ਇਹ ਆਦਤਾਂ ਅਪਣਾ ਕੇ ਤੁਸੀਂ ਵੀ ਰਹਿ ਸਕਦੇ ਹੋ ਫਿੱਟ

By  Shaminder March 22nd 2022 05:09 PM

ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ (Life Style) ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਦਫਤਰਾਂ ‘ਚ ਘੰਟਿਆਂ ਬੱਧੀ ਇੱਕੋ ਜਗ੍ਹਾ ‘ਤੇ ਬੈਠੇ ਰਹਿਣ ਦੇ ਨਾਲ ਕਈ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ । ਪਰ ਤੁਸੀਂ ਵੀ ਤੰਦਰੁਸਤ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਆਦਤਾਂ ‘ਚ ਬਦਲਾਅ ਕਰਨਾ ਪਵੇਗਾ । ਕਈ ਵਾਰ ਜ਼ਿਆਦਾ ਬੈਠੇ ਰਹਿਣ ਦੇ ਕਾਰਨ ਮੋਟਾਪੇ ਦਾ ਸ਼ਿਕਾਰ ਵੀ ਲੋਕ ਹੋ ਜਾਂਦੇ ਹਨ । ਕਈ ਵਾਰ ਲੋਕ ਬਹੁਤ ਘੱਟ ਖਾਣ ‘ਤੇ ਵੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਲੋਕ ਆਪਣੀਆਂ ਆਦਤਾਂ ‘ਚ ਬਦਲਾਅ ਨਹੀਂ ਕਰਦੇ ।

ਹੋਰ ਪੜ੍ਹੋ : ਓਮੀਕ੍ਰੋਨ ਸੰਕ੍ਰਮਣ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਅਪਣਾਓ ਇਸ ਤਰ੍ਹਾਂ ਦੀ ਜੀਵਨ ਸ਼ੈਲੀ

ਜੇ ਤੁਸੀਂ ਜੰਕ ਫੂਡ ਖਾਣ ਦੇ ਸ਼ੁਕੀਨ ਹੋ ਤਾਂ ਤੁਹਾਨੂੰ ਆਪਣੀ ਇਸ ਆਦਤ ਨੂੰ ਬਦਲਣਾ ਪਵੇਗਾ । ਤੁਸੀਂ ਸਿਹਤਮੰਦ ਸਨੈਕਸ ‘ਚ ਛੋਲਿਆਂ ਅਤੇ ਮੂੰਗੀ ਦੀ ਦਾਲ ਦੇ ਸਪਰਾਊਟਸ ਖਾ ਸਕਦੇ ਹੋ । ਇਹ ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨੇ ਜਾਂਦੇ ਹਨ । ਦਫਤਰ ਦੇ ਦੌਰਾਨ ਵੀ ਰੋਜ਼ਾਨਾ ਬੈਠਣ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਨੂੰ ਹੋ ਸਕਦੀਆਂ ਹਨ ।

ਦਫਤਰ ‘ਚ ਕੰਮ ਕਰਨ ਦੇ ਕਾਰਨ ਅਤੇ ਲਗਾਤਾਰ ਬੈਠਣਾ ਵੀ ਸਿਹਤ ਦੇ ਕਈ ਨੁਕਸਾਨਦਾਇਕ ਹੋ ਸਕਦਾ ਹੈ । ਦੁਪਹਿਰ ਦੇ ਖਾਣੇ ਤੋਂ ਬਾਅਦ ਤੁਹਾਡੇ ਲਈ ਥੋੜਾ ਚੱਲਣਾ ਫਿਰਨਾ ਲਾਭਦਾਇਕ ਸਾਬਿਤ ਹੋ ਸਕਦਾ ਹੈ । ਜੰਕ ਫੂਡ ਵੀ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ । ਕਿਉਂਕਿ ਜੰਕ ਫੂਡ ‘ਚ ਕਾਫੀ ਫੈਟ ਪਾਈ ਜਾਂਦੀ ਹੈ, ਜੋ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ । ਇਸ ਤੋਂ ਇਲਾਵਾ ਦਫਤਰ ‘ਚ ਜੇ ਤੁਸੀਂ ਲਿਫਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕਰੋਗੇ ਤਾਂ ਇਹ ਵੀ ਤੁਹਾਡੀ ਸਿਹਤ ਲਈ ਵਧੀਆ ਸਾਬਿਤ ਹੋ ਸਕਦੀ ਹੈ ।

 

Related Post