ਦੀਪ ਢਿੱਲੋਂ ਨੇ ਆਪਣੇ ਪਿਤਾ ਜੀ ਦਾ ਕੈਨੇਡਾ ਪਹੁੰਚਣ ‘ਤੇ ਏਅਰਪੋਰਟ ਕੀਤਾ ਸਵਾਗਤ, ਪਿਤਾ ਲਈ ਲਿਖੀ ਭਾਵੁਕ ਪੋਸਟ

ਦੀਪ ਢਿੱਲੋਂ ਨੇ ਆਪਣੇ ਪਿਤਾ ਜੀ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਗਾਇਕ ਦੇ ਪਿਤਾ ਵਿਦੇਸ਼ ਪਹੁੰਚ ਚੁੱਕੇ ਹਨ । ਆਪਣੇ ਪਿਤਾ ਜੀ ਦਾ ਉਨ੍ਹਾਂ ਨੇ ਪਰਿਵਾਰ ਸਮੇਤ ਸਵਾਗਤ ਕੀਤਾ ਹੈ ।

By  Shaminder May 8th 2023 11:23 AM -- Updated: May 8th 2023 11:27 AM

ਦੀਪ ਢਿੱਲੋਂ (Deep Dhillon) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਗਾਇਕ ਦੇ ਪਿਤਾ ਵਿਦੇਸ਼ ਪਹੁੰਚ ਚੁੱਕੇ ਹਨ । ਆਪਣੇ ਪਿਤਾ ਜੀ ਦਾ ਉਨ੍ਹਾਂ ਨੇ ਪਰਿਵਾਰ ਸਮੇਤ ਸਵਾਗਤ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲੰਮਾ ਚੌੜਾ ਕੈਪਸ਼ਨ ਵੀ ਲਿਖਿਆ ਹੈ ।


View this post on Instagram

A post shared by Deep Dhillon (@deepdhillon111)


ਹੋਰ ਪੜ੍ਹੋ :  ਕੌਰ ਬੀ ਨੇ ਆਪਣੀ ਮਾਂ ਦੇ ਨਾਲ ਵੀਡੀਓ ਕੀਤਾ ਸਾਂਝਾ, ਮਾਂ ਦੇ ਨਾਲ ਵਿਦੇਸ਼ ਬਿਤਾ ਰਹੀ ਸਮਾਂ

ਉਨ੍ਹਾਂ ਨੇ ਲਿਖਿਆ ‘ਇਨਸਾਨ ਜਦ ਬਹੁਤਾ ਘੁੰਮ ਫਿਰ ਲੈਦਾ , ਬਹੁਤਾ ਗਿਆਨ ਇੱਕਠਾ ਕਰ ਲੈਂਦਾ ਇਹ ਗੱਲਾਂ ਉਹਦੇ ਲਈ ਆਮ ਨੇ ਕਿ ਆਲੇ ਦੁਆਲੇ ਕੀ ਹੋ ਰਿਹਾ ਕੌਣ ਜਾ ਰਿਹਾ ਪਰ ਜਦੋਂ ਕੋਈ ਨਵੀਂ ਚੀਜ ਜਾਂ ਆਪਣੇ ਤੌ ਨਵੇ ਕਿਸਮ ਲੋਕਾਂ ਨੂੰ ਪਹਿਲੀ ਵਾਰ ਮਿਲਦਾ ਤਾਂ ਇੱਕ ਵੱਖਰੀ ਜੀ ਫੀਲਿੰਗ ਹੰਦੀ ਆ ।ਕੱਲ੍ਹ ਜਦ ਬਾਪੂ ਜੀ ਪਹਿਲੀ ਵਾਰ ਗੋਰਿਆਂ ਨੂੰ ਮਿਲੇ ਤਾਂ ਬੜੇ ਖੁਸ਼ ਹੋਏ ,ਵੇਖ ਕਿ ਮੇਰੇ ਆਪਣੇ ਦਿਨ ਯਾਦ ਆ ਗਏ ਜਦ ਮੈਂ ਪਹਿਲੀ ਵਾਰੀ ਬਾਪੂ ਦੇ ਦਿੱਤੇ ਪੈਸਿਆਂ ਨਾਲ 12 ਦੇ ਟੂਰ ਤੇ ਪਹਿਲੀ ਵਾਰ ਗੋਰਿਆਂ ਨੂੰ ਵੇਖਿਆ ਸੀ ।


View this post on Instagram

A post shared by Deep Dhillon (@deepdhillon111)


ਅਸੀ ਸਾਰੇ ਬੱਚੇ ਗੋਰਿਆਂ ਨਾਲ ਫੋਟਵਾਂ ਕਰਾਂ ਕਰਾਂ ਪਾਗਲ ਹੋ ਗਏ ਸੀ ਜਿਹੜੇ ਪਿੰਡਾਂ ਚੋਂ ਅਸੀ ਗਏ ਸੀ ਅਸੀ ਏਨੀ ਤੇਜ ਅੰਗਰੇਜ਼ੀ ਬੋਲਦੇ ਗੋਰੇ ਪਹਿਲੀ ਵਾਰੀ ਵੇਖੇ ਸੀ ।ਅੰਗਰੇਜ਼ੀ ਚੋਂ ਹੱਥ ਤੰਗ ਹੋਣ ਕਰਕੇ ਸਾਡੇ ਲਈ ਇਹ ਵੱਡੀ ਗੱਲ ਸੀ ।ਅੱਜ ਬਾਪੂ ਜੀ ਨੂੰ ਖੁਸ਼ ਵੇਖ ਕਿ ਮੇਰੀਆਂ ਅੱਖਾਂ ਭਰ ਆਈਆਂ ਕਿ ਮਾਂ -ਬਾਪ ਆਪਣੇ ਬੱਚਿਆਂ ਲਈ ਕਿੰਨਾ ਸਬਰ ਕਰਦਾ ਸੋਚਦਾ ਜਿਹੜੀ ਖੁਸ਼ੀ ਬਾਪੂ ਜੀ ਨੇ ਮੈਨੂੰ ੧੨ ਚ ਦੇ ਦਿੱਤੀ ਸੀ ਆਪ ਉਸ ਲਈ ਕਿੰਨਾ ਲੰਬਾ ਸਬਰ ਕੀਤਾ’ ।  



ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਦਿੱਤੇ ਕਈ ਹਿੱਟ ਗੀਤ

 ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਜੋੜੀਆਂ ਚੋਂ ਇੱਕ ਹੈ । ਦੋਵਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਦੀਪ ਢਿੱਲੋਂ ਨੇ ਵਿਦੇਸ਼ ‘ਚ ਵੀ ਘਰ ਬਣਾਇਆ ਹੋਇਆ ਹੈ ਅਤੇ ਹੁਣ ਉਹ ਆਪਣੇ ਪਿਤਾ ਜੀ ਨੂੰ ਵਿਦੇਸ਼ ਲੈ ਕੇ ਗਏ ਹਨ । ਜਿਸ ਨੂੰ ਲੈ ਕੇ ਪੂਰਾ ਪਰਿਵਾਰ ਪੱਬਾਂ ਭਾਰ ਹੈ । 

View this post on Instagram

A post shared by Deep Dhillon (@deepdhillon111)







Related Post