Sarath Babu Death : ਸਾਊਥ ਐਕਟਰ ਸਰਥ ਬਾਬੂ ਦਾ ਦਿਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਸਾਊਥ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਰਥ ਬਾਬੂ ਦਾ ਦਿਹਾਂਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਸਨ ਜਿਸ ਦੇ ਚੱਲਦੇ ਉਹ ਬੀਤੇ 1 ਮਹੀਨੇ ਤੋਂ ਹਸਪਤਾਲ 'ਚ ਵੈਂਟੀਲੇਟਰ 'ਤੇ ਸਨ। ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੇ ਫੈਨਜ਼ ਤੇ ਸਾਊਥ ਫ਼ਿਲਮ ਇੰਡਸਟਰੀ ਦੇ ਲੋਕ ਸਦਮੇ 'ਚ ਹਨ।

By  Pushp Raj May 22nd 2023 04:54 PM -- Updated: May 22nd 2023 06:35 PM

South actor Sarath Babu Death news: ਸਾਊਥ ਫਿਲਮਾਂ ਦੇ  ਸਟਾਰ ਸਰਥ ਬਾਬੂ ਹੁਣ ਇਸ ਦੁਨੀਆ 'ਚ ਨਹੀਂ ਰਹੇ। ਕਰੀਬ ਇੱਕ ਮਹੀਨੇ ਤੱਕ ਹਸਪਤਾਲ 'ਚ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ। ਸਾਰਥ ਬਾਬੂ 71 ਸਾਲ ਦੇ ਸਨ। ਉਨ੍ਹਾਂ ਦੀ ਮੌਤ ਨਾਲ ਪੂਰੀ ਫਿਲਮ ਇੰਡਸਟਰੀ ਸਦਮੇ 'ਚ ਹੈ। ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ।


ਮੀਡੀਆ ਰਿਪੋਰਟਸ ਦੀ ਜਾਣਕਾਰੀ ਦੇ ਮੁਤਾਬਕ ਸਾਰਥ ਬਾਬੂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਹਸਪਤਾਲ ਦੇ  ਵਿੱਚ ਦਾਖਲ ਸਨ ਅਤੇ ਵੈਂਟੀਲੇਟਰ 'ਤੇ ਸਨ। ਸਰਥ ਬਾਬੂ ਦੇ ਪ੍ਰਸ਼ੰਸਕਾਂ ਨੂੰ ਵੱਡਾਸਦਮਾ ਲੱਗਾ ਹੈ ਅਤੇ ਪੂਰੀ ਦੱਖਣ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਸਾਰਥ ਬਾਬੂ ਨੂੰ ਸੇਪਸਿਸ ਦੀ ਬੀਮਾਰੀ ਸੀ, ਜਿਸ ਕਾਰਨ ਉਨ੍ਹਾਂ ਦੇ ਕਈ ਅੰਗ ਖਰਾਬ ਹੋ ਗਏ ਸਨ। ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਸਰਥ ਬਾਬੂ ਦੀ ਸਿਹਤ ਵਿਗੜਨ ਤੋਂ ਬਾਅਦ 20 ਅਪ੍ਰੈਲ ਨੂੰ ਬੈਂਗਲੁਰੂ ਤੋਂ ਹੈਦਰਾਬਾਦ ਦੇ ਏਆਈਜੀ ਹਸਪਤਾਲ ਲਿਆਂਦਾ ਗਿਆ ਸੀ। ਪਰ ਬਾਅਦ 'ਚ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਯਾਨੀ 22 ਮਈ ਦੀ ਸਵੇਰ ਨੂੰ ਸਾਰਥ ਬਾਬੂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਇਹ ਬਿਮਾਰੀ ਬਣੀ ਮੌਤ ਦਾ ਕਾਰਨ 

ਸੇਪਸਿਸ ਕਾਰਨ ਸਾਰਥ ਬਾਬੂ ਦੀ ਕਿਡਨੀ, ਲੀਵਰ ਅਤੇ ਫੇਫੜੇ ਪ੍ਰਭਾਵਿਤ ਹੋਏ ਸਨ। ਇਹ ਜਾਣਿਆ ਜਾਂਦਾ ਹੈ ਕਿ ਸੇਪਸਿਸ ਇੱਕ ਗੰਭੀਰ ਬਿਮਾਰੀ ਹੈ, ਜਿਸ ਦੇ ਕਾਰਨ ਕਈ ਅੰਗਾਂ ਫੇਲ ਹੋ ਜਾਂਦੇ ਹਨ।  ਇਸ ਬਿਮਾਰੀ ਕਾਰਨ ਜਾਨ ਵੀ ਜਾ ਸਕਦੀ ਹੈ।


ਸਾਰਥ ਬਾਬੂ ਦਾ ਫਿਲਮੀ ਕਰੀਅਰ

ਸਾਰਥ ਬਾਬੂ ਦਾ ਅਸਲੀ ਨਾਂ ਸਤਯਮ ਬਾਬੂ ਡਿਕਸਿਤੁਲੂ ਸੀ। ਉਹ ਤਾਮਿਲ ਅਤੇ ਤੇਲਗੂ ਸਿਨੇਮਾ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਉਸਨੇ ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਵੀ ਕੰਮ ਕੀਤਾ। ਸਾਰਥ ਬਾਬੂ ਨੇ 1973 ਵਿੱਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


ਹੋਰ ਪੜ੍ਹੋ: ਅਫਸਾਨਾ ਖ਼ਾਨ ਪਤੀ ਸਾਜ਼ ਨਾਲ ਵਿਦੇਸ਼ ਦੀਆਂ ਗਲੀਆਂ 'ਚ ਸੈਰ ਕਰਦੀ ਆਈ ਨਜ਼ਰ, ਗਾਇਕਾ ਨੇ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ 

ਸਾਰਥ ਬਾਬੂ ਦੀ ਪਹਿਲੀ ਫਿਲਮ 'ਰਾਮ ਰਾਜਮ' ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਰਥ ਬਾਬੂ ਨੇ 200 ਫਿਲਮਾਂ 'ਚ ਕੰਮ ਕੀਤਾ ਹੈ। ਇਸ ਸਾਲ ਫਰਵਰੀ ਵਿੱਚ, ਸਾਰਥ ਬਾਬੂ ਦੀ ਇੱਕ ਫਿਲਮ ਰਿਲੀਜ਼ ਹੋਈ ਸੀ, ਜਿਸਦਾ ਨਾਮ ਵਸੰਤ ਮੁਲਈ ਸੀ। ਸਰਥ ਬਾਬੂ ਇੱਕ ਡਬਿੰਗ ਕਲਾਕਾਰ ਵੀ ਸੀ ਅਤੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਸਰਥ ਬਾਬੂ ਨੇ ਸਹਾਇਕ ਭੂਮਿਕਾ ਵਿੱਚ ਸਰਵੋਤਮ ਪ੍ਰਦਰਸ਼ਨ ਲਈ 9 ਵਾਰ ਨੰਦੀ ਪੁਰਸਕਾਰ ਜਿੱਤਿਆ।


Related Post