ਵੇਖੋ ਹਰਜੀਤ ਹਰਮਨ ਦੇ ਨਵੇਂ ਗੀਤ ਪੰਜਾਬ ਦੀ ਪਹਿਲੀ ਝੱਲਕ

By  PTC Buzz October 27th 2017 11:50 AM

ਜੇ ਪੰਜਾਬ ਦੇ ਮਸ਼ਹੂਰ ਗਾਇਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚੋਂ ਇਕ ਨਾਮ ਹਰਜੀਤ ਹਰਮਨ ਦਾ ਜਰੂਰ ਸੁਣਨ ਨੂੰ ਮਿਲਦਾ ਹੈ |

ਉਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਗਾਉਣ ਦੇ ਵੱਖਰੇ ਢੰਗ ਨੇ ਲੋਕਾਂ ਤੋਂ ਹਮੇਸ਼ਾ ਵਾਹ-ਵਾਹ ਹੀ ਖੱਟੀ ਹੈ | ਹੁਣ ਹਰਜੀਤ ਹਰਮਨ ਆਪਣੀ ਸੁਰੀਲੀ ਆਵਾਜ਼ ਦਾ ਜਲਵਾ ਇਕ ਵਾਰ ਫਿਰ ਬਿਖੇਰਣ ਆ ਰਹੇ ਨੇ | ਜੀ ਹਾਂ ਹਾਲ ਹੀ ਵਿਚ ਹਰਜੀਤ ਹਰਮਨ ਨੇ ਫੇਸਬੁੱਕ ਤੇ ਇਕ ਪੋਸਟਰ ਸਾਂਝਾ ਕੀਤਾ ਹੈ ਜੋ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਹੈ ਜਿਸਦਾ ਨਾਮ ਹੈ "ਪੰਜਾਬ" | ਹਰਜੀਤ ਹਰਮਨ ਦੇ ਹੁਣ ਤੱਕ ਜਾਰੀ ਹੋਏ ਹਰ ਗੀਤ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਉਮੀਦ ਹੈ ਲੋਕ ਉਨ੍ਹਾਂ ਦੇ ਇਸ ਗੀਤ ਨੂੰ ਹੋਰ ਵੀ ਜ਼ਿਆਦਾ ਪਿਆਰ ਦੇਣਗੇ |

Related Post