Shefali Shah: ਭੀੜ-ਭਾੜ ਵਾਲੇ ਬਜ਼ਾਰ 'ਚ ਜਦੋਂ ਸ਼ੇਫਾਲੀ ਸ਼ਾਹ ਨਾਲ ਹੋਈ ਬਦਸਲੂਕੀ, ਸਾਲਾਂ ਬਾਅਦ ਅਦਕਾਰਾ ਨੇ ਬਿਆਨ ਕੀਤਾ ਦਰਦ

ਦਿੱਲੀ ਕ੍ਰਾਈਮ ਨਾਂਅ ਦੀ ਵੈੱਬ ਸੀਰੀਜ਼ 'ਚ ਦਮਦਾਰ ਪੁਲਿਸ ਅਧਿਕਾਰੀ ਦਾ ਰੋਲ ਨਿਭਾਉਣ ਵਾਲੀ ਸ਼ੈਫਾਲੀ ਸ਼ਾਹ ਨੇ ਕਈ ਸਾਲਾਂ ਬਾਅਦ ਆਪਣੇ ਦਰਦ ਨੂੰ ਬਿਆਨ ਕੀਤਾ ਹੈ। ਅਭਿਨੇਤਰੀ ਨੇ ਆਪਣੇ ਨਾਲ ਹੋਈ ਬਦਸਲੂਕੀ ਦਾ ਕਿੱਸਾ ਸੁਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

By  Pushp Raj April 10th 2023 07:07 PM -- Updated: April 10th 2023 07:09 PM

Shefali Shah:  ਬਾਲੀਵੁੱਡ ਅਦਾਕਾਰਾ ਸ਼ੈਫਾਲੀ ਸ਼ਾਹ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਸ਼ੇਫਾਲੀ ਇੰਡਸਟਰੀ ਦੀ ਬਹੁਪੱਖੀ ਅਭਿਨੇਤਰੀਆਂ ਵਿੱਚੋਂ ਇੱਕ ਹੈ।ਸ਼ੇਫਾਲੀ ਸ਼ਾਹ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਰੰਗੀਲਾ' ਨਾਲ ਕੀਤੀ ਸੀ। ਹਾਲ ਹੀ ਵਿੱਚ ਸ਼ੇਫਾਲੀ ਨੇ ਆਪਣੇ ਨਾਲ ਬਚਪਨ ਸਮੇ ਂ'ਚ ਹੋਈ ਬਦਸਲੂਕੀ ਬਾਰੇ ਖੁਲਾਸਾ ਕੀਤਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। 


ਸ਼ੇਫਾਲੀ ਸ਼ਾਹ ਬਾਰੇ ਗੱਲ ਕਰੀਏ ਤਾਂ  ਉਸ ਨੇ 1998 ਵਿੱਚ ਆਈ ਫ਼ਿਲਮ 'ਸੱਤਿਆ' ਵਿੱਚ ਕੰਮ ਕੀਤਾ, ਜਿਸ ਵਿੱਚ ਉਸਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਉਸ ਨੂੰ ਫਿਲਮ ਫੇਅਰ ਅਵਾਰਡ ਵੀ ਮਿਲ ਚੁੱਕਾ ਹੈ। ਕਿਸੇ ਵੀ ਕਾਲਪਨਿਕ ਪਾਤਰ ਨੂੰ ਕਿਵੇਂ ਸੱਚ ਕਰਕੇ ਵਿਖਾਉਣਾ ਹੈ, ਇਹ ਕਲਾ ਉਨ੍ਹਾਂ ਨੂੰ ਚੰਗੀ ਤਰ੍ਹਾਂ ਆਉਂਦੀ ਹੈ। ਸ਼ੇਫਾਲੀ ਅਦਾਕਾਰੀ ਦੇ ਨਾਲ-ਨਾਲ ਸਮਾਜਿਕ ਮੁੱਦਿਆਂ 'ਤੇ ਵੀ ਆਪਣੀ ਰਾਏ ਬਹੁਤ ਸਪੱਸ਼ਟ ਤੌਰ' ਤੇ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ।ਇਸੇ ਕੜੀ ਦੇ ਵਿੱਚ ਅਭਿਨੇਤਰੀ ਨੇ ਆਪਣੇ ਨਾਲ ਹੋਈ ਬਦਸਲੂਕੀ ਦਾ ਕਿੱਸਾ ਸੁਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 

ਹਾਲ ਹੀ ਦੇ ਵਿੱਚ ਸ਼ੈਫਾਲੀ ਸ਼ਾਹ ਇੱਕ ਪੋਡਕਾਸਟ ਦਾ ਹਿੱਸਾ ਬਣਨ ਲਈ ਪਹੁੰਚੀ ਸੀ। ਇੱਥੇ ਉਸ ਨੇ ਮੀਰਾ ਨਾਇਰ ਦੀ ਫ਼ਿਲਮ 'ਮੌਨਸੂਨ ਵੈਡਿੰਗ' ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਬਾਰੇ ਗੱਲ ਕੀਤੀ, ਜਿਸ ਵਿੱਚ ਸ਼ੇਫਾਲੀ ਰਿਆ ਵਰਮਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ , ਜਿਸ ਦਾ ਬਚਪਨ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਸ ਬਾਰੇ ਗੱਲ ਕਰਦਿਆਂ, ਅਭਿਨੇਤਰੀ ਨੇ ਅਸਲ ਜ਼ਿੰਦਗੀ ਵਿੱਚ ਉਸ ਨਾਲ ਵਾਪਰੀ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਦਾ ਜ਼ਿਕਰ ਕੀਤਾ।

ਪੋਡਕਾਸਟ ਦੌਰਾਨ, ਸ਼ੇਫਾਲੀ ਨੇ ਖੁਲਾਸਾ ਕੀਤਾ ਕਿ ਕਿਵੇਂ ਇੱਕ ਵਾਰ ਭਰੇ ਬਾਜ਼ਾਰ ਵਿੱਚ ਉਸ ਨਾਲ ਬਦਸਲੂਕੀ ਕੀਤੀ ਗਈ ਸੀ। "ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਬਾਜ਼ਾਰ ਗਈ  ਸੀ, ਇੱਕ ਆਦਮੀ ਮੇਰੇ ਕੋਲੋਂ ਲੰਘਿਆ ਅਤੇ ਉਸ ਨੇ ਮੈਨੂੰ ਗ਼ਲਤ ਤਰੀਕੇ ਨਾਲ ਛੂਹਿਆ,  ਇਹ ਬਹੁਤ ਬਕਵਾਸ ਸੀ, ਇਸ ਬਾਰੇ ਸੋਚਣਾ ਘਿਨਾਉਣਾ ਮਹਿਸੂਸ ਹੁੰਦਾ ਹੈ।" ਅਦਾਕਾਰਾ ਨੇ ਕਿਹਾ, 'ਹਰ ਕੋਈ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਸਮੇਂ ਅਜਿਹੀਆਂ ਚੀਜ਼ਾਂ ਵਿੱਚੋਂ ਲੰਘਿਆ ਹੈ। ਇਹ ਮੇਰੇ ਨਾਲ ਵੀ ਹੋਇਆ।

ਹੋਸਟ ਨੇ ਅੱਗੇ ਸ਼ੇਫਾਲੀ ਨੂੰ ਪੁੱਛਿਆ ਕਿ ਤੁਸੀਂ ਬਾਅਦ ਵਿੱਚ ਇਸ ਲਈ ਕੁਝ ਕੀਤਾ? ਅਦਾਕਾਰਾ ਨੇ ਜਵਾਬ ਦਿੱਤਾ - ਹਾਂ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਬਹੁਤ ਸਾਰੇ ਲੋਕ ਸੋਚਦੇ ਹਨ, ਕੀ ਮੈਂ ਕੁਝ ਕੀਤਾ ਸੀ? ਤੁਸੀਂ ਦੋਸ਼ੀ, ਸ਼ਰਮਸ਼ਾਰ ਮਹਿਸੂਸ ਕਰਦੇ ਹੋ ਅਤੇ ਤੁਸੀਂ ਭੁੱਲ ਜਾਂਦੇ ਹੋ। ਅਸੀਂ ਇਸ ਨੂੰ ਅੰਦਰ ਦਬਾਉਂਦੇ ਹਾਂ। ਈਮਾਨਦਾਰੀ ਨਾਲ ਕਹਾਂ ਤਾਂ, ਮੈਨੂੰ ਨਹੀਂ ਲਗਦਾ ਕਿ ਮੈਂ ਇਸ ਬਾਰੇ ਇੰਨਾ ਜ਼ਿਆਦਾ ਸੋਚਿਆ ਹੈ ਕਿ ਇਸ ਬਾਰੇ ਗੱਲ ਕਰਨਾ ਜ਼ਰੂਰੀ ਗੱਲਬਾਤ ਹੈ। ਇਹ ਉਹ ਚੀਜ਼ ਸੀ ਜੋ ਸਿੱਧੇ ਤੌਰ 'ਤੇ ਮੇਰੇ ਅਤੇ ਪੂਰੀ ਫ਼ਿਲਮ ਦੇ ਅੰਦਰ ਆ ਗਈ। 


ਹੋਰ ਪੜ੍ਹੋ: Sidhu Moose Wala: ਯੂਟਿਊਬ 'ਤੇ ਛਾਇਆ 'ਟਿੱਬਿਆਂ ਦਾ ਪੁੱਤ', ਸਿੱਧੂ ਮੂਸੇਵਾਲਾ ਬਣੇ ਯੂਟਿਊਬ 'ਤੇ 20 ਮਿਲਿਅਨ ਸਬਸਕ੍ਰਾਈਬਰ ਹਾਸਿਲ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ

ਸ਼ੇਫਾਲੀ ਸ਼ਾਹ ਨੇ ਅੱਗੇ ਕਿਹਾ, 'ਮੈਂ ਹਰ ਮਹਿਲਾਂ ਨੂੰ ਇਹ ਹੀ ਕਹਾਂਗੀ ਆਪਣੇ ਹੱਕ ਤੇ ਸੁਰੱਖਿਆ ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰੋ। ' ਦੱਸ ਦਈਏ ਕਿ ਸ਼ੇਫਾਲੀ ਸ਼ਾਹ ਦਿੱਲੀ ਕ੍ਰਾਈਮ ਨਾਂ ਦੀ ਵੈੱਬ ਸੀਰੀਜ਼ ਵਿੱਚ ਇੱਕ ਦਮਦਾਰ ਮਹਿਲਾ ਪੁਲਿਸ ਅਧਿਕਾਰੀ ਦਾ ਕਿਰਦਾਰ ਅਦਾ ਕਰ ਚੁੱਕੀ ਹੈ। ਦਰਸ਼ਕਾਂ ਨੇ ਸ਼ੇਫਾਲੀ ਦੇ ਇਸ ਕਿਰਦਾਰ ਨੂੰ ਬਹੁਤ ਪਸੰਦ ਕੀਤਾ। 


Related Post