Advertisment

57 ਸਾਲ ਪਹਿਲਾਂ ਕਰੀਨਾ ਕਪੂਰ ਦੀ ਸੱਸ ਸ਼ਰਮੀਲਾ ਟੈਗੋਰ ਨੂੰ ਲੈ ਕੇ ਹੋਇਆ ਸੀ ਖੂਬ ਹੰਗਾਮਾ, ਜਾਣੋ ਕੀ ਸੀ ਵਜ੍ਹਾ

ਕਰੀਨਾ ਕਪੂਰ ਦੀ ਸੱਸ ਅਤੇ ਸੈਫ ਅਲੀ ਖ਼ਾਨ ਦੀ ਮਾਂ ਸ਼ਰਮੀਲਾ ਟੈਗੋਰ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ (Bollywood) ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ਕਸ਼ਮੀਰ ਕੀ ਕਲੀ,ਅਰਾਧਨਾ, ਗੁਲਮੋਹਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

author-image
By Shaminder
New Update
 Sharmila Tagore (2).jpg
Listen to this article
0.75x 1x 1.5x
00:00 / 00:00
Advertisment

ਕਰੀਨਾ ਕਪੂਰ (Kareena Kapoor) ਦੀ ਸੱਸ ਅਤੇ ਸੈਫ ਅਲੀ ਖ਼ਾਨ ਦੀ ਮਾਂ ਸ਼ਰਮੀਲਾ ਟੈਗੋਰ (Sharmila Tagore) ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ (Bollywood)ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ਕਸ਼ਮੀਰ ਕੀ ਕਲੀ,ਅਰਾਧਨਾ, ਗੁਲਮੋਹਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਅੱਜ ਅਸੀਂ ਤੁਹਾਨੂੰ ਅਦਾਕਾਰਾ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ।ਜਿਸ ਕਾਰਨ ਸ਼ਰਮੀਲਾ ਟੈਗੋਰ ਆਪਣੀਆਂ ਫ਼ਿਲਮਾਂ ਨੂੰ ਸਾਈਨ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੇ ਲਈ ਮਜ਼ਬੂੂਰ ਹੋ ਗਏ ਸਨ । 

Advertisment

Sharmila Tagore.jpg

ਹੋਰ ਪੜ੍ਹੋ  : ਦਿਓਲ ਪਰਿਵਾਰ ਵੀ ਰਾਮ ਦੇ ਰੰਗ ‘ਚ ਰੰਗਿਆ, ਧਰਮਿੰਦਰ, ਸੰਨੀ ਦਿਓਲ, ਈਸ਼ਾ ਦਿਓਲ ਭਗਤੀ ‘ਚ ਹੋਏ ਲੀਨ

57 ਸਾਲ ਪਹਿਲਾਂ ਹੋਇਆ ਸੀ ਵਿਰੋਧ     

Advertisment

ਸ਼ਰਮੀਲਾ ਟੈਗੋਰ ਕਾਫੀ ਬੋਲਡ ਸੀ ਅਤੇ ਇਸੇ ਕਾਰਨ ਉਹ ਹਮੇਸ਼ਾ ਹੀ ਦੂਜੀ ਅਭਿਨੇਤਰੀਆਂ ਤੋਂ ਕਾਫੀ ਅੱਗੇ ਰਹਿੰਦੀ ਸੀ।ਫ਼ਿਲਮ ‘ਕਸ਼ਮੀਰ ਕੀ ਕਲੀ’ ਦੇ ਨਾਲ ਆਪਣਾ ਡੈਬਿਊ ਕਰਨ ਵਾਲੀ ਸ਼ਰਮੀਲਾ ਟੈਗੋਰ ਨੇ ਪਹਿਲੀ ਫ਼ਿਲਮ ਦੇ ਨਾਲ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।ਇਸ ਤੋਂ ਬਾਅਦ ਅਦਾਕਾਰਾ ਨੇ 1967‘ਚ ਆਈ ਸ਼ਕਤੀ ਸਾਮੰਤਾ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਐਨ ਇਵਨਿੰਗ ਇਨ ਪੈਰਿਸ’ ‘ਚ ਸਵਿਮ ਸੂਟ ਪਾਇਆ ਸੀ । ਜੋ ਉਸ ਸਮੇਂ ਦੇ ਸਿਨੇਮਾ ਦੇ ਲਈ ਨਵੀਂ ਗੱਲ ਸੀ।

Sharmila.jpg

ਫ਼ਿਲਮ ਰਿਲੀਜ਼ ਹੋਈ ਤਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਸੀ।ਲੋਕ ਇਸ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ ਤੇ ਸੰਸਦ ‘ਚ ਵੀ ਖੂਬ ਹੰਗਾਮਾ ਹੋਇਆ ਸੀ। ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਹੋਈ ਤਾਂ ਟੀਮ ਦੇ ਮੈਂਬਰ ਵੀ ਅਸਹਿਜ ਸਨ ਅਤੇ ਅਦਾਕਾਰਾ ਖੁਦ ਵੀ ਇਸ ਦੀ ਆਦੀ ਨਹੀਂ ਸੀ।ਪਰ ਲੋਕਾਂ ਦੇ ਵਿਰੋਧ ਕਾਰਨ ਉਹ ਏਨੀਂ ਕੁ ਪ੍ਰੇਸ਼ਾਨ ਹੋ ਗਈ ਸੀ, ਕਿ ਉਸ ਨੂੰ ਕੋਈ ਵੀ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪਿਆ ਸੀ। 

Advertisment


ਸ਼ਰਮੀਲਾ ਟੈਗੋਰ ਦੇ ਪਰਿਵਾਰਕ ਮੈਂਬਰ ਵੀ ਅਦਾਕਾਰੀ ‘ਚ ਸਰਗਰਮ 

ਸ਼ਰਮੀਲਾ ਟੈਗੋਰ ਦੇ ਪਰਿਵਾਰ ਦੇ ਮੈਂਬਰ ਵੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ । ਜਿਸ ‘ਚ ਪੁੱਤਰ ਸੈਫ ਅਲੀ ਖ਼ਾਨ ਅਤੇ ਨੂੰਹ ਕਰੀਨਾ ਕਪੂਰ ਵੀ ਅਦਾਕਾਰੀ ਕਰ ਰਹੇ ਹਨ । ਇਸ ਤੋਂ ਇਲਾਵਾ ਪੋਤੀ ਸਾਰਾ ਅਲੀ ਖ਼ਾਨ ਵੀ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੀ ਹੈ। ਧੀ ਸੋਹਾ ਅਲੀ ਖ਼ਾਨ ਵੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਹਾਲਾਂਕਿ ਅਦਾਕਾਰੀ ਦੇ ਖੇਤਰ ‘ਚ ਉਸ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ ਹੈ ।ਜਿਸ ਤੋਂ ਬਾਅਦ ਸੋਹਾ ਕੁਨਾਲ ਖੇਮੂ ਨਾਲ ਘਰ ਵਸਾ ਚੁੱਕੀ ਹੈ । ਕੁਨਾਲ ਖੇਮੂ ਵੀ ਇੱਕ ਵਧੀਆ ਅਦਾਕਾਰ ਹਨ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।  

Advertisment

 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment