Roadies: ਸ਼ੋਅ ਦੌਰਾਨ ਪ੍ਰਿੰਸ ਨਰੂਲਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵਾਇਰਲ ਵੀਡੀਓ

ਹਾਲ ਹੀ 'ਚ ਰੋਡੀਜ਼ ਟੀਮ ਸਾਰੇ ਗੈਂਗ ਲੀਡਰਾਂ – ਰੀਆ ਚੱਕਰਵਰਤੀ, ਪ੍ਰਿੰਸ ਨਰੂਲਾ ਅਤੇ ਗੌਤਮ ਗੁਲਾਟੀ ਸਮੇਤ ਪਟਿਆਲਾ ਵਿੱਚ ਮੌਜੂਦ ਸੀ। ਇਸ ਦੌਰਾਨ ਇੱਕ ਟਾਸਕ ਦੌਰਾਨ, ਪ੍ਰਿੰਸ ਨਰੂਲਾ ਨੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦਾ ਗੀਤ 295 ਗਾ ਕੇ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਮੂਸੇਵਾਲਾ ਕਦੇ ਵੀ ਬਦਲ ਨਹੀਂ ਸਕਦਾ!

By  Pushp Raj August 1st 2023 11:49 AM

paid Tribute to Sidhu Moose wala: ਮਰਹੂਮ ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਮ ਹੈ ਜੋ ਹਰ ਪੰਜਾਬੀ ਤੇ ਦੁਨੀਆ ਭਰ ਦੇ ਲੋਕਾਂ ਵਲੋਂ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ਉਹ ਨਾ ਸਿਰਫ਼ ਬਜ਼ੁਰਗਾਂ ‘ਚ ਫੇਮਸ ਹੈ ਸਗੋਂ ਬੱਚਿਆਂ ਵਿੱਚ ਵੀ ਬਹੁਤ ਸਤਿਕਾਰਿਆ ਜਾਂਦਾ ਹੈ।

ਹਾਲੀਵੁੱਡ ਦੇ ਵੱਡੇ ਨਾਵਾਂ ਸਮੇਤ ਪੰਜਾਬ ਦੇ ਲਗਪਗ ਹਰ ਗਾਇਕ ਨੇ ਘੱਟੋ-ਘੱਟ ਇੱਕ ਵਾਰ ਇਸ ਮਹਾਨ ਕਲਾਕਾਰ ਨੂੰ ਸੰਗੀਤਕ ਸ਼ਰਧਾਂਜਲੀ ਦਿੱਤੀ ਹੈ। ਅਤੇ ਹਾਲ ਹੀ ਵਿੱਚ, ਪ੍ਰਿੰਸ ਨਰੂਲਾ ਨੇ ਮੂਸੇਵਾਲਾ ਦਾ ਬਹੁਤ ਮਸ਼ਹੂਰ ਗੀਤ 295 ਗਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ।


ਕੁਝ ਦਿਨ ਪਹਿਲਾਂ, ਰੋਡੀਜ਼ ਟੀਮ ਸਾਰੇ ਗੈਂਗ ਲੀਡਰਾਂ – ਰੀਆ ਚੱਕਰਵਰਤੀ, ਪ੍ਰਿੰਸ ਨਰੂਲਾ ਅਤੇ ਗੌਤਮ ਗੁਲਾਟੀ ਸਮੇਤ ਪਟਿਆਲਾ ਵਿੱਚ ਮੌਜੂਦ ਸੀ। ਇਸ ਦੌਰਾਨ ਇੱਕ ਟਾਸਕ ਦੌਰਾਨ, ਪ੍ਰਿੰਸ ਨਰੂਲਾ ਨੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦਾ ਗੀਤ 295 ਗਾ ਕੇ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਮੂਸੇਵਾਲਾ ਕਦੇ ਵੀ ਬਦਲ ਨਹੀਂ ਸਕਦਾ!

View this post on Instagram

A post shared by Viral Bhayani (@viralbhayani)


ਸਿੱਧੂ ਮੂਸੇਵਾਲਾ ਦੇ ਗੀਤ ਨੂੰ ਸੁਣ ਕੇ ਸਰੋਤੇ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਜ਼ੋਰਦਾਰ ਤਾੜੀਆਂ ਨਾਲ ਜਵਾਬ ਦਿੱਤਾ, ਜਦੋਂ ਪ੍ਰਿੰਸ ਨੇ ਸਿੱਧੂ ਮੂਸੇਵਾਲਾ ਦੀ ਸ਼ਲਾਘਾ ਕੀਤੀ ਤਾਂ ਹਰ ਕੋਈ ਆਪਣੀਆਂ ਸੀਟਾਂ ਤੋਂ ਉੱਠਿਆ ਤੇ ਮਰਹੂਮ ਗਾਇਕ ਨੂੰ ਤਹਿ ਦਿਲੋਂ ਯਾਦ ਕਰਦਾ ਹੋਇਆ ਨਜ਼ਰ ਆਇਆ। ਇਸ ਦੇ ਨਾਲ ਹੀ ਜਦੋਂ ਪ੍ਰਿੰਸ ਨਰੂਲਾ ਗੀਤ ਗਾ ਰਹੇ ਸੀ ਤਾਂ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਦੀ ਅੱਜ ਵੀ ਸਾਰਿਆਂ ਦੇ ਦਿਲਾਂ ਵਿੱਚ ਇੱਕੋ ਜਿਹੀ ਥਾਂ ਹੈ! ਉਹ ਚਲਾ ਗਿਆ ਹੈ ਪਰ ਫੈਨਜ਼ ਦੇ ਦਿਲਾਂ 'ਚ ਅਜੇ ਵੀ ਜਿਉਂਦਾ ਹੈ।  



Related Post