ਸਪੋਰਟਸ ਡੇ 'ਤੇ ਕਿਊਟ ਤੈਮੂਰ ਅਲੀ ਖਾਨ ਨੇ ਜਿੱਤਿਆ ਮੈਡਲ ,ਵੇਖੋ ਤਸਵੀਰਾਂ 

By  Shaminder December 12th 2018 01:11 PM

ਤੈਮੂਰ ਅਲੀ ਖਾਨ ਆਪਣੇ ਕਿਊਟ ਅੰਦਾਜ਼ ਕਰਕੇ ਹੀ ਨਹੀਂ ਜਾਣਿਆ ਜਾਂਦਾ । ਉਹ ਕਾਫੀ ਟੈਲੇਂਟਡ ਵੀ ਹੈ । ਉਸ ਦੇ ਟੈਲੇਂਟ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਸਪੋਰਟਸ ਡੇ 'ਤੇ ਉਸ ਨੇ ਦੌੜ 'ਚ ਮੈਡਲ ਹਾਸਲ ਕੀਤਾ । ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਉਸ ਦੀਆਂ ਹਰਕਤਾਂ 'ਤੇ ਰਹੀ । ਤੈਮੂਰ ਆਪਣੀ ਮਾਂ ਕਰੀਨਾ ਕਪੂਰ ਦੇ ਨਾਲ ਕਦੇ ਰੋਂਦਾ ਅਤੇ ਕਦੇ ਕਾਫੀ ਖੁਸ਼ ਦਿਖਾਈ ਦਿੱਤਾ । ਸਪੋਰਟਸ ਡੇ ਦੇ ਮੌਕੇ 'ਤੇ ਤੈਮੂਰ ਨੇ ਪੀਲੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ ਅਤੇ ਇਸ ਦੌਰਾਨ ਮਾਂ ਕਰੀਨਾ ਕਪੂਰ ਉਸ ਨੂੰ ਸਾਂਭਦੀ ਨਜ਼ਰ ਆਈ ।

ਹੋਰ ਵੇਖੋ : ਤੈਮੂਰ ਅਲੀ ਖਾਨ ਦਾ ਕਿਊਟ ਅੰਦਾਜ਼ ਕੈਮਰਿਆਂ ‘ਚ ਹੋਇਆ ਕੈਦ

ਦੱਸ ਦਈਏ ਕਿ ਜਲਦ ਹੀ ਪਟੌਦੀ ਖਾਨਦਾਨ ਦੇ ਛੋਟੇ ਨਵਾਬ ਦੋ ਸਾਲ ਦੇ ਹੋਣ ਜਾ ਰਹੇ ਨੇ ਅਤੇ ਉਨ੍ਹਾਂ ਦੇ ਜਨਮ ਦਿਨ ਦੀ ਤਿਆਰੀ ਵੀ ਸ਼ੁਰੂ ਹੋ ਚੁੱਕੇ ਨੇ ।ਕੁਝ ਦਿਨ ਪਹਿਲਾਂ ਹੀ ਤੈਮੂਰ ਆਪਣੇ ਪਿਤਾ ਸੈਫ ਅਲੀ ਖਾਨ ਦੇ ਨਾਲ ਵੀ ਨਵੇਂ ਹੀ ਅੰਦਾਜ਼ 'ਚ ਦਿਖਾਈ ਦਿੱਤੇ ਸਨ । ਤੈਮੂਰ ਦਾ ਜਨਮ ੨੦ ਦਸੰਬਰ ਦੋ ਹਜ਼ਾਰ ਸੋਲਾਂ ਨੂੰ ਹੋਇਆ ਸੀ ਆਪਣੇ ਜਨਮ ਤੋਂ ਬਾਅਦ ਹੀ ਤੈਮੂਰ ਸੁਰਖੀਆਂ 'ਚ ਹਨ।

taimur ali khan taimur ali khan

ਪਹਿਲੀ ਵਾਰ ਉਦੋਂ ਚਰਚਾ 'ਚ ਆਏ ਸਨ ਜਦੋਂ ਉਸ ਦੇ ਨਾਂਅ ਨੂੰ ਲੈ ਕੇ ਸੈਫ ਅਲੀ ਖਾਨ ਅਤੇ ਕਰੀਨਾ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ ਸੀ ਅਤੇ ਲੋਕ ਪ੍ਰਿਯਤਾ ਦੇ ਮੁਕਾਬਲੇ 'ਚ ਉਹ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹਨ । ਮੀਡੀਆ ਨੁੰ ਵੇਖ ਕੇ ਅਕਸਰ ਤੈਮੂਰ ਪੋਜ਼ ਦਿੰਦੇ ਨਜ਼ਰ ਆ ਜਾਂਦੇ ਨੇ । ਸਟਾਰਕਿਡਸ ਚੋਂ ਤੈਮੂਰ ਸਭ ਤੋਂ ਜ਼ਿਆਦਾ ਪ੍ਰਸਿੱਧ ਨੇ ।

Taimur Ali Khan Taimur Ali Khan

 

Related Post