IPL 2023 :ਰਣਵੀਰ ਸਿੰਘ ਬਣੇ ਇਸ ਸਪੋਰਟਸ ਚੈਨਲ ਦੇ ਬ੍ਰੈਂਡ ਅੰਬੈਸਡਰ, ਆਪਣੇ ਵੱਖਰੇ ਅੰਦਾਜ਼ 'ਚ ਪੇਸ਼ ਕਰਨਗੇ ਕ੍ਰਿਕਟ ਲੀਗ ਦੀਆਂ ਦਿਲਚਸਪ ਕਹਾਣੀਆਂ

ਵੱਖ-ਵੱਖ ਖੇਡਾਂ ਦੇ ਸ਼ੌਕੀਨ ਰਣਵੀਰ ਸਿੰਘ ਹੁਣ ਬਾਲੀਵੁੱਡ ਦੇ ਨਾਲ-ਨਾਲ IPL 'ਚ ਵੀ ਆਪਣਾ ਹੁਨਰ ਵਿਖਾਉਂਦੇ ਹੋਏ ਨਜ਼ਰ ਆਉਣਗੇ। ਰਣਵੀਰ ਸਿੰਘ ਨੇ ਹਾਲ ਹੀ ਵਿੱਚ ਸਟਾਰ ਸਪੋਰਟਸ ਦੇ ਨਾਲ ਬਤੌਰ ਬ੍ਰੈਂਡ ਅੰਬੈਸਡਰ ਹੱਥ ਮਿਲਾਇਆ ਹੈ। ਹੁਣ ਜਲਦ ਹੀ ਰਣਵੀਰ ਸਿੰਘ ਵੀ ਆਈਪੀਐੱਲ 2023 ਦੀ ਲੀਗ ਦਾ ਹਿੱਸਾ ਹੋਣਗੇ।

By  Entertainment Desk March 31st 2023 06:02 PM -- Updated: March 31st 2023 06:32 PM

Ranveer Singh collaborates with Sports Channel: ਰਣਵੀਰ ਸਿੰਘ ਬਾਲੀਵੁੱਡ ਦੇ ਉਨ੍ਹਾਂ ਮਸ਼ਹੂਰ ਸੈਲਬਸ ਚੋਂ ਇੱਕ ਹਨ ਜੋ ਕਿ ਖੇਡਾਂ ਦੇ ਸ਼ੌਕੀਨ ਹਨ। ਫ਼ਿਲਮ '83' ਦੇ ਵਿੱਚ ਕਪਿਲ ਦੇਵ ਦਾ ਕਿਰਦਾਰ ਨਿਭਾਉਣ ਵਾਲੇ ਰਣਵੀਰ ਹੁਣ ਆਈਪੀਐੱਲ 'ਚ ਸ਼ਾਮਿਲ ਹੋ ਗਏ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਸਟਾਰ ਸਪੋਰਟਸ ਨੇ ਖੇਡ ਪ੍ਰੇਮੀ ਹੋਣ ਦੇ ਚੱਲਦੇ ਰਣਵੀਰ ਸਿੰਘ ਨੂੰ ਆਪਣੇ ਚੈਨਲ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਨਕ੍ਰੈਡੀਬਲ ਲੀਗ ਦੇ ਇਸ ਸੀਜ਼ਨ ਵਿੱਚ ਇੱਕ ਬ੍ਰਾਂਡ ਅੰਬੈਸਡਰ ਦੀ ਭੂਮਿਕਾ ਨਿਭਾਉਂਦੇ ਹੋਏ, ਰਣਵੀਰ ਸਿੰਘ ਨਾਂ ਮਹਿਜ਼ ਆਪਣੇ ਸਟਾਈਲ ਨਾਲ ਲੋਕਾਂ ਨੂੰ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ , ਸਗੋਂ  ਖੇਡਾਂ ਅਤੇ ਮਨੋਰੰਜਨ ਦੀ ਇੱਕ ਨਵੀਂ ਧਾਰਾ ਬਨਾਉਣ ਦੀ ਕੋਸ਼ਿਸ਼ ਵੀ ਕਰਨਗੇ। ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਰਣਵੀਰ ਦਾ ਇਹ ਮਜ਼ੇਦਾਰ  ਸਫ਼ਰ ਅੱਜ,ਯਾਨੀ 31 ਮਾਰਚ ਤੋਂ ਸ਼ੁਰੂ ਹੋ ਗਿਆ ਹੈ।

ਐਸੋਸੀਏਸ਼ਨ ਬਾਰੇ ਗੱਲ ਕਰਦੇ ਹੋਏ ਰਣਵੀਰ ਨੇ ਕਿਹਾ ਕਿ ਖੇਡਾਂ ਦੇ ਸ਼ੌਕੀਨ ਹੋਣ ਕਰਕੇ, ਇਸ ਬ੍ਰਾਂਡ ਨਾਲ ਜੁੜਨਾ ਉਨ੍ਹਾਂ ਲਈ ਬੇਹੱਦ ਖ਼ਾਸ ਹੈ। ਅਸੀਂ ਸਟਾਰ ਸਪੋਰਟਸ 'ਤੇ ਵਿਸ਼ਵ ਖੇਡਾਂ ਦੇ ਕੁਝ ਮਹਾਨ ਪਲਾਂ ਨੂੰ ਦੇਖਦੇ ਹੋਏ ਵੱਡੇ ਹੋਏ ਹਾਂ। ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਨਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। 

View this post on Instagram

A post shared by Ranveer Singh (@ranveersingh)


ਰਣਵੀਰ ਸਿੰਘ ਦਾ ਸਟਾਰ ਸਪੋਰਟਸ ਨਾਲ ਜੁੜਨਾ ਬਹੁਤ ਮਹੱਤਵਪੂਰਨ ਹੈ। ਰਣਵੀਰ ਸਿੰਘ ਦੀ ਵੱਡੀ ਫੈਨ ਫਾਲੋਇੰਗ ਅਤੇ ਖੇਡਾਂ ਪ੍ਰਤੀ ਪਿਆਰ ਨੂੰ ਹਰ ਕੋਈ ਜਾਣਦਾ ਹੈ। ਉਨ੍ਹਾਂ ਦੀ ਇਸ ਵੱਡੀ ਇਮੇਜ਼ ਰਾਹੀਂ ਚੈਨਲ ਉਨ੍ਹਾਂ ਦਰਸ਼ਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਅੱਜੇ ਤੱਕ ਖੇਡਾਂ ਨਾਲ ਕਿਸੇ ਕਾਰਨ ਨਹੀਂ ਜੁੜ ਸਕੇ ਹਨ। 


ਡਿਜ਼ਨੀ ਸਟਾਰ  ਸਪੋਰਟਸ ਚੈਨਲ ਦੇ ਮੁਖੀ ਸੰਜੋਗ ਗੁਪਤਾ ਨੇ ਕਿਹਾ, "ਰਣਵੀਰ  ਨਾਲ ਜੁੜ ਕੇ, ਅਸੀਂ ਉਨ੍ਹਾਂ ਦਰਸ਼ਕਾਂ ਤੱਕ ਪਹੁੰਚਣਾ ਚਾਹੁੰਦੇ ਹਾਂ ਜੋ ਅਜੇ ਵੀ ਲੁੱਕੀਆਂ ਖੇਡਾਂ ਪ੍ਰਤੀ ਉਨ੍ਹਾਂ ਦੇ ਜਨੂੰਨ ਤੋਂ ਅਣਜਾਣ ਹਨ। ਇਸ ਵਿੱਚ ਲੱਖਾਂ ਦਰਸ਼ਕ ਸ਼ਾਮਿਲ ਹਨ ਜੋ ਕ੍ਰਿਕਟ ਨਹੀਂ ਦੇਖਦੇ ਜਾਂ ਨਿਯਮਿਤ ਤੌਰ 'ਤੇ ਕ੍ਰਿਕਟ ਨਾਲ ਨਹੀਂ ਜੁੜੇ ਹਨ। ਰਣਵੀਰ ਨਾਲ ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਅਤੇ ਉਨ੍ਹਾਂ ਦੀ  ਕਹਾਣੀ ਸੁਣਾਉਣ ਦੀ ਪ੍ਰਭਾਵਸ਼ਾਲੀ ਸ਼ੈਲੀ ਰਾਹੀਂ ਖੇਡਾਂ ਵਿੱਚ ਉਹੀ ਜਾਦੂ ਪੈਦਾ ਕੀਤਾ ਜਾਵੇ ਜੋ ਕਿ ਕਿਸੇ ਫ਼ਿਲਮ ਵਿੱਚ ਹੁੰਦਾ ਹੈ।


ਸਟਾਰ ਸਪੋਰਟਸ ਅਤੇ ਰਣਵੀਰ ਸਿੰਘ ਦੀ ਯਾਤਰਾ ਦੀ ਸ਼ੁਰੂਆਤ ਆਈਪੀਐਲ 2023 (31 ਮਾਰਚ ਤੋਂ 2 ਅਪ੍ਰੈਲ) ਤੱਕ  ਦੇ ਸ਼ੁਰੂਆਤੀ ਹਫ਼ਤੇ ਨਾਲ ਹੋਵੇਗੀ। ਫਿਰ ਨਵੇਂ ਸਿਤਾਰਿਆਂ ਦੇ ਉਭਰਨ ਦੀ ਕਹਾਣੀ ਅਤੇ ਪੂਰੇ ਟੂਰਨਾਮੈਂਟ ਵਿੱਚ ਹਰ ਰੋਜ਼ ਪੈਦਾ ਹੋਏ ਰੋਮਾਂਚ ਦੀ ਕਹਾਣੀ ਨੂੰ ਦਿਲਚਸਪ ਤਰੀਕੇ ਨਾਲ ਦਰਸ਼ਕਾਂ ਦੇ ਅੱਗੇ ਪੇਸ਼ ਕੀਤਾ ਜਾਵੇਗਾ। ਇਸ ਮਜ਼ੇਦਾਰ ਯਾਤਰਾ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ, ਪ੍ਰੀਮੀਅਰ ਲੀਗ, ਪ੍ਰੋ- ਕਬੱਡੀ, ਏਸ਼ੀਆ ਕੱਪ ਅਤੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸਣੇ ਨੈੱਟਵਰਕ 'ਤੇ ਪ੍ਰਮੁੱਖ ਖੇਡ ਸਮਾਗਮ ਵੀ ਸ਼ਾਮਿਲ ਹਨ।

Related Post