ਕਰਣ ਔਜਲਾ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਦੇ ਨਾਲ ਵੀਡੀਓ ‘ਤੇ ਤੋੜੀ ਚੁੱਪ, ਕਿਹਾ ‘ਮੈਨੂੰ ਇਹੋ ਜਿਹੀਆਂ ਗੱਲਾਂ ‘ਚ…’

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਰਣ ਔਜਲਾ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।ਜਿਸ ਤੋਂ ਬਾਅਦ ਗਾਇਕ ਨੇ ਇਸ ਸਬੰਧੀ ਸਫਾਈ ਦਿੰਦੇ ਹੋਏ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕੀਤੀ ਹੈ ।

By  Shaminder April 19th 2023 02:27 PM

ਕਰਣ ਔਜਲਾ  (Karan Aujla) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਲਾਰੈਂਸ ਬਿਸ਼ਨੋਈ ਦੇ ਭਰਾ ਦੇ ਨਾਲ ਨਜ਼ਰ ਆ ਰਿਹਾ ਹੈ । ਦਰਅਸਲ ਕਰਣ ਔਜਲਾ ਦਾ ਕਿਤੇ ਸ਼ੋਅ ਹੋ ਰਿਹਾ ਸੀ । ਜਿਸ ‘ਚ ਕਰਣ ਔਜਲਾ ਦੇ ਪਿੱਛੇ ਲਾਰੈਂਸ ਬਿਸ਼ਨੋਈ ਦਾ ਭਰਾ ਦਿਖਾਈ ਦੇ ਰਿਹਾ ਹੈ । ਇਹ ਵੀਡੀਓ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਲੋਕਾਂ ਨੇ ਗਾਇਕ ਨੂੰ ਘੇਰਨਾ ਸ਼ੁਰੂ ਕਰ ਦਿੱਤਾ । 


View this post on Instagram

A post shared by ???????????????????? ???????????????????? (@karanaujla_officiail)


ਹੋਰ ਪੜ੍ਹੋ : 
ਪੰਜਾਬੀ ਸਿਰਫ਼ ਕਾਮੇਡੀਅਨ ਹੀ ਨਹੀਂ, ਆਪਣੇ ਕੰਮ ਨਾਲ ਕਰ ਸਕਦੇ ਨੇ ਪ੍ਰਭਾਵਿਤ, ਜੱਸੀ ਗਿੱਲ ਨੇ ਦਿਲਜੀਤ ਦੋਸਾਂਝ ਦੀ ਸਰਦਾਰਾਂ ਪ੍ਰਤੀ ਸੋਚ ਬਦਲਣ ਦੀ ਕੀਤੀ ਤਾਰੀਫ

ਟ੍ਰੋਲ ਹੋਣ ਤੋਂ ਬਾਅਦ ਕਰਣ ਔਜਲਾ ਨੇ ਦਿੱਤੀ ਸਫ਼ਾਈ 

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਰਣ ਔਜਲਾ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।ਜਿਸ ਤੋਂ ਬਾਅਦ ਗਾਇਕ ਨੇ ਇਸ ਸਬੰਧੀ ਸਫਾਈ ਦਿੰਦੇ ਹੋਏ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕੀਤੀ ਹੈ ।


ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮੈਂ ਨਹੀਂ ਸੀ ਸੋਚਿਆ ਕਿ ਮੈਨੂੰ ਇਸ ਦੀ ਜ਼ਰੂਰਤ ਹੈ, ਪਰ ਬਹੁਤ ਸਾਰੀਆਂ ਪੋਸਟਾਂ ਅਤੇ ਲੋਕਾਂ ਦੇ ਸੁਨੇਹਿਆਂ ਨੂੰ ਵੇਖਦੇ ਹੋਏ ਮੈਂ ਇਸ ਬਾਰੇ ਸਾਰੀ ਗੱਲ ਸਪੱਸ਼ਟ ਕਰਨ ਦਾ ਫੈਸਲਾ ਲਿਆ ਹੈ । ਮੈਂ ਇੱਕ ਰਿਸੈਪਸ਼ਨ ਦੇ ਲਈ ਸ਼ੋਅ ਬੁੱਕ ਕੀਤਾ ਸੀ । ਇੱਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਨਹੀਂ ਪਤਾ ਕਿ ਸ਼ੋਅ ‘ਚ ਕੌਣ ਕੌਣ ਆਇਆ ਹੈ ।


ਇਸ ਤੋਂ ਇਲਾਵਾ ਗਾਇਕ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ । ਉਨ੍ਹਾਂ ਨੇ ਸਭ ਨੂੰ ਬੇਨਤੀ ਕੀਤੀ ਹੈ ਕਿ ‘ਕਿਰਪਾ ਕਰਕੇ ਮੈਨੂੰ ਅਜਿਹੀਆਂ ਗੱਲਾਂ ‘ਚ ਸ਼ਾਮਿਲ ਨਾ ਕਰੋ, ਇੱਕ ਕਲਾਕਾਰ ਹੋਣ ਦੇ ਨਾਤੇ ਪਤਾ ਨਹੀਂ ਕਿੰਨੀਆਂ ਕੁ ਸਥਿਤੀਆਂ ਚੋਂ ਸਾਨੂੰ ਗੁਜ਼ਰਨਾ ਪੈਂਦਾ ਹੈ’। 

View this post on Instagram

A post shared by Karan Aujla (@karanaujla_official)





Related Post