Pushpa 2 team bus accident: 'ਪੁਸ਼ਪਾ 2' ਦੀ ਟੀਮ ਨਾਲ ਵਾਪਰਿਆ ਭਿਆਨਕ ਬੱਸ ਹਾਦਸਾ, ਕਈ ਕਲਾਕਾਰ ਹੋਏ ਜ਼ਖਮੀ
ਸਾਊਥ ਸੁਪਰ ਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਪੁਸ਼ਪਾ 2 ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੀ ਟੀਮ ਨਾਲ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਬਿਕ 'ਪੁਸ਼ਪਾ 2' ਦੀ ਟੀਮ ਦੀ ਬੱਸ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਕਈ ਕਲਾਕਾਰ ਜ਼ਖਮੀ ਹੋ ਗਏ ਹਨ।
Film Pushpa 2 Team Accident: ਸਾਊਥ ਸੁਪਰ ਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਪੁਸ਼ਪਾ 2 ਨੂੰ ਲੈ ਕੇ ਸੁਰਖੀਆਂ 'ਚ ਹਨ। ਅੱਲੂ ਅਰਜੁਨ ਆਪਣੀ ਪੂਰੀ ਟੀਮ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ ਕਿ ਇਸੇ ਵਿਚਾਲੇ ਹਾਲ ਹੀ 'ਚ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੀ ਟੀਮ ਨਾਲ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਫ਼ਿਲਮ 'ਪੁਸ਼ਪਾ 2' ਦੀ ਟੀਮ ਦੀ ਬੱਸ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਕੁਝ ਕਲਾਕਾਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਫਿਲਹਾਲ ਕੌਣ-ਕੌਣ ਜ਼ਖਮੀ ਹੋਇਆ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ।
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ 'ਪੁਸ਼ਪਾ 2' ਟੀਮ ਦੀ ਬੱਸ ਬੁੱਧਵਾਰ ਨੂੰ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਵਾਪਸ ਆ ਰਹੀ ਸੀ। ਇਸ ਦੌਰਾਨ ਟੀਮ ਦੀ ਬੱਸ ਦੀ ਇੱਕ ਦੂਜੀ ਬੱਸ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹੈਦਰਾਬਾਦ-ਵਿਜੇਵਾੜਾ ਹਾਈਵੇਅ 'ਤੇ ਨਰਕੇਤਪੱਲੀ ਨੇੜੇ ਵਾਪਰਿਆ।_5f5c7f60d67e5831620ff8d4b111e1ba_1280X720.webp)
ਹੋਰ ਪੜ੍ਹੋ: World Milk Day 2023: ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਦੁੱਧ ਦਿਵਸ', ਜਾਣੋ ਇਸ ਦਿਨ ਦੀ ਮਹੱਤਤਾ
ਦੱਸ ਦਈਏ ਕਿ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 2 ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਟੀਮ ਸ਼ੂਟ ਤੋਂ ਵਾਪਸ ਆ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੋ ਕਲਾਕਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।