Aditya Singh Rajput Death: 'ਸਪਲਿਟਸਵਿਲਾ' ਫੇਮ ਅਦਾਕਾਰ ਆਦਿਤਿਯਾ ਰਾਜਪੂਤ ਦਾ ਹੋਇਆ ਦਿਹਾਂਤ, ਘਰ ਦੇ ਬਾਥਰੂਮ ਚੋਂ ਮਿਲੀ ਅਦਾਕਾਰ ਦੀ ਲਾਸ਼

'ਸਪਲਿਟਸਵਿਲਾ' ਫੇਮ ਟੀਵੀ ਅਦਾਕਾਰ ਅਦਿਤਯਾ ਰਾਜਪੂਤ ਦਾ ਦਿਹਾਂਤ ਹੋ ਗਿਆ ਹੈ। ਆਦਿਤਿਯਾ ਦੀ ਲਾਸ਼ ਉਸ ਦੇ ਘਰ ਦੇ ਬਾਥਰੂਮ 'ਚ ਬਰਮਾਦ ਹੋਈ ਹੈ। ਅਦਾਕਾਰ ਦੀ ਅਚਾਨਕ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਸਨਸਨੀ ਫੈਲ ਗਈ ਹੈ ਤੇ ਹਰ ਕੋਈ ਹੈਰਾਨ ਹੈ।

By  Pushp Raj May 22nd 2023 06:24 PM -- Updated: May 22nd 2023 06:26 PM

Aditya Singh Rajput Death: 'ਸਪਲਿਟਸਵਿਲਾ' ਫੇਮ ਟੀਵੀ ਅਦਾਕਾਰ ਅਦਿਤਯਾ ਰਾਜਪੂਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ ਅਦਿਤਯਾ ਰਾਜਪੂਤ ਦਾ ਦਿਹਾਂਤ ਹੋ ਗਿਆ ਹੈ ਤੇ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਘਰ ਦੇ ਬਾਥਰੂਮ ਚੋਂ ਬਰਾਮਦ ਹੋਈ ਹੈ। 


ਮੀਡੀਆ ਰਿਪੋਰਟਸ ਦੇ ਮੁਤਾਬਕ ਕਾਸ‍ਟ‍ਿਂਗ ਡਾਇਰੈਕਟਰ ਆਦਿਤਿਯਾ ਸਿੰਘ ਰਾਜਪੂਤ ਦੀ ਮੌਤ ਹੋ ਗਈ ਹੈ। ਆਦਿਤਿਯਾ ਦੀ ਉਮਰ ਮਹਜ 25 ਸਾਲ ਸੀ। ਉਨ੍ਹਾਂ ਦੀ ਲਾਸ਼ ਸੋਮਵਾਰ, 22 ਮਈ ਦੀ ਦੁਪਹਿਰ ਨੂੰ ਉਨ੍ਹਾਂ ਦੇ ਘਰ ਦੇ ਬਾਥਰੂਮ ਚੋਂ ਮਿਲੀ ਹੈ। 

ਦੱਸ ਦਈਏ ਕਿ ਆਦਿਤਿਯਾ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਰਹਿੰਦੇ ਸਨ। ਬਿਲਡਿੰਗ ਦੀ 11ਵੀਂ ਮੰਜ਼ਿਲ 'ਤੇ ਰਹਿਣ ਵਾਲੇ ਆਦਿਤਿਯਾਦੀ ਲਾਸ਼ ਨੂੰ ਸਭ ਤੋਂ ਪਹਿਲਾਂ ਉਸ ਦੇ ਦੋਸਤ ਨੇ ਦੇਖਿਆ। ਉਹ ਬਾਥਰੂਮ ਵਿੱਚ ਬੇਹੋਸ਼ ਪਿਆ ਸੀ। ਦੋਸਤ ਨੇ ਤੁਰੰਤ ਇਮਾਰਤ ਦੇ ਚੌਕੀਦਾਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। 

ਮੁੰਬਈ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖਦਸ਼ਾ ਹੈ ਕਿ ਆਦਿਤਿਯਾ ਸਿੰਘ ਰਾਜਪੂਤ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਹੈ। ਹਾਲਾਂਕਿ ਪੁਲਿਸ ਬਿਨਾਂ ਜਾਂਚ ਤੋਂ ਕਿਸੇ ਸਿੱਟੇ 'ਤੇ ਨਹੀਂ ਪਹੁੰਚਣਾ ਚਾਹੁੰਦੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਦਾਕਾਰ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।

View this post on Instagram

A post shared by Viral Bhayani (@viralbhayani)


ਆਦਿਤਿਯਾ ਸਿੰਘ ਰਾਜਪੂਤ ਨੂੰ ਸਭ ਤੋਂ ਪਹਿਲਾਂ ਟੀਵੀ ਰਿਐਲਿਟੀ ਸ਼ੋਅ 'ਸਪਲਿਟਸਵਿਲਾ' ਤੋਂ ਪ੍ਰਸਿੱਧੀ ਮਿਲੀ। ਕਾਸਟਿੰਗ ਡਾਇਰੈਕਟਰ ਦੇ ਤੌਰ 'ਤੇ ਉਹ ਇੰਡਸਟਰੀ 'ਚ ਕਾਫੀ ਮਸ਼ਹੂਰ ਸਨ। ਮਾਡਲ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਦਿਤਿਯਾ ਸਿੰਘ ਰਾਜਪੂਤ ਨੇ 300 ਤੋਂ ਵੱਧ ਟੀਵੀ ਇਸ਼ਤਿਹਾਰਾਂ ਵਿੱਚ ਕੰਮ ਕੀਤਾ। ਅਦਾਕਾਰੀ ਦੀ ਦੁਨੀਆ ਵਿੱਚ ਸੰਘਰਸ਼ ਕਰਦੇ ਹੋਏ, ਉਸਨੇ ਆਪਣਾ ਬ੍ਰਾਂਡ 'ਪੌਪ ਕਲਚਰ' ਸ਼ੁਰੂ ਕੀਤਾ, ਜਿਸ ਦੇ ਤਹਿਤ ਉਸਨੇ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕੀਤਾ।

ਆਦਿਤਿਯਾ ਸਿੰਘ ਰਾਜਪੂਤ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਤੋਂ ਉੱਤਰਾਖੰਡ ਦਾ ਰਹਿਣ ਵਾਲਾ ਹੈ। ਸਿਰਫ਼ 17 ਸਾਲ ਦੀ ਉਮਰ ਵਿੱਚ ਆਪਣਾ ਮਾਡਲਿੰਗ ਕਰੀਅਰ ਸ਼ੁਰੂ ਕਰਨ ਵਾਲੇ ਆਦਿਤਿਯਾ ਸਿੰਘ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇੱਕ ਵੱਡੀ ਭੈਣ ਹੈ। ਉਸ ਦੀ ਭੈਣ ਵਿਆਹ ਤੋਂ ਬਾਅਦ ਅਮਰੀਕਾ ਸ਼ਿਫਟ ਹੋ ਗਈ ਸੀ।


ਹੋਰ ਪੜ੍ਹੋ: ਸਾਊਥ ਐਕਟਰ ਸਰਥ ਬਾਬੂ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ


ਆਦਿਤਿਯਾ  ਨੇ 'ਕ੍ਰਾਂਤੀਵੀਰ', 'ਮੈਨੇਂ ਗਾਂਧੀ ਕੋ ਨਹੀਂ ਮਾਰਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਹ ਟੀਵੀ ਸ਼ੋਅ CIA (CAMBALA Investigation Agencys) ਵਿੱਚ ਵੀ ਨਜ਼ਰ ਆਈ ਸੀ। ਆਦਿਤਿਯਾ ਪਿਛਲੇ ਕੁਝ ਸਮੇਂ ਤੋਂ ਕਾਸਟਿੰਗ ਡਾਇਰੈਕਟਰ ਵਜੋਂ ਆਪਣਾ ਕਰੀਅਰ ਬਣਾ ਰਹੇ ਸਨ। ਅਜਿਹੇ 'ਚ ਮੁੰਬਈ ਦੀਆਂ ਪੇਜ-3 ਪਾਰਟੀਆਂ ਤੋਂ ਲੈ ਕੇ ਫਿਲਮੀ ਦੁਨੀਆ 'ਚ ਉਸ ਦੀ ਚੰਗੀ ਪਕੜ ਮੰਨੀ ਜਾਂਦੀ ਹੈ।


Related Post