ਪੀਟੀਸੀ ਗੋਲਡ ਦੇ ਪਾਪੂਲਰ ਸ਼ੋਅਜ ਦਾ ਮਜ਼ਾ ਲਵੋ, ਹੁਣ ਪੀਟੀਸੀ ਪੰਜਾਬੀ 'ਤੇ ਵੀ

By  Rupinder Kaler April 8th 2019 10:38 AM

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿੱਚ ਪੀਟੀਸੀ ਨੈੱਟਵਰਕ ਨੰਬਰ ਇੱਕ ਤੇ ਬਣਿਆ ਹੋਇਆ ਹੈ । ਹਰ ਦਿਨ ਲੋਕਾਂ ਦੇ ਮਨੋਰੰਜਨ ਕਰਨ ਲਈ ਨਵੇਂ ਸ਼ੋਅ ਬਣਾਏ ਜਾ ਰਹੇ ਹਨ । ਪੀਟੀਸੀ ਗੋਲਡ ਤੇ ਤਿੰਨ ਨਵੇਂ ਸ਼ੋਅ 'ਪੰਜਾਬ ਮੇਲ', 'ਸੀਟੀਆਂ', 'ਫ਼ਿਲਮੀ ਗੱਲਾਂ' ਦਿਖਾਏ ਜਾ ਰਹੇ ਹਨ, ਤਾਂ ਜੋ ਤੁਹਾਡੇ ਐਂਟਰਟੇਨਮੈਂਟ ਦਾ ਡੋਜ਼ ਕਦੇ ਖ਼ਤਮ ਨਾ ਹੋਵੇ। ਇਹਨਾਂ ਸ਼ੋਅਜ ਦਾ ਮਜ਼ਾ ਤੁਸੀਂ ਪੀਟੀਸੀ ਪੰਜਾਬੀ 'ਤੇ ਵੀ ਲੈ ਸਕਦੇ ਹੋ ।  ਪੀਟੀਸੀ ਗੋਲਡ ਤੇ ਤੁਸੀਂ ਦੇਖ ਸਕਦੇ ਹੋ 'ਪੰਜਾਬ ਮੇਲ' ਹਰ ਸੋਮਵਾਰ ਰਾਤ 8.੦੦ ਵਜੇ, ਇਸ ਸ਼ੋਅ ਵਿੱਚ ਤੁਹਾਨੂੰ ਫ਼ਿਲਮੀ ਹਸਤੀਆਂ ਦੀ ਜ਼ਿੰਦਗੀ ਨਾਲ ਜੁੜੇ ਦਿਲਚਸਪ ਕਿੱਸੇ ਦੱਸੇ ਜਾਣਗੇ ।

punjab mail punjab mail

ਇਸ ਤਰ੍ਹਾਂ ਤੁਸੀਂ ਕਮੇਡੀ ਦਾ ਮਜ਼ਾ ਲੈ ਸਕਦੇ ਹੋ ਬਿਲਕੁੱਲ ਨਵੇਂ ਅੰਦਾਜ਼ ਵਿੱਚ 'ਸੀਟੀਆਂ' ਸ਼ੋਅ ਵਿੱਚ, ਵੀਜੇ ਰੌਕੀ ਵੱਲੋਂ ਹੋਸਟ ਕੀਤੇ ਜਾ ਰਹੇ ਸ਼ੋਅ ਵਿੱਚ ਤੁਸੀਂ ਮਿਊਜ਼ਿਕ ਤੇ ਮਸਤੀ ਦਾ ਮਜਾ ਲੈ ਸਕਦੇ ਹੋ । ਇਹ ਸ਼ੋਅ ਹਰ ਮੰਗਲਵਾਰ ਨੂੰ ਰਾਤ 8.੦੦ ਵਜੇ ਦਿਖਾਇਆ ਜਾਵੇਗਾ ।

Filmy gallaan Filmy gallaan

ਜੇਕਰ ਤੁਸੀਂ ਪੰਜਾਬੀ ਫ਼ਿਲਮਾਂ ਤੇ ਉਹਨਾਂ ਦੇ ਨਾਲ ਜੁੜੇ ਦਿਲਚਸਪ ਕਿੱਸੇ ਸੁਣਨਾ ਚਾਹੁੰਦੇ ਹੋ ਤਾਂ ਦੇਖਣਾ ਨਾ ਭੁੱਲਣਾ ਸਾਡਾ ਸ਼ੋਅ 'ਫ਼ਿਲਮੀ ਗੱਲਾਂ'। ਇਹ ਸ਼ੋਅ ਹਰ ਬੁੱਧਵਾਰ ਨੂੰ ਰਾਤ 8.੦੦ ਵਜੇ ਦੇਖ ਸਕਦੇ ਹੋ ।

https://www.facebook.com/ptcpunjabi/videos/2083574711749510/

Related Post