ਪੀਟੀਸੀ ਪੰਜਾਬੀ ‘ਤੇ ਵੇਖੋ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022’ ਦਾ ਕਰਟਨ ਰੇਜ਼ਰ

By  Shaminder March 5th 2022 03:02 PM -- Updated: March 5th 2022 03:10 PM

ਪੀਟੀਸੀ ਨੈੱਟਵਰਕ ਮਨੋਰੰਜਨ ਦੀ ਦੁਨੀਆ ‘ਚ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ । ਕੋਰੋਨਾ ਕਾਲ ਦੇ ਦੌਰਾਨ ਜਿੱਥੇ ਪੀਟੀਸੀ ਪੰਜਾਬੀ ਵੱਲੋਂ ਆਨਲਾਈਨ ਅਵਾਰਡ ਸਮਾਰੋਹ ਕਰਵਾਏ ਗਏ । ਉੱਥੇ ਹੀ ਪੀਟੀਸੀ ਨੈੱਟਵਰਕ ਦੇ ਨਾਂਅ ਇੱਕ ਹੋਰ ਉਪਲਬਧੀ ਜੁੜ ਗਈ ਹੈ । ਪੀਟੀਸੀ ਨੈੱਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ (Digital Film Awards 2022)ਕਰਵਾ ਰਿਹਾ ਹੈ । ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਪਹਿਲਾ ਉਪਰਾਲਾ ਹੈ ।

ptc box office

ਹੋਰ ਪੜ੍ਹੋ : ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡਸ 2022′ ਦਾ ਕਰਟਨ ਰੇਜ਼ਰ ਵੇਖੋ 5 ਮਾਰਚ ਨੂੰ

ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ 2020 ‘ਚ ਇਸ ਤਰ੍ਹਾਂ ਦੇ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ ।ਜਿਨ੍ਹਾਂ ‘ਚ ਫ਼ਿਲਮਾਂ ‘ਚ ਕੰਮ ਕਰਨ ਵਾਲੇ ਕਲਾਕਾਰਾਂ, ਡਾਇਰੈਕਟਰਾਂ ਅਤੇ ਹੋਰਨਾਂ ਕਈ ਕੈਟਾਗਿਰੀ ‘ਚ ਅਵਾਰਡਸ ਦਿੱਤੇ ਗਏ ਸਨ ।ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ਇਹਨਾਂ ਫ਼ਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।

PTC Digital Film Awards

ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਵਿੱਚ । ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਇਸ ਅਵਾਰਡ ਸਮਾਰੋਹ ਤੋਂ ਪਹਿਲਾਂ ਇਸ ਦਾ ਕਰਟਨ ਰੇਜ਼ਰ ਵੇਖਣਾ ਨਾ ਭੁੱਲਣਾ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022, ਦਿਨ ਸ਼ਨੀਵਾਰ, ਸ਼ਾਮ 7:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptcpunjabi)

Related Post