾਇਕੀ ਅਤੇ ਗਾਣਿਆਂ ਦੇ ਬੋਲਾਂ ਨਾਲ ਵਖਰੀ ਪਛਾਣ ਬਣਾਈ।


ਜੇਕਰ ਹੁਣ ਨਿੰਜਾ ਦੀ ਗੱਲ ਕਰੀਏ ਤਾਂ ਉਸ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ। ਇੰਟਰਵਿਊ ‘ਚ ਨਿੰਜਾ ਕਹਿੰਦੇ ਹਨ ਕਿ ਉਹ ਕਿਵੇਂ ਮਿਲੇ ਅਤੇ ਕਿਵੇਂ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੀ 10-ਗੀਤਾਂ ਦੀ EP ਬਣਾ ਲਈ ਸੀ।

ਨਿੰਜਾ ਨੇ ਇੰਟਰਵਿਊ ‘ਚ ਦੱਸਿਆ ਕਿ ਜਦੋਂ ਉਹ ਸਿੱਧੂ ਮੂਸੇਵਾਲਾ ਨੂੰ ਮਿਲਿਆ ਤਾਂ ਉਹ ਮੋਹਾਲੀ ਵਿੱਚ ਸੀ। ਦੋਵੇਂ ਇੱਕ ਦੂਜੇ ਨੂੰ ਮਿਲੇ ਤੇ ਅਗਲੀ ਗੱਲ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲ ਕੇ ਕੁਝ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਦੋਵੇਂ ਰਾਤ ਕਰੀਬ 9 ਵਜੇ ਇੱਕ ਸਟੂਡੀਓ ‘ਚ ਗਏ। ਨਿੰਜਾ ਨੇ ਦੱਸਿਆ ਕਿ ਉਸ ਨੇ 1:30 ਵਜੇ ਤੱਕ 10 ਗੀਤਾਂ ਦੀ ਐਲਬਮ ਬਣਾ ਦਿੱਤੀ ਸੀ।

ਗਾਇਕ ਨੇ ਇਹ ਵੀ ਕਿਹਾ ਕਿ ਜਦੋਂ ਵੀ ਉਹ ਉਸ ਐਲਬਮ ਨੂੰ ਸੁਣਦਾ ਹੈ ਤਾਂ ਉਹ ਹਮੇਸ਼ਾ ਭਾਵੁਕ ਹੋ ਜਾਂਦਾ ਹੈ। ਨਿੰਜਾ ਨੇ ਕਿਹਾ, “ਹਰ ਚੀਜ਼ ਵਪਾਰ ਨਹੀਂ ਹੈ। ਇਸ ਲਈ ਮੈਂ ਇਸ ਨੂੰ ਰਿਲੀਜ਼ ਨਹੀਂ ਕਰਨਾ ਚਾਹੁੰਦਾ।” ਦਿਲਚਸਪ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦਾ ਪਹਿਲਾ ਪ੍ਰੋਫੈਸ਼ਨਲ ਕੰਮ ਨਿੰਜਾ ਨਾਲ ਉਸ ਦਾ ਗੀਤ ‘License’ ਸੀ। ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਲਿਖੇ ਤੇ ਗੀਤ ਨੂੰ ਨਿੰਜਾ ਨੇ ਗਾਇਆ ਹੈ।

ਨਿੰਜਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਦੋਵੇਂ ਉਸੇ ਊਰਜਾ, ਉਸੇ ਭਾਵਨਾ ਨਾਲ ਮਿਲੇ ਸੀ ਜੋ ਉਨ੍ਹਾਂ ਨੇ ਕਈ ਸਾਲ ਪਹਿਲਾਂ ਗੀਤ ਲਾਇਸੈਂਸ ਬਨਾਉਣ ਦੇ ਦੌਰਾਨ ਸੀ। ਗੀਤ ਉਸੇ ਤਰ੍ਹਾਂ ਤਿਆਰ ਹੋਏ ਜਿਵੇਂ ਲਾਇਸੈਂਸ ਬਣਿਆ ਸੀ।


ਹੋਰ ਪੜ੍ਹੋ: ਸਤਿੰਦਰ ਸਰਤਾਜ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ, 'ਕਿਹਾ-ਕੁਦਰਤੀ ਆਫਤ 'ਤੇ ਨਹੀਂ ਕਿਸੇ ਦਾ ਜ਼ੋਰ' 

ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਕਈ ਗਾਣੇ ਅਜੇ ਰਿਲੀਜ਼ ਹੋਣੇ ਹਨ, ਪਰ ਨਿੰਜਾ ਨੇ ਇਸ ਈਪੀ ਦੇ ਰਿਲੀਜ਼ ਬਾਰੇ ਕੋਈ ਖੁਲਾਸਾ ਨਹੀਂ ਕੀਤਾ।  ਨਿੰਜਾ ਦੀ ਇਸ ਇੰਟਰਵਿਊ ਤੋਂ ਬਾਅਦ ਦੋਵਾਂ ਦੇ ਫੈਨਸ ਜ਼ਰੂਰ ਚਾਹੁਣਗੇ ਕਿ ਉਹ ਇਸ ਈਪੀ ਨੂੰ ਫੈਨਸ ਲਈ ਰਿਲੀਜ਼ ਕਰਨ ਤਾਂ ਜੋ ਉਹ ਫਿਰ ਤੋਂ ਆਪਣੇ ਪਸੰਦੀਦਾ ਗਾਇਕ ਸਿੱਧੂ ਮੂਸੇਵਾਲਾ ਨੂੰ ਉਸ ਦੀ ਆਵਾਜ਼ ਰਾਹੀਂ ਜ਼ਿੰਦਾ ਰੱਖ ਸਕਣ।


Related Post