ਸਰਦੀਆਂ ‘ਚ ਅਦਰਕ ਦਾ ਕਰੋ ਇਸਤੇਮਾਲ, ਕਈ ਰੋਗਾਂ ‘ਚ ਮਿਲਦੀ ਹੈ ਰਾਹਤ

By  Shaminder December 22nd 2021 04:39 PM

ਅਦਰਕ ਦਾ ਇਸਤੇਮਾਲ ਆਮ ਤੌਰ ‘ਤੇ ਸਬਜ਼ੀ ‘ਚ ਕੀਤਾ ਜਾਂਦਾ ਹੈ । ਪਰ ਇਸ ਦਾ ਇਸਤੇਮਾਲ ਚਾਹ ਬਨਾਉਣ ਦੇ ਲਈ ਵੀ ਕੀਤਾ ਜਾਂਦਾ ਹੈ । ਕਿਉਂਕਿ ਇਸ ਦਾ ਸੇਵਨ ਕਿਸੇ ਵੀ ਰੂਪ ‘ਚ ਕਰਨ ਦੇ ਲਈ ਇਸ ਦੇ ਸਿਹਤ (Health)ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ । ਸਰਦੀਆਂ ‘ਚ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ਕਿਉਂਕਿ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ । ਇਸ ਲਈ ਚਾਹ ‘ਚ ਪਾ ਕੇ ਪੀਣ ਦੇ ਨਾਲ ਇਸ ਦੇ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ । ਚਾਹ ਤੋਂ ਇਲਾਵਾ ਅਦਰਕ (Ginger) ਦਾ ਇਸਤੇਮਾਲ ਚਟਣੀ ਬਨਾਉਣ ਦੇ ਲਈ ਵੀ ਕੀਤਾ ਜਾਂਦਾ ਹੈ ।

Ginger,, image From google

ਹੋਰ ਪੜ੍ਹੋ : ਗਾਇਕ ਜੱਸ ਬਾਜਵਾ ਦਾ ਧਾਰਮਿਕ ਗੀਤ ‘ਦਾਦੀ ਜੀ ਦੇ ਲਾਲ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਕਿਉਂਕਿ ਇਹ ਔਸ਼ਧੀ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਦਾ ਇਸਤੇਮਾਲ ਸਰਦੀ ਜ਼ੁਕਾਮ ਹੋਣ ‘ਤੇ ਵੀ ਕੀਤਾ ਜਾਂਦਾ ਹੈ ।ਇਸ ਤੋਂ ਇਲਾਵਾ ਇਸ 'ਚ ਐਂਟੀਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ। ਇਸ ਲਈ ਇਹ ਸਰਦੀ ਦੇ ਮੌਸਮ ਵਿਚ ਖੰਘ ਤੇ ਜ਼ੁਕਾਮ ਤੋਂ ਬਚਾਉਂਦਾ ਹੈ।

ginger, image From Google

ਜਿਨ੍ਹਾਂ ਲੋਕਾਂ ਦਾ ਗਲਾ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਯਾਨੀ ਠੰਢ ਦੇ ਦਿਨਾਂ 'ਚ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਦਾ ਇਸਤੇਮਾਲ ਸਰੀਰ ਦੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ । ਕਿਉਂਕਿ ਇਸ ‘ਚ ਕੁਦਰਤੀ ਤੌਰ ‘ਤੇ ਐਨਲਜੈਸਿਕ ਪਾਇਆ ਜਾਂਦਾ ਹੈ ਜੋ ਕਿ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ । ਅਦਰਕ ਦਾ ਇਸਤੇਮਾਲ ਸੁੰਡ ਦੇ ਰੂਪ ‘ਚ ਵੀ ਕੀਤਾ ਜਾਂਦਾ ਹੈ ।ਲੋਕ ਅਕਸਰ ਸਰਦੀਆਂ ਦੇ ਵਿੱਚ ਗੁੜ ‘ਚ ਸੁੰਡ ਅਤੇ ਘਿਉ ਪਾ ਕੇ ਇਸ ਦਾ ਇਸਤੇਮਾਲ ਕਰਦੇ ਹਨ । ਜੋ ਕਿ ਸਰਦੀ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਦਿੰਦੇ ਹਨ ।

Related Post