ਔਰਤਾਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਇਹ ਚੀਜ਼ਾਂ, ਕਈ ਸਮੱਸਿਆਵਾਂ ਹੋਣਗੀਆਂ ਦੂਰ

By  Shaminder March 12th 2022 06:06 PM

ਜਿਉਂ ਜਿਉਂ ਮਹਿਲਾਵਾਂ (Women's Diet) ਦੀ ਉਮਰ ਵੱਧਦੀ ਜਾਂਦੀ ਹੈ । ਇਸ ਦਾ ਅਸਰ ਉਨ੍ਹਾਂ ਦੇ ਸਰੀਰ ‘ਤੇ ਵੀ ਪੈਂਦਾ ਹੈ । ਅਕਸਰ ਵੱਧਦੀ ਉਮਰ ਦੇ ਕਾਰਨ ਔਰਤਾਂ ‘ਚ ਥਕਾਨ, ਮਾਸਪੇਸ਼ੀਆਂ ‘ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ । ਇਸ ਦੇ ਨਾਲ ਹੀ ਹੋਰ ਵੀ ਕਈ ਸਰੀਰਕ ਬਦਲਾਅ ਚੋਂ ਔਰਤਾਂ ਨੂੰ ਗੁਜ਼ਰਨਾ ਪੈਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਅਜਿਹੀ ਡਾਈਟ ਦੇ ਬਾਰੇ ਦੱਸਾਂਗੇ ਜਿਸ ਨੂੰ ਅਪਣਾ ਕੇ ਤੁਸੀਂ ਵੀ ਤੰਦਰੁਸਤ ਅਤੇ ਵਧੀਆ ਜੀਵਨ ਜਿਉਂ ਸਕਦੇ ਹੋ ।30 ਤੋਂ 40 ਸਾਲ ਤੱਕ ਦੀਆਂ ਉਮਰ ਦੀਆਂ ਮਹਿਲਾਵਾਂ ਨੂੰ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ।

Peanuts image From google

ਹੋਰ ਪੜ੍ਹੋ : ਕਈ ਘੰਟੇ ਬੈਠ ਕੇ ਕੰਮ ਕਰਦੇ ਹੋ ਤਾਂ ਇਹ ਤਰੀਕੇ ਅਪਣਾ ਕੇ ਪਿੱਠ ਦਰਦ ਤੋਂ ਪਾ ਸਕਦੇ ਹੋ ਰਾਹਤ

ਇਸ ਦੇ ਨਾਲ ਹੀ ਵਧੀਆ ਖੁਰਾਕ ਦੇ ਨਾਲ ਨਾਲ ਤਣਾਅ ਮੁਕਤ ਜ਼ਿੰਦਗੀ ਜਿਉਣਾ ਵੀ ਤੁਹਾਡੇ ਲਈ ਵਧੀਆ ਰਹੇਗਾ । ਅਖਰੋਟ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ‘ਚ ਬਹੁਤ ਸਾਰੇ ਵਿਟਾਮਿਨ, ਖਣਿਜ, ਪ੍ਰੋਟੀਨ ਤੇ ਫਾਈਬਰ ਹੁੰਦੇ ਹਨ। ਅਖਰੋਟ ਖਾਣ ਨਾਲ ਤੁਹਾਡੀ ਭੁੱਖ ਵੀ ਬੁਝ ਜਾਂਦੀ ਹੈ। ਇਸ ਦੇ ਨਾਲ ਹੀ ਤੁਹਾਡਾ ਭਾਰ ਵੀ ਨਹੀਂ ਵਧਦਾ ਹੈ। ਇਹ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।

ਅਖਰੋਟ ਤੇ ਬਦਾਮ ਤੁਹਾਡੇ ਦਿਲ ਲਈ ਬਹੁਤ ਚੰਗੇ ਹਨ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਤੁਹਾਡੀ ਰਸੋਈ ‘ਚ ਵੀ ਕਈ ਚੀਜ਼ਾਂ ਮੌਜੂਦ ਹਨ ਜੋ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਹਨ । ਲਸਣ-ਲਸਣ ਦਾ ਸੇਵਨ ਹਰ ਉਮਰ 'ਚ ਫਾਇਦੇਮੰਦ ਹੁੰਦਾ ਹੈ ਪਰ 30 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ਲਈ ਇਸ ਦਾ ਫਾਇਦਾ ਹੋਰ ਵੀ ਜ਼ਿਆਦਾ ਹੈ ਕਿਉਂਕਿ ਇਸ 'ਚ ਐਂਟੀਬੈਕਟੀਰੀਅਲ ਦੇ ਨਾਲ-ਨਾਲ ਐਂਟੀਵਾਇਰਲ ਗੁਣ ਹੁੰਦੇ ਹਨ ਜੋ ਤੁਹਾਡੀਆਂ ਕਮਜ਼ੋਰ ਹੱਡੀਆਂ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।

 

Related Post