ਸਕਿਨ ਨੂੰ ਠੀਕ ਰੱਖਣ ਲਈ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਕਰੋ ਇਸਤੇਮਾਲ

By  Shaminder June 16th 2021 06:08 PM

ਗਰਮੀ ਹੋਵੇ ਜਾਂ ਫਿਰ ਸਰਦੀ ਸਕਿਨ ਦੀ ਦੇਖਭਾਲ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ । ਉਂਝ ਤਾਂ ਸਕਿਨ ਨੂੰ ਵਧੀਆ ਤੇ ਤੰਦਰੁਸਤ ਰੱਖਣ ਲਈ ਅਸੀਂ ਕਈ ਤਰ੍ਹਾਂ ਦੀਆਂ ਕਰੀਮਾਂ ਅਤੇ ਹੋਰ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਾਂ। ਪਰ ਸਾਡੀ ਸਕਿਨ ਨੂੰ ਜ਼ਰੂਰੀ ਪੋਸ਼ਣ ਦੀ ਵੀ ਲੋੜ ਹੁੰਦੀ ਹੈ ਅਤੇ ਇਹ ਪੋਸ਼ਣ ਸਾਨੂੰ ਕਈ ਜ਼ਰੂਰੀ ਖਾਣ ਵਾਲੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ।

apple

ਹੋਰ ਪੜ੍ਹੋ : ਮਿਥੁਨ ਚੱਕਰਵਰਤੀ ਦੇ ਜਨਮ ਦਿਨ ’ਤੇ ਜਾਣੋਂ ਕਿਉਂ ਟੁੱਟਿਆ ਸ਼੍ਰੀ ਦੇਵੀ ਤੇ ਮਿਥੁਨ ਦਾ ਰਿਸ਼ਤਾ  

Orange-Peel

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਖਾਣ ਨਾਲ ਤੁਹਾਡੀ ਸਕਿਨ ਵਧੀਆ ਰਹਿ ਸਕਦੀ ਹੈ । ਐਵੋਕਾਡੋ, ਸੇਬ, ਕੇਲਾ ਅਤੇ ਸੰਤਰਾ ਵਰਗੇ ਫਲਾਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰੋ । ਇਸ ਦੇ ਨਾਲ ਹੀ ਡਰਾਈ ਫਰੂਟ ‘ਚ ਅਖਰੋਟ ਸ਼ਾਮਿਲ ਕਰ ਸਕਦੇ ਹੋ ।

walnut

ਇਸ ਦੇ ਨਾਲ ਤੁਹਾਡੀ ਸਕਿਨ ਨੂੰ ਫਾਇਦਾ ਮਿਲੇਗਾ । ਦਹੀ ਨੂੰ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ, ਇਸ ‘ਚ ਗੁੱਡ ਬੈਕਟੀਰੀਆ ਪਾਏ ਜਾਂਦੇ ਹਨ ਜੋ ਮੈਟਾਬਾਲਿਜ਼ਮ ਨੂੰ ਸਹੀ ਬਣਾਏ ਰੱਖਣ ‘ਚ ਮਦਦ ਕਰਦਾ ਹੈ । ਦਹੀ ਨੂੰ ਡਾਈਟ ‘ਚ ਸ਼ਾਮਿਲ ਕਰਕੇ ਸਕਿਨ ਨੂੰ ਹੈਲਦੀ ਰੱਖ ਸਕਦੇ ਹੋ ।ਕੱਚੀਆਂ ਸਬਜ਼ੀਆਂ ਨੂੰ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਇਸ ‘ਚ ਤੁਸੀਂ ਬ੍ਰੋਕਲੀ, ਗਾਜਰ, ਚੁਕੰਦਰ, ਗਾਜਰ ਸਣੇ ਕਈ ਸਬਜ਼ੀਆਂ ਸ਼ਾਮਿਲ ਹਨ ।

 

Related Post