Mangal Dhillon: ਦੁਖਦ ਖ਼ਬਰ! ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਮੰਗਲ ਢਿੱਲੋਂ ਦਾ ਹੋਇਆ ਦਿਹਾਂਤ
ਹਾਲ ਹੀ ਵਿੱਚ ਪੰਜਾਬੀ ਫ਼ਿਲਮ ਜਗਤ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਅਦਾਕਾਰ ਮੰਗਲ ਢਿੱਲੋਂ ਦਾ ਦਿਹਾਂਤ ਹੋ ਗਿਆ ਹੈ। ਮੰਗਲ ਢਿੱਲੋਂ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਬਤੌਰ ਡਾਇਰੈਕਟਰ ਤੇ ਪ੍ਰੋਡਿਊਸਰ ਵੀ ਫ਼ਿਲਮ ਜਗਤ ਵਿੱਚ ਕੰਮ ਕਰ ਰਹੇ ਸਨ।
Mangal Dhillon Death News : ਅੱਜ ਤੜਕੇ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਇੰਡਸਟਰੀ ਦੇ ਇੱਕ ਹੋਰ ਨਾਮ ਸਿਤਾਰੇ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਮਸ਼ਹੂਰ ਪੰਜਾਬੀ ਅਦਾਕਾਰ , ਨਿਰਦੇਸ਼ਕ ਅਤੇ ਨਿਰਮਾਤਾ ਮੰਗਲ ਢਿੱਲੋਂ ਦਾ ਦਿਹਾਂਤ ਹੋ ਗਿਆ ਹੈ।

ਦੱਸ ਦੇਈਏ ਕਿ ਮਸ਼ਹੂਰ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਦਰਅਸਲ ਉਹ ਕੈਂਸਰ ਤੋਂ ਪੀੜਤ ਸਨ। ਪਿਛਲੇ ਕੁਝ ਸਮਾਂ ਤੋਂ ਉਹ ਲੁਧਿਆਣਾ ਦੇ ਕੈਂਸਰ ਹਸਪਤਾਲ ਵਿੱਚ ਭਰਤੀ ਸਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਫ਼ਿਲਮ ਅਦਾਕਾਰ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਆਪਣੀ ਫੇਸਬੁੱਕ ਪੋਸਟ ਜ਼ਰੀਏ ਦਿੱਤੀ ਹੈ।
ਮੰਗਲ ਸਿੰਘ ਢਿੱਲੋਂ ਜ਼ਿਲ੍ਹਾ ਫਰੀਦਕੋਟ, ਪੰਜਾਬ ਦੇ ਰਹਿਣ ਵਾਲੇ ਸਨ। ਉਹ ਇੱਕ ਅਦਾਕਾਰ ਦੇ ਨਾਲ-ਨਾਲ ਇੱਕ ਚੰਗੇ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ 'ਤੇ ਫਿਲਮਾਂ ਅਤੇ ਸੀਰੀਅਲਾਂ ਵਿੱਚ ਕੰਮ ਕੀਤਾ ਸੀ।
ਮੰਗਲ ਢਿੱਲੋਂ ਨੇ ਚਰਚਿਤ ਫਿਲਮ 'ਖ਼ੂਨ ਭਰੀ ਮਾਂਗ' ਸਮੇਤ ਕਈ ਮਸ਼ਹੂਰ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਕਈ ਟੀਵੀ ਸੀਰੀਅਲਜ਼ ਵਿਚ ਵੀ ਦਮਦਾਰ ਰੋਲ ਨਿਭਾਏ। ਮੰਗਲ ਢਿੱਲੋਂ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ। ਮੰਗਲ ਢਿੱਲੋਂ ਨੂੰ ਫਿਲਮ ਭ੍ਰਿਸ਼ਟਾਚਾਰ, ਜ਼ਿੰਦਗੀ ਏਕ ਜੂਆ ਅਤੇ ਹੀਰ ਰਾਂਝਾ ਲਈ ਜਾਣਿਆ ਜਾਂਦਾ ਹੈ। ਸਾਲ 1994 ਵਿਚ ਉਨ੍ਹਾਂ ਨੇ ਰਿਤੂ ਢਿੱਲੋਂ ਨਾਲ ਵਿਆਹ ਕੀਤਾ ਸੀ।
ਸਿੱਖ ਪਰਿਵਾਰ 'ਚ ਜਨਮੇ ਮੰਗਲ ਢਿੱਲੋਂ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦੇ ਰਹਿਣ ਵਾਲੇ ਸਨ। ਚੌਥੀ ਤਕ ਉਹ ਪੰਜ ਗਰਾਈਆਂ ਕਲਾਂ ਦੇ ਸਰਕਾਰੀ ਸਕੂਲ 'ਚ ਪੜ੍ਹੇ ਪਰ ਬਾਅਦ ਵਿਚ ਉਹ ਆਪਣੇ ਪਿਤਾ ਕੋਲ ਉੱਤਰ ਪ੍ਰਦੇਸ਼ ਸ਼ਿਫਟ ਹੋ ਗਏ ਸਨ। ਉਨ੍ਹਾਂ ਆਪਣੀ ਗ੍ਰੈਜੂਏਸ਼ਨ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਫਿਰ ਪੰਜਾਬ ਆ ਗਏ ਤੇ ਕੋਟਕਪੂਰਾ ਤੋਂ ਹਾਇਰ ਸੈਕੰਡਰੀ ਪੂਰੀ ਕਰ ਕੇ ਗ੍ਰੈਜੂਏਸ਼ਨ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਕੀਤੀ। ਉਨ੍ਹਾਂ ਦਿੱਲੀ ਦੇ ਥੀਏਟਰ 'ਚ ਵੀ ਕੰਮ ਕੀਤਾ ਤੇ 1979 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੰਡੀਅਨ ਥਿਏਟਰ ਡਿਪਾਰਟਮੈਂਟ ਜੁਆਇੰਨ ਕੀਤਾ। ਇੱਥੇ ਹੀ 1980 ਵਿਚ ਉਨ੍ਹਾਂ ਐਕਟਿੰਗ 'ਚ ਆਪਣਾ ਪੋਸਟ ਗ੍ਰੈਜੂਏਟ ਡਿਪਲੋਮਾ ਪੂਰਾ ਕੀਤਾ।
![]()
ਹੋਰ ਪੜ੍ਹੋ : Happy Birthday Sidhu Moose Wala: ਜਾਣੋ ਮਰਹੂਮ ਗਾਇਕ ਦਾ ਸ਼ੁੱਭਦੀਪ ਸਿੰਘ ਤੋਂ "ਸਿੱਧੂ ਮੂਸੇਵਾਲਾ" ਬਨਣ ਤੱਕ ਦਾ ਸਫ਼ਰ
ਮੰਗਲ ਢਿੱਲੋਂ ਨੇ ਆਪਣਾ ਐਕਟਿੰਗ ਕਰੀਅਰ ਛੋਟੇ ਪਰਦੇ ਤੋਂ ਸ਼ੁਰੂ ਕੀਤਾ ਸੀ। ਸੀਰੀਅਲ ਜਨੂੰਨ ਲਈ ਉਨ੍ਹਾਂ ਨੂੰ RAPA ਐਵਾਰਡ ਮਿਲਿਆ। ਫਿਲਮ ਖ਼ਾਲਸਾ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਬਾਬਾ ਫ਼ਰੀਦ ਐਵਾਰਡ ਨਾਲ ਸਨਮਾਨਿਤ ਕੀਤਾ ਸੀ।