Salman Khan: ਸਲਮਾਨ ਖ਼ਾਨ ਨੂੰ ਈਮੇਲ ਰਾਹੀਂ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖਿਲਾਫ ਮਾਮਲਾ ਕੀਤਾ ਦਰਜ

ਮਸ਼ਹੂਰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਹੈ। ਇਹ ਈਮੇਲ 18 ਮਾਰਚ ਨੂੰ ਆਈ ਸੀ। ਇਸ ਵਿੱਚ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੁੰਬਈ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

By  Pushp Raj March 20th 2023 08:00 AM

Salman Khan receives threat mail: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਨੇ ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦੇ ਹੋਏ ਸਲਮਾਨ ਨੂੰ ਬਿਸ਼ਨੋਈ ਸਮਾਜ ਦੇ ਲੋਕਾਂ ਕੋਲੋਂ ਮੁਆਫੀ ਮੰਗਣ ਦੀ ਧਮਕੀ ਵੀ ਦਿੱਤੀ ਗਈ ਸੀ। 


ਮੀਡੀਆ ਰਿਪੋਰਟ ਦੇ ਮੁਤਾਬਕ ਸਲਮਾਨ ਖ਼ਾਨ ਨੂੰ ਇਹ ਧਮਕੀ ਭਰੀ ਈਮੇਲ 18 ਮਾਰਚ ਨੂੰ ਆਈ ਸੀ। ਇਸ ਮੇਲ ਦੇ ਵਿੱਚ ਇੱਹ ਕਿਹਾ ਗਿਆ ਸੀ ਕਿ ਗੋਲਡੀ ਬਰਾੜ ਨੇ ਉਨ੍ਹਾਂ ਨਾਲ ਗੱਲ ਕਰਨੀ ਹੈ। ਸਲਮਾਨ ਖ਼ਾਨ ਦੇ ਮੈਨੇਜਰ ਪ੍ਰਸ਼ਾਂਤ ਗੁੰਜਾਲਕਰ ਦੀ ਸ਼ਿਕਾਇਤ ਦੇ ਅਧਾਰ 'ਤੇ ਮੁੰਬਈ ਪੁਲਿਸ ਨੇ ਐਤਵਾਰ ਯਾਨੀ 19 ਮਾਰਚ ਨੂੰ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਮੋਹਿਤ ਗਰਗ ਦੀ ਆਈਡੀ ਤੋਂ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਭਾਈ (ਗੋਲਡੀ ਬਰਾੜ) ਨੇ ਤੁਹਾਡੇ ਬੌਸ ਸਲਮਾਨ ਖਾਨ ਨਾਲ ਗੱਲ ਕਰਨੀ ਹੈ। ਤੁਸੀਂ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਜ਼ਰੂਰ ਦੇਖਿਆ ਹੋਵੇਗਾ, ਨਹੀਂ ਦੇਖਿਆ ਤਾਂ ਜ਼ਰੂਰ ਦੇਖੋ। ਮਾਮਲਾ ਬੰਦ ਕਰਵਾਉਣਾ ਹੈ ਤਾਂ ਗੱਲ ਕਰਵਾ ਦੇਣਾ। ਜੇ ਤੁਸੀਂ ਆਹਮੋ-ਸਾਹਮਣੇ ਗੱਲ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਦੱਸੋ। ਹੁਣ ਸਮਾਂ ਆਉਣ 'ਤੇ ਸੂਚਿਤ ਕਰ ਦਿੱਤਾ ਗਿਆ ਹੈ, ਅਗਲੀ ਵਾਰ ਸਿਰਫ ਝਟਕਾ ਹੀ ਦੇਖਣ ਨੂੰ ਮਿਲੇਗਾ।

ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਦਿੱਤਾ ਸੀ ਇੰਟਰਵਿਊ  

ਹਾਲ ਹੀ 'ਚ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਇੱਕ ਮੀਡੀਆ ਹਾਊਸ ਨੂੰ ਇੰਟਰਵਿਊ ਦਿੱਤਾ ਸੀ। ਆਪਣੇ ਇਸ ਇੰਟਰਵਿਊ 'ਚ ਲਾਰੈਂਸ ਬਿਸ਼ਨੋਈ ਨੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਸਲਮਾਨ ਖ਼ਾਨ ਨੂੰ ਹਿਰਨ  ਮਾਰਨ ਲਈ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣੀ ਪਵੇਗੀ। ਉਹ ਬੀਕਾਨੇਰ 'ਚ ਸਾਡੇ ਮੰਦਰ ਵਿੱਚ ਜਾ ਕੇ ਮੁਆਫੀ ਮੰਗ ਲੈਂਣ।


ਹੋਰ ਪੜ੍ਹੋ: Sidhu Moose wala Death Anniversary: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ ,ਪੰਡਾਲ 'ਚ ਰੱਖਿਆ ਗਿਆ ਗਾਇਕ ਦਾ ਬੁੱਤ ਤੇ ਆਖ਼ਰੀ ਸਵਾਰੀ ਥਾਰ

ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਮੈਨੂੰ ਬਚਪਨ ਤੋਂ ਹੀ ਸਲਮਾਨ ਖਿਲਾਫ ਗੁੱਸਾ ਹੈ। ਇਨ੍ਹਾਂ ਨੇ ਸਾਡੇ ਸਮਾਜ ਨੂੰ ਬਹੁਤ ਨੀਵਾਂ ਦਿਖਾਇਆ ਹੈ। ਸਾਡੇ ਜੀਵਾਂ ਬਾਰੇ ਕਈ ਮਾਨਤਾਵਾਂ ਹਨ। ਸਲਮਾਨ 'ਚ ਬਹੁਤ ਈਗੋ ਹੈ, ਅਸੀਂ ਉਸ ਦੀ ਈਗੋ ਨੂੰ ਤੋੜਾਂਗੇ। ਉਸ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਪੈਸੇ ਦੀ ਪੇਸ਼ਕਸ਼ ਵੀ ਕੀਤੀ। ਅਸੀਂ ਉਨ੍ਹਾਂ ਨੂੰ ਦੌਲਤ ਜਾਂ ਪ੍ਰਸਿੱਧੀ ਲਈ ਨਹੀਂ , ਬਲਕਿ ਆਪਣੇ ਮਕਸਦ ਲਈ ਮਾਰਾਂਗੇ । ਇਸ 'ਚ ਲਾਰੈਂਸ ਬਿਸ਼ਨੋਈ ਨੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। 


Related Post