ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਬੈਸਟ ਆਫ਼ ਆਲ ਆਡੀਸ਼ਨ

By  Rupinder Kaler September 19th 2019 11:34 AM

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦੇ ਮੈਗਾ ਆਡੀਸ਼ਨ ਤੋਂ ਬਾਅਦ ਹੁਣ ਬੈਸਟ ਆਫ਼ ਆਲ ਆਡੀਸ਼ਨ ਦਿਖਾਏ ਜਾਣਗੇ । ਇਸ ਐਪੀਸੋਡ ਵਿੱਚ ਤੁਸੀਂ ਉਹਨਾਂ ਮੁਟਿਆਰਾਂ ਨੂੰ ਮਿਲੋਗੇ ਜਿਨ੍ਹਾਂ ਨੇ ਆਪਣੀ ਪ੍ਰਫਾਰਮੈਂਸ ਨਾਲ ਹਰ ਜੱਜ ਦਾ ਦਿਲ ਜਿੱਤ ਲਿਆ ਸੀ ।

ਹੁਸਨ ਤੇ ਹੁਨਰ ਦੇ ਇਸ ਮੁਕਾਬਲੇ ਵਿੱਚ ਕਿਸ ਕੁੜੀ ਦੀ ਸਭ ਤੋਂ ਵਧੀਆ ਰਹੀ ਪ੍ਰਫਾਰਮੈਂਸ ਤੇ ਕਿਸ ਨੇ ਜਿੱਤਿਆ ਸ਼ੋਅ ਦੇ ਜੱਜਾਂ ਦਾ ਦਿਲ ਇਹ ਜਾਨਣ ਲਈ ਦੇਖੋ ਵੀਰਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ ।

https://www.facebook.com/ptcpunjabi/photos/a.371270756350513/1742855752525333/?type=3&theater

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮੁਕਾਬਲੇ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਹੋਏ ਆਡੀਸ਼ਨ ਹੋਏ ਸਨ ।ਇਹਨਾਂ ਆਡੀਸ਼ਨਾਂ ਦੌਰਾਨ ਚੁਣੀਆਂ ਗਈਆਂ ਕੁੜੀਆਂ ਹੀ ਇਸ ਮੁਕਾਬਲੇ ਦੇ ਅਗਲੇ ਰਾਊਂਡ ਵਿੱਚ ਜਾਣਗੀਆਂ। ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।

Related Post