Advertisment

ਅਦਾਕਾਰ ਸੰਜੇ ਦੱਤ ਨੇ ਪਰਿਵਾਰ ਦੇ ਨਾਲ ਦੁਬਈ ‘ਚ ਮਨਾਇਆ ਨਵਾਂ ਸਾਲ, ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰ ਸੰਜੇ ਦੱਤ ਵੀ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਦਿਖਾਈ ਦਿੱਤੇ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਜੇ ਦੱਤ ਦੀ ਵੱਡੀ ਧੀ ਅਤੇ ਦੋਵੇਂ ਛੋਟੇ ਬੱਚੇ ਵੀ ਨਜ਼ਰ ਆ ਰਹੇ ਹਨ ।

New Update
Sanjay Dutt and Family.jpg
Listen to this article
0.75x 1x 1.5x
00:00 / 00:00
Advertisment

ਅਦਾਕਾਰ ਸੰਜੇ ਦੱਤ (Sanjay Dutt)ਵੀ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਦਿਖਾਈ ਦਿੱਤੇ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਜੇ ਦੱਤ ਦੀ ਵੱਡੀ ਧੀ ਅਤੇ ਦੋਵੇਂ ਛੋਟੇ ਬੱਚੇ ਵੀ ਨਜ਼ਰ ਆ ਰਹੇ ਹਨ । ਮਾਨਿਅਤਾ ਦੱਤ ਦੇ ਨਾਲ ਵੀ ਤ੍ਰਿਸ਼ਾਲਾ ਦੱਤ ਵੀ ਵਧੀਆ ਬਾਂਡਿੰਗ ਦਿਖਾਈ ਦਿੱਤੀ । ਸਾਰਾ ਪਰਿਵਾਰ ਤਸਵੀਰਾਂ ‘ਚ ਬਹੁਤ ਹੀ ਖੁਸ਼ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ  ਨੂੰ ਸਾਂਝਾ ਕਰਦੇ ਹੋਏ ਸੰਜੇ ਦੱਤ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। 

Advertisment

Sanjay Dutt.jpg

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਰਾਜਸਥਾਨ ‘ਚ ਮਨਾਇਆ ਨਵੇਂ ਸਾਲ ਦਾ ਜਸ਼ਨ, ਫੈਨਸ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
ਪਿਤਾ ਤੋਂ ਦੂਰ ਤ੍ਰਿਸ਼ਾਲਾ ਰਹਿੰਦੀ ਹੈ ਨਿਊਯਾਰਕ ‘ਚ 
ਦੱਸ ਦਈਏ ਕਿ ਤ੍ਰਿਸ਼ਾਲਾ ਦੱਤ ਆਪਣੇ ਪਿਤਾ ਤੋਂ ਦੂਰ ਨਿਊਯਾਰਕ ‘ਚ ਰਹਿੰਦੀ ਹੈ।ਤ੍ਰਿਸ਼ਾਲਾ ਉਨ੍ਹਾਂ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਧੀ ਹੈ । ਜਿਸ ਦਾ ਦਿਹਾਂਤ ਕਈ ਸਾਲ ਪਹਿਲਾਂ ਹੋ ਗਿਆ ਸੀ । ਜਿਸ ਤੋਂ ਬਾਅਦ ਸੰਜੇ ਦੱਤ ਨੇ ਮਾਨਿਅਤਾ ਦੱਤ ਦੇ ਨਾਲ ਵਿਆਹ ਕਰਵਾਇਆ ਸੀ । ਤ੍ਰਿਸ਼ਾਲਾ ਪੇਸ਼ੇ ਤੋਂ ਇੱਕ ਫਿਜ਼ਿਓਥੈਰਿਪਿਸਟ ਹੈ।ਉਸ ਦਾ ਪਾਪਾ ਸੰਜੇ ਦੱਤ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ ਅਤੇ ਅਕਸਰ ਉਹ ਪਿਤਾ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਪਰ ਪਰਿਵਾਰ ਦੇ ਨਾਲ ਉਹ ਪਹਿਲੀ ਵਾਰ ਨਜ਼ਰ ਆਈ ਹੈ। 

Sanjay Dutt (2).jpg
ਸੰਜੇ ਦੱਤ ਦਾ ਵਰਕ ਫ੍ਰੰਟ 
ਸੰਜੇ ਦੱਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਹਾਲ ਹੀ ‘ਚ ਉਹ ਸਾਊਥ ਫ਼ਿਲਮ ‘ਲਿਓ’ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਖਲਨਾਇਕ, ਮੁੰਨਾ ਭਾਈ ਐੱਮ ਬੀ ਬੀ ਐੱਸ,ਵਾਸਤਵ, ਅਗਨੀਪਥ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ ਅਤੇ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ ।  
 



Advertisment

Stay updated with the latest news headlines.

Follow us:
Advertisment
Advertisment
Latest Stories
Advertisment