ਭਰਾ ਅਤੇ ਮਾਂ ਦੇ ਦਿਹਾਂਤ ਤੋਂ ਬਾਅਦ ਮਾਡਲ ਕਮਲ ਚੀਮਾ ਦੇ ਪਿਤਾ ਜੀ ਦਾ ਵੀ ਹੋਇਆ ਦਿਹਾਂਤ, ਘਰ ‘ਚ ਇੱਕਲੀ ਰਹਿ ਗਈ ਮਾਡਲ

ਮੌਤ ਕਦੋਂ ਕਿੱਥੇ ਅਤੇ ਕਿਸ ਸਮੇਂ ਆ ਜਾਣੀ ਹੈ । ਇਹ ਸਭ ਪਹਿਲਾਂ ਤੋਂ ਉਸ ਅਕਾਲ ਪੁਰਖ ਨੇ ਤੈਅ ਕੀਤਾ ਹੁੰਦਾ ਹੈ । ਪਰ ਜੋ ਬੇਵਕਤੀ ਵਿਛੋੜਾ ਦੇ ਜਾਂਦੇ ਹਨ । ਉਸ ਦਾ ਦੁੱਖ ਇਨਸਾਨ ਨੂੰ ਸਾਰੀ ਉਮਰ ਨਹੀਂ ਭੁੱਲਦਾ । ਮਾਡਲ ਕਮਲ ਚੀਮਾ ‘ਤੇ ਵੀ ਇੱਕ ਤੋਂ ਬਾਅਦ ਇੱਕ ਦੁੱਖਾਂ ਦਾ ਪਹਾੜ ਟੁੱਟ ਰਿਹਾ ਹੈ ।

By  Shaminder May 16th 2023 11:15 AM

ਮੌਤ ਕਦੋਂ ਕਿੱਥੇ ਅਤੇ ਕਿਸ ਸਮੇਂ ਆ ਜਾਣੀ ਹੈ । ਇਹ ਸਭ ਪਹਿਲਾਂ ਤੋਂ ਉਸ ਅਕਾਲ ਪੁਰਖ ਨੇ ਤੈਅ ਕੀਤਾ ਹੁੰਦਾ ਹੈ । ਪਰ ਜੋ ਬੇਵਕਤੀ ਵਿਛੋੜਾ ਦੇ ਜਾਂਦੇ ਹਨ । ਉਸ ਦਾ ਦੁੱਖ ਇਨਸਾਨ ਨੂੰ ਸਾਰੀ ਉਮਰ ਨਹੀਂ ਭੁੱਲਦਾ । ਮਾਡਲ ਕਮਲ ਚੀਮਾ (Kamal Cheema) ‘ਤੇ ਵੀ ਇੱਕ ਤੋਂ ਬਾਅਦ ਇੱਕ ਦੁੱਖਾਂ ਦਾ ਪਹਾੜ ਟੁੱਟ ਰਿਹਾ ਹੈ ।


ਹੋਰ ਪੜ੍ਹੋ  : ਨੀਰੂ ਬਾਜਵਾ ਪਰਿਵਾਰ ਨਾਲ ਸੇਨਫ੍ਰਾਂਸਿਸਕੋ ‘ਚ ਬਿਤਾ ਰਹੀ ਸਮਾਂ, ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਪਹਿਲਾਂ ਉਨ੍ਹਾਂ ਨੇ ਆਪਣੇ ਭਰਾ ਨੂੰ ਗੁਆਇਆ, ਫਿਰ ਮਾਤਾ ਅਤੇ ਹੁਣ ਉਨ੍ਹਾਂ ਦੇ ਪਿਤਾ ਦਾ ਸਾਇਆ ਵੀ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ ਹੈ । ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਈ ਹੈ ਅਤੇ ਇਸ ਦੁੱਖ ਤੋਂ ਉੱਭਰ ਨਹੀਂ ਪਾ ਰਹੀ । ਕਿਉਂਕਿ ਹੁਣ ਉਹ ਘਰ ‘ਚ ਇੱਕਲੀ ਰਹਿ ਗਈ ਹੈ ।  


ਮਾਡਲ ਕਮਲ ਚੀਮਾ ਦੇ ਪਿਤਾ ਜੀ ਸਨ ਬੀਮਾਰ 

ਮਾਡਲ ਕਮਲ ਚੀਮਾ ਦੇ ਪਿਤਾ ਬਲਵੰਤ ਸਿੰਘ ਚੀਮਾ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ । ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਕਮਲ ਚੀਮਾ ਦੇ ਦੋਸਤਾਂ ਮੁਤਾਬਕ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ ।ਕਮਲ ਚੀਮਾ ਹੁਣ ਪਰਿਵਾਰ ‘ਚ ਇਕੱਲੀ ਰਹਿ ਗਈ ਹੈ ।


ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਅਤੇ ਭਰਾ ਦਾ ਦਿਹਾਂਤ ਹੋ ਗਿਆ ਸੀ । ਕਮਲ ਚੀਮਾ ਦੇ ਘਰ ‘ਚ ਇੱਕ ਸਾਲ ਬਾਅਦ ਦਿਹਾਂਤ ਹੋ ਰਿਹਾ ਹੈ । ਦੱਸ ਦਈਏ ਕਿ 2020 ‘ਚ ਉਨ੍ਹਾਂ ਦੀ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਅਤੇ ਇਸ ਤੋਂ ਬਾਅਦ ਦਸੰਬਰ 2022 ‘ਚ ਉਨ੍ਹਾਂ ਦੇ ਭਰਾ ਦਾ ਦਿਹਾਂਤ ਹੋ ਗਿਆ ਅਤੇ ਹੁਣ ਸਾਲ 2023 ‘ਚ ਉਹ ਆਪਣੇ ਪਿਤਾ ਨੂੰ ਗੁਆ ਚੁੱਕੇ ਹਨ । 






Related Post