Viral Video: ਲੱਸਣ ਵੇਚਣ ਮਗਰੋਂ ਨਾਈ ਬਣ ਵਾਲ ਕੱਟਦੇ ਨਜ਼ਰ ਆਏ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਲੋਕਾਂ ਨੇ ਪੁੱਛਿਆ ਇਹ ਸਵਾਲ

ਕਾਮੇਡੀਅਨ ਸੁਨੀਲ ਗਰੋਵਰ ਦੀ ਇੱਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੁਨੀਲ ਗਰੋਵਰ ਦੀ ਇੱਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸੁਨੀਲ ਗਰੋਵਰ ਕਿਸੇ ਤਜ਼ਰਬੇਕਾਰ ਨਾਈ ਵਾਂਗ ਇੱਕ ਗਾਹਕ ਦੇ ਵਾਲ ਕੱਟਦੇ ਹੋਏ ਨਜ਼ਰ ਆ ਰਹੇ ਹਨ।

By  Pushp Raj September 5th 2023 05:31 PM

Sunil Grover Viral Video: ਇੱਕ ਸ਼ਾਨਦਾਰ ਅਭਿਨੇਤਾ ਹੋਣ ਦੇ ਨਾਲ-ਨਾਲ ਸੁਨੀਲ ਗਰੋਵਰ ਇੱਕ ਵਧੀਆ ਕਾਮੇਡੀਅਨ ਵੀ ਹੈ। ਸੁਨੀਲ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨਾਲ ਵਿਵਾਦ ਤੋਂ ਪਹਿਲਾਂ ਉਨ੍ਹਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾਕਟਰ ਮਸ਼ੂਰ ਗੁਲਾਟੀ ਅਤੇ ਗੁੱਥੀ ਦੇ ਕਿਰਦਾਰ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਸੁਨੀਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਰੀਲਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।


ਹਾਲ ਹੀ ਵਿੱਚ ਕਾਮੇਡੀਅਨ ਦੀ ਇੱਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੁਨੀਲ ਗਰੋਵਰ ਦੀ ਇੱਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸੁਨੀਲ ਗਰੋਵਰ ਕਿਸੇ ਤਜ਼ਰਬੇਕਾਰ ਨਾਈ ਵਾਂਗ ਇੱਕ ਗਾਹਕ ਦੇ ਵਾਲ ਕੱਟਦੇ ਹੋਏ ਨਜ਼ਰ ਆ ਰਹੇ ਹਨ।  

ਵੀਡੀਓ 'ਚ ਸੁਨੀਲ ਇੱਕ ਦੁਕਾਨ ਦੇ ਅੰਦਰ ਨਾਈ ਦੇ ਗੈਟਅੱਪ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਸ਼ੀਸ਼ੇ ਮੁਹਰੇ ਇੱਕ ਵਿਅਕਤੀ ਬੈਠਾ ਹੋਇਆ ਹੈ ਤੇ ਸੁਨੀਲ ਕੈਂਚੀ ਤੇ ਕੰਘਾ ਲੈ ਕੇ ਉਸ ਵਿਅਕਤੀ ਦੇ ਵਾਲਾਂ ਦੀ ਕਟਿੰਗ ਕਰਦੇ ਹੋਏ ਵਿਖਾਈ ਦੇ ਰਹੇ ਹਨ।ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਨੇ ਕੈਪਸ਼ਨ 'ਚ ਲਿਖਿਆ, ''ਸੰਡੇ ਇਸ ਬੈਸਟ"। 

View this post on Instagram

A post shared by Sunil Grover (@whosunilgrover)


ਇਸ ਦੇ ਨਾਲ ਹੀ ਕਾਮੇਡੀਅਨ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਬਰੋ, ਤੁਹਾਡਾ ਇਰਾਦਾ ਹੁਣ ਨਾਈ ਬਣ ਕੇ ਕਰੋੜਾਂ ਰੁਪਏ ਕਮਾਉਣ ਦਾ ਲੱਗਦਾ ਹੈ।" ਜਦੋਂ ਕਿ ਦੂਜੇ ਨੇ ਲਿਖਿਆ, ਕਪਿਲ ਸ਼ਰਮਾ ਨਾਲ ਜੁੜੋ, ਸਭ ਠੀਕ ਹੋ ਜਾਵੇਗਾ। ਇੱਕ ਹੋਰ ਨੇ ਲਿਖਿਆ, "ਭਰਾ ਵੇਚਾਰੇ ਨਾਈ ਦੀ ਦੁਕਾਨ ਲੈ ਲਈ।"


ਹੋਰ ਪੜ੍ਹੋ: Neerja Bhanot Death Anniversary : ਭਾਰਤ ਦੀ ਬਹਾਦਰ ਧੀ ਜਿਸ ਨੇ 23 ਸਾਲਾਂ ਦੀ ਉਮਰ 'ਚ ਆਪਣੀ ਕੁਰਬਾਨੀ ਦੇ ਬਚਾਈ 360 ਯਾਤਰੀਆਂ ਦੀ ਜਾਨ

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਨੀਲ ਗਰੋਵਰ ਨੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾਂ ਕਾਮੇਡੀਅਨ ਕਦੇ ਪਿਆਜ਼ ਅਤੇ ਕਦੇ ਮੱਕੀ ਤੇ ਕਦੇ ਲੱਸਣ ਵੇਚਦੇ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਸੁਨੀਲ ਗਰੋਵਰ ਦਾ ਦੁੱਧ ਵੇਚਣ ਅਤੇ ਰਿਕਸ਼ਾ ਚਲਾਉਣ ਦਾ ਵੀਡੀਓ ਵੀ ਵਾਇਰਲ ਹੋਇਆ ਸੀ।

ਦੱਸ ਦੇਈਏ ਕਿ ਸੁਨੀਲ ਨੂੰ ਆਖਰੀ ਵਾਰ ਫਿਲਮ 'ਅਲਵਿਦਾ' ਵਿੱਚ ਪੰਡਿਤ ਜੀ ਦੇ ਰੂਪ ਵਿੱਚ ਦੇਖਿਆ ਗਿਆ ਸੀ, ਹੁਣ ਉਹ ਜਲਦ ਹੀ ਸ਼ਾਹਰੁਖ ਖਾਨ ਨਾਲ ਫਿਲਮ 'ਜਵਾਨ' ਵਿੱਚ ਨਜ਼ਰ ਆਉਣਗੇ। 


Related Post