'ਮਿਸਟਰ ਪੰਜਾਬ-2019' 'ਚ ਗੱਭਰੂਆਂ ਦੀ ਅਦਾਕਾਰੀ ਨੂੰ ਪਰਖਣ ਲਈ ਪਹੁੰਚ ਰਹੇ ਹਨ ਹੌਬੀ ਧਾਲੀਵਾਲ 

By  Rupinder Kaler August 19th 2019 11:29 AM

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ-2019' ਹਰ ਰੋਜ਼ ਦਿਲਚਸਪ ਹੁੰਦਾ ਜਾ ਰਿਹਾ ਹੈ ।ਪੰਜਾਬੀ ਮੁੰਡੇ ਜੱਜਾਂ ਵੱਲੋਂ ਦਿੱਤੇ ਹਰ ਟਾਸਕ ਨੂੰ ਪੂਰਾ ਕਰਕੇ ਅੱਗੇ ਵਧ ਰਹੇ ਹਨ । ਜਿੱਥੇ ਇਹਨਾਂ ਗੱਭਰੂਆਂ ਨੂੰ ਹਰ ਚੁਣੌਤੀ ਤੇ ਪਰਖਿਆ ਜਾ ਰਿਹਾ ਹੈ ਉੱਥੇ ਇਹਨਾਂ ਦੇ ਹੁਨਰ ਵਿੱਚ ਹੋਰ ਵੀ ਨਿਖਾਰ ਲਿਆਂਦਾ ਜਾ ਰਿਹਾ ਹੈ । ਹੁਣ ਇਹ ਗੱਭਰੂ ਐਕਟਿੰਗ ਰਾਊਂਡ ਵਿੱਚ ਪਹੁੰਚ ਗਏ ਹਨ ।

ਇਹਨਾਂ ਮੁੰਡਿਆਂ ਦੀ ਅਦਾਕਾਰੀ ਦੇ ਗੁਰ ਨੂੰ ਪਰਖਣ ਲਈ ਇਸ ਵਾਰ ਮਹਿਮਾਨ ਜੱਜ ਦੇ ਤੌਰ ਤੇ ਹੌਬੀ ਧਾਲੀਵਾਲ ਪਹੁੰਚ ਰਹੇ ਹਨ । 19 ਅਗਸਤ ਨੂੰ ਦਿਖਾਏ ਜਾਣ ਵਾਲੇ ਇਸ ਸ਼ੋਅ ਵਿੱਚ ਇਹ ਮੁੰਡੇ ਆਪਣੀ ਅਦਾਕਾਰੀ ਨਾਲ ਹੌਬੀ ਧਾਲੀਵਾਲ ਨੂੰ ਖੁਸ਼ ਕਰ ਪਾਉਣਗੇ ਜਾਂ ਫਿਰ ਇਹਨਾਂ ਦੀ ਅਦਾਕਾਰੀ ਕਰਕੇ ਹੌਬੀ ਧਾਲੀਵਾਲ ਨੂੰ ਨਿਰਾਸ਼ਾ ਹੀ ਹੱਥ ਲੱਗੇਗੀ, ਇਹ ਜਾਨਣ ਲਈ ਦੇਖਦੇ ਰਹੋ 'ਮਿਸਟਰ ਪੰਜਾਬ-2019' ਅੱਜ ਰਾਤ 8.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

'ਮਿਸਟਰ ਪੰਜਾਬ-2019' ਦਾ ਹਰ ਐਪੀਸੋਡ ਤੁਸੀਂ 'ਪੀਟੀਸੀ ਪਲੇਅ' ਐਪ 'ਤੇ ਵੀ ਦੇਖ ਸਕਦੇ ਹੋ, ਪੰਜਾਬੀ ਗੱਭਰੂਆਂ ਦੇ ਇਸ ਮੁਕਾਬਲੇ ਨੂੰ ਦੇਖਣ ਲਈ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।

Related Post