ਖਾਣ ਪੀਣ ਦੀਆਂ ਆਦਤਾਂ ‘ਚ ਬਦਲਾਅ ਕਰਕੇ ਤੁਸੀਂ ਵੀ ਬਚ ਸਕਦੇ ਹੋ ਸਰਦੀ ਜੁਕਾਮ ਤੋਂ

By  Shaminder November 3rd 2021 04:12 PM

ਸਰਦੀ (Cold) ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਅਜਿਹੇ ‘ਚ ਸਰਦੀ ਜੁਕਾਮ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਅਕਸਰ ਕਰਨਾ ਪੈਂਦਾ ਹੈ । ਪਰ ਤੁਸੀਂ ਸਰਦੀ ਜੁਕਾਮ ਦੀ ਸਮੱਸਿਆ ਤੋਂ ਜੇ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ‘ਚ ਬਦਲਾਅ ਕਰਨਾ ਪਵੇਗਾ । ਜਿਸ ਤੋਂ ਬਾਅਦ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ । ਸਰਦੀ-ਖੰਘ ਤੋਂ ਪਰੇਸ਼ਾਨ ਹੋ ਤਾਂ ਖੱਟੇ ਫਲ਼ ਨਾ ਖਾਓ। ਖੱਟੇ ਫਲ਼ ਐਸਿਡ ਰਿਫਲਕਸ ਦਾ ਕਾਰਨ ਬਣ ਸਕਦੇ ਹਨ, ਜੋ ਤੁਹਾਡੇ ਗਲ਼ੇ ’ਚ ਦਿੱਕਤ ਵਧਾ ਸਕਦੇ ਹਨ। ਖੱਟੇ ਫਲ਼ਾਂ ਕਾਰਨ ਗਲ਼ੇ ’ਚ ਦਰਦ, ਗਲ਼ੇ ’ਚ ਖਰਾਸ਼ ਅਤੇ ਸੀਨੇ ’ਚ ਦਰਦ ਦੀ ਸ਼ਿਕਾਇਤ ਵੱਧ ਸਕਦੀ ਹੈ।

 Cold image From google

ਹੋਰ ਪੜ੍ਹੋ :  ਆਪਣੇ ਗਾਣੇ ਨੂੰ ਲੈ ਕੇ ਮੁਸ਼ਕਿਲਾਂ ਵਿੱਚ ਫਸੇ ਬਾਦਸ਼ਾਹ, ਮਿਲਿਆ ਕਾਰਨ ਦੱਸੋ ਨੋਟਿਸ

ਇਮਿਊਨਿਟੀ ਕਮਜ਼ੋਰ ਹੋਣ ਦਾ ਸਿੱਧਾ ਅਸਰ ਸਾਡੀ ਬਾਡੀ ’ਤੇ ਦਿਸਦਾ ਹੈ। ਬਦਲਦੇ ਮੌਸਮ ਨੂੰ ਸਾਡਾ ਸਰੀਰ ਇਕਦਮ ਐਡਜਸਟ ਨਹੀਂ ਕਰ ਪਾਉਂਦਾ ਇਸ ਲਈ ਸਾਨੂੰ ਸਰਦੀ-ਖਾਂਸੀ ਜਿਹੀਆਂ ਸਮੱਸਿਆਵਾਂ ਪਰੇਸ਼ਾਨ ਕਰਨ ਲੱਗਦੀਆਂ ਹਨ।

cough and cold

ਤੁਸੀਂ ਵੀ ਸਕਦੀ ਜ਼ੁਕਾਮ ਤੋਂ ਪਰੇਸ਼ਾਨ ਹੋ ਤਾਂ ਉਸਦਾ ਇਲਾਜ ਕਰੋ ਅਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਸਰਦੀ-ਜ਼ੁਕਾਮ ਹੈ ਤਾਂ ਤੁਸੀਂ ਦਹੀ ਤੋਂ ਪਰਹੇਜ਼ ਕਰੋ। ਦਹੀ ਦੀ ਤਾਸੀਰ ਠੰਡੀ ਹੁੰਦੀ ਹੈ, ਜੇਕਰ ਸਰਦੀ ਜ਼ੁਕਾਮ ’ਚ ਇਸਦਾ ਸੇਵਨ ਕੀਤਾ ਤਾਂ ਸਰਦੀ-ਜ਼ੁਕਾਮ ਦੇ ਨਾਲ ਖੰਘ ਵੀ ਹੋ ਸਕਦੀ ਹੈ। ਸਰਦੀ ਦੇ ਮੌਸਮ ’ਚ ਦਹੀ ਖਾਣ ਤੋਂ ਪਰਹੇਜ਼ ਕਰੋ।ਸਰਦੀ-ਜ਼ੁਕਾਮ ’ਚ ਆਚਾਰ ਤੁਹਾਡੀ ਪਰੇਸ਼ਾਨੀ ਵਧਾ ਸਕਦਾ ਹੈ। ਆਚਾਰ ਦਾ ਸੇਵਨ ਕਰਨ ਨਾਲ ਗਲ਼ੇ ’ਚ ਇਰੀਟੇਸ਼ਨ ਹੋ ਸਕਦੀ ਹੈ ਅਤੇ ਖੰਘ-ਜ਼ੁਕਾਮ ਲੰਬੇ ਸਮੇਂ ਤਕ ਰਹਿ ਸਕਦਾ ਹੈ।

 

 

Related Post