ਰਾਹ ਚੱਲਦੇ ਸ਼ਖਸ ਨੇ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦਾ ਫੜ ਲਿਆ ਹੱਥ, ਵੇਖੋ ਅਦਾਕਾਰਾ ਦਾ ਕੀ ਸੀ ਰਿਐਕਸ਼ਨ
ਇਸੇ ਦੌਰਾਨ ਉਹ ਫੋਨ ‘ਤੇ ਬਿਜ਼ੀ ਹੋ ਜਾਂਦਾ ਹੈ, ਪਰ ਉਸ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅਹਿਸਾਸ ਨਹੀਂ ਹੁੰਦਾ ਕਿ ਉਸ ਨੇ ਅਦਾਕਾਰਾ ਦਾ ਹੱਥ ਫੜ ਲਿਆ ਹੈ । ਜਿਸ ਤੋਂ ਬਾਅਦ ਜਦੋਂ ਉਸ ਦਾ ਧਿਆਨ ਮੋਬਾਈਲ ਤੋਂ ਹੱਟਦਾ ਹੈ ਤਾਂ ਉਹ ਮਲਾਇਕਾ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ਅਤੇ ਉਹ ਮਲਾਇਕਾ ਦਾ ਹੱਥ ਛੱਡ ਕੇ ਉਹ ਆਪਣੀ ਪਤਨੀ ਦਾ ਹੱਥ ਫੜ ਲੈਂਦਾ ਹੈ ।
ਮਲਾਇਕਾ ਅਰੋੜਾ (Malaika Arora) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਮਲਾਇਕਾ ਕਿਸੇ ਫੰਕਸ਼ਨ ਚੋਂ ਬਾਹਰ ਨਿਕਲ ਕੇ ਆਪਣੀ ਕਾਰ ਦੇ ਵੱਲ ਜਾਂਦੀ ਹੋਈ ਦਿਖਾਈ ਦੇ ਰਹੀ ਹੈ । ਪਰ ਇਸੇ ਦੌਰਾਨ ਉਨ੍ਹਾਂ ਦੇ ਨਾਲ ਚੱਲ ਰਿਹਾ ਇੱਕ ਸ਼ਖਸ ਗਲਤੀ ਦੇ ਨਾਲ ਮਲਾਇਕਾ ਅਰੋੜਾ ਦਾ ਹੱਥ ਫੜ ਲੈਂਦਾ ਹੈ ।

ਇਸੇ ਦੌਰਾਨ ਉਹ ਫੋਨ ‘ਤੇ ਬਿਜ਼ੀ ਹੋ ਜਾਂਦਾ ਹੈ, ਪਰ ਉਸ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅਹਿਸਾਸ ਨਹੀਂ ਹੁੰਦਾ ਕਿ ਉਸ ਨੇ ਅਦਾਕਾਰਾ ਦਾ ਹੱਥ ਫੜ ਲਿਆ ਹੈ । ਜਿਸ ਤੋਂ ਬਾਅਦ ਜਦੋਂ ਉਸ ਦਾ ਧਿਆਨ ਮੋਬਾਈਲ ਤੋਂ ਹੱਟਦਾ ਹੈ ਤਾਂ ਉਹ ਮਲਾਇਕਾ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ਅਤੇ ਉਹ ਮਲਾਇਕਾ ਦਾ ਹੱਥ ਛੱਡ ਕੇ ਉਹ ਆਪਣੀ ਪਤਨੀ ਦਾ ਹੱਥ ਫੜ ਲੈਂਦਾ ਹੈ ।

ਇਸ ਦੌਰਾਨ ਮਲਾਇਕਾ ਵੀ ਹੈਰਾਨ ਹੋ ਜਾਂਦੀ ਹੈ, ਪਰ ਉਸ ਨੂੰ ਵੀ ਸਮਝਦਿਆਂ ਦੇਰ ਨਹੀਂ ਲੱਗਦੀ ਕਿ ਇਸ ਸ਼ਖਸ ਨੇ ਜਾਣ ਬੁੱਝ ਕੇ ਨਹੀਂ, ਬਲਕਿ ਅਣਜਾਣੇ ‘ਚ ਇਹ ਗਲਤੀ ਉਸ ਤੋਂ ਹੋਈ ਹੈ ।
ਮਲਾਇਕਾ ਅਰਜੁਨ ਕਪੂਰ ਦੇ ਨਾਲ ਹੈ ਰਿਲੇਸ਼ਨਸ਼ਿਪ ‘ਚ
ਮਲਾਇਕਾ ਅਰੋੜਾ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਹੈ । ਅਰਜੁਨ ਕਪੂਰ ਦੇ ਨਾਲ ਉਹ ਅਕਸਰ ਸਮਾਂ ਬਿਤਾਉਂਦੀ ਹੋਈ ਨਜ਼ਰ ਆਉਂਦੀ ਹੈ । ਦੋਵੇਂ ਅਕਸਰ ਵਿਦੇਸ਼ ਵੈਕੇਸ਼ਨ ‘ਤੇ ਵੀ ਜਾਂਦੇ ਰਹਿੰਦੇ ਹਨ ।
ਅਰਬਾਜ਼ ਖ਼ਾਨ ਅਤੇ ਮਲਾਇਕਾ ਅਰੋੜਾ ਦਾ ਇੱਕ ਪੁੱਤਰ ਵੀ ਹੈ । ਜੋ ਕਿ ਵਿਦੇਸ਼ ‘ਚ ਪੜ੍ਹਾਈ ਕਰ ਰਿਹਾ ਹੈ । ਅਰਬਾਜ਼ ਅਤੇ ਮਲਾਇਕਾ ਅਕਸਰ ਦੋਵੇਂ ਉਸ ਨੂੰ ਏਅਰਪੋਰਟ ਤੋਂ ਰਿਸੀਵ ਕਰਨ ਦੇ ਇੱਕਠੇ ਜਾਂਦੇ ਹੋਏ ਦਿਖਾਈ ਦਿੰਦੇ ਹਨ ।