ਸਰਦੀਆਂ ‘ਚ ਸਰ੍ਹੋਂ ਦੇ ਤੇਲ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ

By  Shaminder December 15th 2022 05:42 PM -- Updated: December 15th 2022 05:44 PM

ਸਰ੍ਹੋਂ  ਦੇ ਤੇਲ (Mustard Oil) ਦੇ ਬਹੁਤ ਸਾਰੇ ਫਾਇਦੇ ਹਨ । ਜਿਨ੍ਹਾਂ ਤੋਂ ਕਈ ਲੋਕ ਅਨਜਾਣ ਹਨ ।ਪੁਰਾਣੇ ਸਮਿਆਂ ‘ਚ ਬੱਚਿਆਂ ਦੇ ਸਰੀਰ ਨੂੰ ਸੁਡੌਲ ਬਨਾਉਣ ਦੇ ਲਈ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕੀਤੀ ਜਾਂਦੀ ਸੀ । ਪਰ ਅੱਜ ਕੱਲ੍ਹ ਸਰੋਂ ਦੇ ਤੇਲ ਦਾ ਇਸਤੇਮਾਲ ਬਹੁਤ ਹੀ ਘੱਟ ਕੀਤਾ ਜਾਂਦਾ ਹੈ । ਅੱਜ ਕੱਲ੍ਹ ਰਸੋਈ ‘ਚ ਕਈ ਤਰ੍ਹਾਂ ਦੇ ਰਿਫਾਇੰਡ ਤੇਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ।

malish with mustard oil

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਦੇ ਵਾਲਾਂ ‘ਚ ਫੁੱਲ ਲਗਾਉਂਦੇ ਨਜ਼ਰ ਆੲੁ ਪਤੀ ਅਭੈ ਅੱਤਰੀ, ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਵੀਡੀਓ

ਪਰ ਕੋਰੋਨਾ ਕਾਲ ਤੋਂ ਬਾਅਦ ਲੋਕਾਂ ਵੱਲੋਂ ਮੁੜ ਤੋਂ ਵੱਡੇ ਪੱਧਰ ‘ਤੇ ਸਰੋ੍ਹਂ ਦੇ ਤੇਲ ਦਾ ਇਸਤੇਮਾਲ ਕੀਤਾ ਜਾਣ ਲੱਗਿਆ ਹੈ । ਜੇ ਤੁਹਾਡੇ ਵਾਲ ਝੜਦੇ ਹਨ ਤਾਂ ਸਰ੍ਹੋਂ ਦਾ ਤੇਲ ਲਗਾਉਣ ਦੇ ਨਾਲ ਤੁਹਾਡੇ ਵਾਲ ਝੜਣੇ ਬੰਦ ਹੋ ਜਾਣਗੇ । ਕਿਉਂਕਿ ਇਸ ਵਿੱਚ ਮੌਜੂਦ ਪ੍ਰੋਟੀਨ ਅਤੇ ਓਮੇਗਾ-੩ ਅਨਸੈਚੁਰੇਟਿਡ ਫੈਟ ਵਾਲਾਂ ਦੇ ਵਾਧੇ ਅਤੇ ਪੋਸ਼ਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Mustard Oil-min Image Source :google

ਹੋਰ ਪੜ੍ਹੋ : ਵਿਆਹ ਤੋਂ ਬਾਅਦ ਦੇਵੋਲੀਨਾ ਨੇ ਪਤੀ ਦੇ ਨਾਲ ਖੇਡਿਆ ਕੰਗਣਾ, ਕੰਗਣਾ ਖੇਡਣ ਦੀ ਰਸਮ ‘ਚ ਜਿੱਤੀ ਦੇਵੋਲੀਨਾ

ਇਸ ਨੂੰ ਨਾਰੀਅਲ ਦੇ ਤੇਲ 'ਚ ਮਿਲਾ ਕੇ ਲਗਾਉਣ ਨਾਲ ਫਾਇਦਾ ਹੋਵੇਗਾ।ਸਰਦੀਆਂ ‘ਚ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਦੇ ਨਾਲ ਖੂਨ ਦਾ ਸੰਚਾਰ ਵਧੀਆ ਤਰੀਕੇ ਦੇ ਨਾਲ ਹੁੰਦਾ ਹੈ ਅਤੇ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

mustard Oil ,, image Source : Google

ਇਸ ਦੇ ਨਾਲ ਹੀ ਨਹਾਉਣ ਤੋਂ ਬਾਅਦ ਮਾਸਚਰਾਈਜ਼ਰ ਦੀ ਜਗ੍ਹਾ ਸਰ੍ਹੋਂ  ਦੇ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ । ਕੋਸੇ ਤੇਲ ਨੂੰ ਲਗਾਉਣ ਨਾਲ ਤੁਹਾਡੇ ਸਰੀਰ ਨੂੰ ਅੰਦਰੋਂ ਗਰਮ ਰਹਿੰਦਾ ਹੈ। ਰੋਜ਼ਾਨਾ ਇਸ ਦੀ ਮਾਲਿਸ਼ ਕਰਨ ਨਾਲ ਗਠੀਆ ਦੇ ਦਰਦ 'ਚ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਚਮੜੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ।

 

Related Post