ਕਾਮੇਡੀ ਕੁਈਨ ਭਾਰਤੀ ਸਿੰਘ ਨੇ ਦੂਜੇ ਬੇਬੀ ਦੀ ਪਲਾਨਿੰਗ ‘ਤੇ ਆਖੀ ਵੱਡੀ ਗੱਲ, ਕਿਹਾ ‘ਜਦੋਂ ਗੋਲਾ ਹੋ ਜਾਵੇਗਾ….’

ਭਾਰਤੀ ਸਿੰਘ ਕਾਮੇਡੀ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਸ ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਨੂੰ ਹਸਾਇਆ ਹੈ । ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ ।

By  Shaminder May 17th 2023 01:42 PM

ਭਾਰਤੀ ਸਿੰਘ (Bharti Singh) ਕਾਮੇਡੀ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਸ ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਨੂੰ ਹਸਾਇਆ ਹੈ । ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ । ਖ਼ਾਸ ਕਰਕੇ ਆਪਣੇ ਬੇਟੇ ਗੋਲਾ ਨੂੰ ਲੈ ਕੇ ਉਸ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ । ਗੋਲਾ ਵੀ ਸਭ ਦੀਆਂ ਅੱਖਾਂ ਦਾ ਤਾਰਾ ਬਣਿਆ ਹੋਇਆ ਹੈ ।


ਹੋਰ ਪੜ੍ਹੋ : 

ਉਸ ਦੀ ਇੱਕ ਝਲਕ ਪਾਉਣ ਦੇ ਲਈ ਜਿੱਥੇ ਭਾਰਤੀ ਦੇ ਫੈਨਸ ਉਤਸ਼ਾਹਿਤ ਰਹਿੰਦੇ ਹਨ, ਉੱਥੇ ਹੀ ਫੋਟੋਗ੍ਰਾਫਰਸ ਵੀ ਤਸਵੀਰਾਂ ਖਿੱਚਣ ਦੇ ਲਈ ਬੇਸਬਰੀ ਦੇ ਨਾਲ ਗੋਲੇ ਦੇ ਲੋਕਾਂ ‘ਚ ਆਉਣ ਦੀ ਉਡੀਕ ਕਰਦੇ ਰਹਿੰਦੇ ਹਨ ।

  ਭਾਰਤੀ ਦੀ ਬੇਬੀ -2 ਦੀ ਕੀ ਹੈ ਪਲਾਨਿੰਗ

ਭਾਰਤੀ ਨੇ ਆਪਣੇ ਬੇਟੇ ਗੋਲਾ ਦਾ ਜਨਮਦਿਨ ਕੁਝ ਦਿਨ ਪਹਿਲਾਂ ਹੀ ਮਨਾਇਆ ਹੈ । ਹੁਣ ਦੂਜੇ ਬੇਬੀ ਨੂੰ ਲੈ ਕੇ ਭਾਰਤੀ ਦੀ ਕੀ ਪਲਾਨਿੰਗ ਇਸ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ । ਇਸ ਬਾਰੇ ਭਾਰਤੀ ਨੇ ਇੱਕ ਪੋਰਟਲ ਨੂੰ ਇੰਟਰਵਿਊ ਦਿੱਤੀ ਹੈ । ਜਿਸ ‘ਚ ਉਸ ਨੇ ਆਪਣੇ ਦੂਜੇ ਬੇਬੀ ਨੂੰ ਲੈ ਕੇ ਆਪਣੀ ਪਲਾਨਿੰਗ ਦੇ ਬਾਰੇ ਖੁਲਾਸਾ ਕੀਤਾ ਹੈ । ਭਾਰਤੀ ਸਿੰਘ ਨੇ ਇਸ ਇੰਟਰਵਿਊ ‘ਚ ਕਿਹਾ ਹੈ ਕਿ ਉਸ ਦਾ ਬੇਟਾ ਗੋਲਾ ਜਦੋਂ ਦੋ ਸਾਲ ਦਾ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਉਹ ਦੂਜੇ ਬੇਬੀ ਬਾਰੇ ਪਲਾਨਿੰਗ ਕਰੇਗੀ । 


  ਗੋਲਾ ਨੇ ਸੁਰਖੀਆਂ ਵਟੋਰੀਆਂ 

ਬੀਤੇ ਦਿਨੀਂ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਕਾਮੇਡੀਅਨ ਭਾਰਤੀ ਸਿੰਘ ਦੇ ਬੇਟੇ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਗੋਲਾ ਨੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੇ ਕੁੱਛੜ ਚੜ੍ਹ ਕੇ ਇਸ ਰੈਂਪ ਵਾਕ ‘ਚ ਭਾਗ ਲਿਆ ਸੀ ਅਤੇ ਭਾਰਤੀ ਸਿੰਘ ਵੀ ਇਸ ਮੌਕੇ ਕਾਲੇ ਰੰਗ ਦੇ ਗਾਊਨ ‘ਚ ਦਿਖਾਈ ਦਿੱਤੀ ਸੀ । ਭਾਰਤੀ ਸਿੰਘ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਸਨ ਅਤੇ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ । 

View this post on Instagram

A post shared by Bharti Singh (@bharti.laughterqueen)






Related Post