Vaibhvi Death case: ਵੈਭਵੀ ਦੇ ਭਰਾ ਅੰਕਿਤ ਨੇ ਕੀਤਾ ਖੁਲਾਸਾ, ਕਿਹਾ ਟਵੈਭਵੀ ਲਈ ਸੁਰੱਖਿਆ ਹਮੇਸ਼ਾ ਪਹਿਲੀ ਤਰਜੀਹ ਸੀ, ਹਾਦਸੇ ਦੌਰਾਨ ਉਸ ਨੇ ਲਗਾਈ ਹੋਈ ਸੀ ਸੀਟਬੈਲਟ'

ਬੀਤੇ ਦਿਨ ਇੱਕ ਕਾਰ ਹਾਦਸੇ ਵਿੱਚ ਆਪਣੀ ਜਾਨ ਗੁਆ ਚੁੱਕੀ ਮਸ਼ਹੂਰ ਟੀਵੀ ਅਦਾਕਾਰਾ ਵੈਭਵੀ ਉਪਾਧਿਆਏ ਦੇ ਮੰਗੇਤਰ ਤੇ ਭਰਾ ਨੇ ਖੁਲਾਸਾ ਕੀਤਾ ਕਿ ਹਾਦਸੇ ਦੌਰਾਨ ਵੈਭਵੀ ਨੇ ਸੀਟਬੈਲਟ ਲਗਾਈ ਹੋਈ ਸੀ। ਉਸ ਦੇ ਭਰਾ ਨੇ ਕਿਹਾ ਕਿ ਸੁਰੱਖਿਆ ਹਮੇਸ਼ਾ ਵੈਭਵੀ ਦੀ ਪਹਿਲੀ ਤਰਜੀਹ ਸੀ।

By  Entertainment Desk May 26th 2023 05:06 PM -- Updated: May 26th 2023 05:07 PM

Vaibhvi's brother talk about her death: ਬੀਤੇ ਕੁੱਝ ਦਿਨਾਂ ਵਿੱਚ ਟੀਵੀ ਤੇ ਫ਼ਿਲਮ ਇੰਡਸਟਰੀ ਦੇ ਕੁੱਝ ਸਿਤਾਰਿਆਂ ਦੀ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣ ਦੀਆਂ ਖ਼ਬਰਾਂ ਨੇ ਉਨ੍ਹਾਂ ਨੇ ਫੈਨ ਨੂੰ ਕਾਫ਼ੀ ਸਦਮਾ ਪਹੁੰਚਾਇਆ ਹੈ। ਬੀਤੇ ਦਿਨ ਅਦਾਕਾਰ ਨੀਤੀਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਤੇ ਉੱਥੇ ਹੀ ਪ੍ਰਸਿੱਧ ਅਭਿਨੇਤਰੀ ਵੈਭਵੀ ਉਪਾਧਿਆਏ ਹਿਮਾਚਲ ਪ੍ਰਦੇਸ਼ ਵਿੱਚ ਸੜਕ ਯਾਤਰਾ ਦੌਰਾਨ ਇੱਕ ਕਾਰ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੀ।


ਬੀਤੇ ਮੰਗਲਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ ਵੈਭਵੀ ਉਪਾਧਿਆਏ ਦੇ ਮੰਗੇਤਰ ਜੈ ਗਾਂਧੀ ਵੀ ਉਸ ਦੇ ਨਾਲ ਸਨ, ਜੋ ਕਿ ਇੱਕ ਵਪਾਰੀ ਹਨ। ਦੋਵੇਂ ਪਹਾੜਾਂ ਦੀ ਯਾਤਰਾ ਕਰਨ ਲਈ ਗਏ ਸੀ ਪਰ ਉਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਇਹ ਸਫ਼ਰ ਵੈਭਵੀ ਉਪਾਧਿਆਏ ਦਾ ਆਖ਼ਰੀ ਸਫ਼ਰ ਹੋਵੇਗਾ।

ਜੈ ਗਾਂਧੀ ਇਸ ਹਾਦਸੇ ਵਿੱਚ ਬੱਚ ਗਏ ਤੇ ਉਨ੍ਹਾਂ ਨੇ ਅਫ਼ਵਾਹਾਂ ਨੂੰ ਗ਼ਲਤ ਸਾਬਤ ਕਰਦੇ ਹੋਏ ਦੱਸਿਆ ਕਿ ਇਹ ਹਾਦਸਾ ਤੇਜ਼ ਰਫ਼ਤਾਰ ਜਾਂ ਲਾਪਰਵਾਹੀ ਕਾਰਨ ਨਹੀਂ ਹੋਇਆ। ਜਦੋਂ ਉਨ੍ਹਾਂ ਦੀ ਕਾਰ ਇੱਕ ਤੰਗ ਲੇਨ ਤੋਂ ਇੱਕ ਟਰੱਕ ਦੇ ਲੰਘਣ ਦਾ ਇੰਤਜ਼ਾਰ ਕਰ ਰਹੀ ਸੀ, ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ ਸੀ। ਇੱਕ ਵੱਡਾ ਡੰਪਰ ਟਰੱਕ ਮੋੜ ਲੈਂਦਿਆਂ ਉਨ੍ਹਾਂ ਦੇ ਰੁਕੇ ਵਾਹਨ ਦੇ ਪਿਛਲੇ ਟਕਰਾ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਹੇਠਾਂ ਘਾਟੀ ਵਿੱਚ ਜਾ ਡਿੱਗੀ। ਟੱਕਰ ਦੇ ਪ੍ਰਭਾਵ ਕਾਰਨ ਵੈਭਵੀ ਕਾਰ ਤੋਂ ਬਾਹਰ ਨਿਕਲ ਗਈ, ਅਤੇ ਸਥਾਨਕ ਲੋਕਾਂ ਦੁਆਰਾ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ਾਂ ਕੀਤੀ ਗਈ ਪਰ ਵੈ


ਵੈਭਵੀ ਦੇ ਭਰਾ ਨੇ ਦੱਸਿਆ ਸੁਰੱਖਿਆ ਸੀ ਅਦਾਕਾਰਾ ਦੀ ਪਹਿਲੀ ਤਰਜੀਹ

ਵੈਭਵੀ ਦੇ ਭਰਾ ਅੰਕਿਤ ਉਪਾਧਿਆਏ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਵੈਭਵੀ ਨੇ ਹਾਦਸੇ ਦੇ ਸਮੇਂ ਆਪਣੀ ਸੀਟ ਬੈਲਟ ਲਗਾਈ ਹੋਈ ਸੀ। ਉਸ ਨੇ ਕਿਹਾ ਕਿ ਵੈਭਵੀ ਲਈ ਸੁਰੱਖਿਆ ਹਮੇਸ਼ਾ ਪਹਿਲੀ ਤਰਜੀਹ ਹੁੰਦੀ ਸੀ, ਅਤੇ ਉਹ ਇਸ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੀ ਸੀ, ਖ਼ਾਸ ਕਰਕੇ ਸੜਕੀ ਯਾਤਰਾ ਦੌਰਾਨ। ਵੈਭਵੀ ਦੀਆਂ ਸੱਟਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਉਸ ਦੀ ਗਰਦਨ ਦੇ ਦੁਆਲੇ ਸੀਟ ਬੈਲਟ ਦੇ ਨਿਸ਼ਾਨਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ, ਇਸ ਤੋਂ ਇਹ ਤਾਂ ਸਾਫ਼ ਹੈ ਕਿ ਹਾਦਸੇ ਵੇਲੇ ਵੈਭਵੀ ਨੇ ਸੀਟ ਬੈਲਟ ਲਗਾਈ ਹੋਈ ਸੀ।


ਹੋਰ ਪੜ੍ਹੋ: Gadar:  22 ਸਾਲ ਬਾਅਦ ਮੁੜ ਰਿਲੀਜ਼ ਹੋਵੇਗੀ ‘ਗਦਰ:ਇੱਕ ਪ੍ਰੇਮ ਕਥਾ’, ਸਨੀ ਦਿਓਲ ਨੇ ਕਿਹਾ -ਉਹੀ ਪ੍ਰੇਮ, ਉਹੀ ਕਥਾ, ਪਰ ਅਹਿਸਾਸ ਹੋਵੇਗਾ ਵੱਖਰਾ

ਤੁਹਾਨੂੰ ਦਸ ਦੇਈਏ ਕਿ ਵੈਭਵੀ ਉਪਾਧਿਆਏ ਤੇ ਜੈ ਗਾਂਧੀ ਬਹੁਤ ਜਲਦੀ ਵਿਆਹ ਕਰਵਾਉਣ ਵਾਲੇ ਸਨ ਤੇ ਉਨ੍ਹਾਂ ਦੇ ਪਰਿਵਾਰ ਵਾਲੇ ਵਿਆਹ ਦੀਆ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਪਰ ਹੁਣ ਦੋਵਾਂ ਪਰਿਵਾਰਾਂ ਲਈ ਇੱਕ ਦੁੱਖ ਦੀ ਘੜੀ ਬਣ ਕੇ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਵੈਭਵੀ ਉਪਾਧਿਆਏ ਨੇ ਕਈ ਟੀਵੀ ਸੀਰੀਅਲਜ਼ ਵਿੱਚ ਕੰਮ ਕੀਤਾ ਸੀ ਪਰ ਜਿਸ ਲਈ ਉਨ੍ਹਾਂ ਨੂੰ ਸਭ ਤੋਂ ਵੱਧ ਪਛਾਣ ਮਿਲੀ ਉਹ ਸੀ "ਸਾਰਾ ਭਾਈ Vs ਸਾਰਾ ਭਾਈ" ਦਾ ਦੂਜਾ ਸੀਜ਼ਨ, ਇਸ ਵਿੱਚ ਵੈਭਵੀ ਨੇ ਅਦਾਕਾਰੀ ਤੇ ਕਾਮਿਕ ਟਾਈਮਿੰਗ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ।


Related Post