ਪੰਜਾਬੀ ਗਾਇਕ ਸਿੱਪੀ ਗਿੱਲ ਦੀ ਜਾਨ ਨੂੰ ਖਤਰਾ, ਕਮਿਸ਼ਨਰ ਦਫਤਰ ‘ਚ ਪਹੁੰਚਿਆ ਗਾਇਕ

ਗਾਇਕ ਸਿੱਪੀ ਗਿੱਲ ਦੀ ਜਾਨ ਨੂੰ ਵੀ ਖਤਰਾ ਹੈ । ਬੀਤੇ ਦਿਨ ਗਾਇਕ ਲੁਧਿਆਣਾ ਸਥਿਤ ਕਮਿਸ਼ਨਰ ਦਫਤਰ ‘ਚ ਪਹੁੰਚਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

By  Shaminder May 3rd 2023 11:51 AM -- Updated: May 3rd 2023 12:01 PM

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ । ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੱਪੀ ਗਿੱਲ (Sippy Gill) ਦੀ ਜਾਨ ਨੂੰ ਵੀ ਖਤਰਾ ਹੈ । ਬੀਤੇ ਦਿਨ ਗਾਇਕ ਲੁਧਿਆਣਾ ਸਥਿਤ ਕਮਿਸ਼ਨਰ ਦਫਤਰ ‘ਚ ਪਹੁੰਚਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿੱਥੋਂ ਉਹ ਕਮਿਸ਼ਨਰ ਦੇ ਦਫਤਰ ਚੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ । 


ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਰਿਸ਼ਤੇਦਾਰ ਦੀ ਹੋਈ ਮੌਤ, ਅਦਾਕਾਰ ਨੇ ਜਤਾਇਆ ਦੁੱਖ

ਇਸ ਤੋਂ ਪਹਿਲਾਂ ਕਈ ਗਾਇਕਾਂ ਨੂੰ ਮਿਲੀਆਂ ਧਮਕੀਆਂ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਮਨਕਿਰਤ ਔਲਖ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ । ਜਿਸ ਤੋਂ ਬਾਅਦ ਗਾਇਕ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ।


View this post on Instagram

A post shared by Sippy Gill (@sippygillofficial)


ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੂੰ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ । 

ਸਿੱਪੀ ਗਿੱਲ ਨੇ ਦਿੱਤੇ ਕਈ ਹਿੱਟ ਗੀਤ 

ਸਿੱਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ‘ਵੈਲਪੁਣਾ’, ‘ਬੇਕਦਰਾ’, ‘ਟਾਈਗਰ ਅਲਾਈਵ’, ‘ਸੂਹੇ ਬੁੱਲ੍ਹਾਂ ਵਾਲੀਏ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।


ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ‘ਜੱਦੀ ਸਰਦਾਰ’ ‘ਚ ਉਹ ਦਿਲਪ੍ਰੀਤ ਢਿੱਲੋਂ ਅਤੇ ਗੁੱਗੂ ਗਿੱਲ ਦੇ ਨਾਲ ਨਜ਼ਰ ਆਏ ਸਨ । 


 


Related Post