ਵਿਟਾਮਿਨ ਡੀ ਸਰੀਰ ਲਈ ਹੈ ਬਹੁਤ ਜ਼ਰੂਰੀ, ਕਮੀ ਹੋਣ ਕਾਰਨ ਇਹ ਬਿਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ

By  Shaminder August 6th 2021 12:41 PM

ਵਿਟਾਮਿਨ ਡੀ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ । ਕਿਉਂਕਿ ਇਹ ਹੱਡੀਆਂ ਨੂੰ ਮਜ਼ਬੂਤ ਰੱਖਣ, ਇਮਊਨਿਟੀ ਨੂੰ ਸਹੀ ਰੱਖਣ ‘ਚ ਮਦਦ ਕਰਦਾ ਹੈ । ਪਰ ਜੇ ਵਿਟਾਮਿਨ ਡੀ ਦੀ ਕਮੀ ਹੋਵੇ ਤਾਂ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਵਿਟਾਮਿਨ ਡੀ ਦੀ ਕਮੀ ਕਾਰਨ ਮੋਟਾਪੇ ਦੀ ਸਮੱਸਿਆ ਦੇ ਨਾਲ ਸਾਨੂੰ ਜੂਝਣਾ ਪੈ ਸਕਦਾ ਹੈ ।

Vitamin d,,

Image From Googleਹੋਰ ਪੜ੍ਹੋ : ਪਹਿਲੀ ਮੁਲਾਕਾਤ ਦੌਰਾਨ ਵਿਰਾਟ ਕੋਹਲੀ ਅਨੁਸ਼ਕਾ ਨਾਲ ਕਰ ਬੈਠੇ ਸਨ ਇਹ ਮਜ਼ਾਕ 

vitaminD,,, Image From Google

ਧੁੱਪ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ । ਪਰ ਅਸੀਂ ਆਪਣਾ ਜ਼ਿਆਦਾਤਰ ਸਮਾਂ ਕਮਰਿਆਂ ‘ਚ ਗੁਜ਼ਾਰਨਾ ਪਸੰਦ ਕਰਦੇ ਹਾਂ। ਜਿਸ ਕਾਰਨ ਸਾਨੂੰ ਧੁੱਪ ਨਹੀਂ ਮਿਲਦੀ ।ਇੱਕ ਰਿਸਰਚ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਤਾਂ ਸਰੀਰ ‘ਚ ਚਰਬੀ ਜਮ੍ਹਾਂ ਹੋਣ ਲੱਗ ਜਾਂਦੀ ਹੈ ।

Vitamin D ,,-min image From Google

ਤੁਸੀਂ ਵੀ ਵਿਟਾਮਿਨ ਡੀ ਦੀ ਕਮੀ ਨਾਲ ਜੂਝ ਰਹੇ ਹੋ ਤਾਂ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਅੰਡਿਆਂ ਨੂੰ ਆਪਣੇ ਭੋਜਨ ‘ਚ ਸ਼ਾਮਿਲ ਕਰ ਸਕਦੇ ਹੋ । ਇਸ ਦੇ ਨਾਲ ਹੀ ਲਾਲ ਮੀਟ ਵੀ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ ।

 

Related Post