Advertisment

Death Anniversary: ਜਾਣੋ ਮੁਸੀਬਤਾਂ ਚੋਂ ਨਿਕਲ ਕੇ ਲਤਾ ਮੰਗੇਸ਼ਕਰ ਕਿੰਝ ਬਣੀ ਭਾਰਤ ਦੀ ਮੈਲੋਡੀ ਕੁਈਨ

 ਭਾਰਤ ਰਤਨ ਤੇ ਮੈਲੋਡੀ ਕੁਈਨ ਦੇ ਨਾਂਅ ਤੋਂ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਅੱਜ ਬਰਸੀ ਹੈ। ਭਾਵੇਂ ਲਤਾ ਜੀ ਅੱਜ ਸਾਡੇ ਵਿਚਾਲੇ ਨਹੀਂ ਹਨ ਪਰ ਫੈਨਜ਼ ਲਤਾ ਜੀ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰ ਰਹੇ ਹਨ। ਲਤਾ ਜੀ ਦੇ ਬਰਸੀ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ। 

New Update
Lata Mangeshkar ji

Lata Mangeshkar Death Anniversary

Listen to this article
0.75x 1x 1.5x
00:00 / 00:00
Advertisment

Lata Mangeshkar Death Anniversary :  ਭਾਰਤ ਰਤਨ ਤੇ ਕੁਈਨ ਆਫ ਮੈਲੋਡੀ ਦੇ ਨਾਂਅ ਤੋਂ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦੀ ਅੱਜ ਬਰਸੀ ਹੈ। ਭਾਵੇਂ ਲਤਾ ਜੀ ਅੱਜ ਸਾਡੇ ਵਿਚਾਲੇ ਨਹੀਂ ਹਨ ਪਰ ਫੈਨਜ਼ ਲਤਾ ਜੀ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰ ਰਹੇ ਹਨ। ਲਤਾ ਜੀ ਦੇ ਬਰਸੀ  (Lata Mangeshkar Death Anniversary) ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ। 

Advertisment

 
ਲਤਾ ਮੰਗੇਸ਼ਕਰ ਦਾ ਜਨਮ

ਲਤਾ ਮੰਗੇਸ਼ਕਰ ਜੀ ਦਾ ਜਨਮ 28 ਸਤੰਬਰ 1929 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋਇਆ ਸੀ। ਲਤਾ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਵੀ ਇੱਕ ਮਰਾਠੀ ਥੀਏਟਰ ਅਦਾਕਾਰ, ਸੰਗੀਤਕਾਰ ਅਤੇ ਗਾਇਕ ਸਨ। ਲਤਾ ਮੰਗੇਸ਼ਕਰ ਬਚਪਨ ਤੋਂ ਹੀ ਸੰਗੀਤ ਅਤੇ ਅਦਾਕਾਰੀ ਦੀ ਦੁਨੀਆ ਤੋਂ ਜਾਣੂ ਸੀ। ਉਨ੍ਹਾਂ ਦਾ ਬਚਪਨ ਦਾ ਨਾਂਅ ਹੇਮਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਲਤਾ ਨਾਂਅ ਦਿੱਤਾ ਗਿਆ।

ਪਿਤਾ ਦੇ ਦਿਹਾਂਤ ਤੋਂ ਬਾਅਦ ਸਾਂਭੀ ਪਰਿਵਾਰ ਦੀ ਜ਼ਿੰਮੇਵਾਰੀ

Advertisment


ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਲਤਾ ਮੰਗੇਸ਼ਕਰ ਨੇ ਘਰ ਦੀ ਦੇਖਭਾਲ ਲਈ ਬਾਹਰ ਕਦਮ ਰੱਖਿਆ। ਇਸ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡਣੀ ਪਈ। ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਕਾਰਨ ਉਹ ਵਿਆਹ ਨਹੀਂ ਕਰਵਾ ਸਕੀ। ਲਤਾ ਮੰਗੇਸ਼ਕਰ ਨੇ ਬੇਹੱਦ ਗਰੀਬੀ ਭਰੇ ਦਿਨ ਵੀ ਦੇਖੇ ਤੇ ਪਰਿਵਾਰ ਨੂੰ ਸੰਭਾਲਣ ਲਈ ਕੰਮ ਵੀ ਕੀਤਾ। 

ਲਤਾ ਜੀ ਨੇ ਕਿਉਂ ਨਹੀਂ ਕਰਵਾਇਆ ਵਿਆਹ 

ਲਤਾ ਮੰਗੇਸ਼ਕਰ ਨੂੰ ਡੂੰਗਰਪੁਰ ਸ਼ਾਹੀ ਪਰਿਵਾਰ ਦੇ ਮਹਾਰਾਜਾ ਰਾਜ ਸਿੰਘ ਨਾਲ ਬਹੁਤ ਪਿਆਰ ਸੀ, ਪਰ ਰਾਜ ਸਿੰਘ ਨੇ ਆਪਣੇ ਮਾਪਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਮ ਘਰ ਦੀ ਕਿਸੇ ਵੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਨਹੀਂ ਬਣਾਉਣਗੇ। ਇਸ ਕਾਰਨ ਉਹ ਵਿਆਹ ਨਹੀਂ ਕਰਵਾ ਸਕੇ।

Advertisment

 

Lata ji 2


ਵੱਡੀ ਸਟਾਰ ਹੋ ਕੇ ਵੀ ਲਤਾ ਮੰਗੇਸ਼ਕਰ ਜਿਉਂਦੇ ਸਨ ਸਾਦਾ ਜੀਵਨ

Advertisment


ਸਾਦਾ ਜੀਵਨ ਬਤੀਤ ਕਰਨ ਵਾਲੀ ਲਤਾ ਮੰਗੇਸ਼ਕਰ ਨੂੰ ਵੀ ਖਾਸ ਕਿਸਮ ਦੇ ਗਹਿਣੇ ਪਸੰਦ ਸਨ। ਲਤਾ ਜੀ ਨੂੰ ਹੀਰੇ ਜੜੀਆਂ ਚੂੜੀਆਂ ਬਹੁਤ ਪਸੰਦ ਸਨ। ਲਤਾ ਜੀ ਦੇ ਪਸੰਦੀਦਾ ਰੰਗ ਦੀ ਗੱਲ ਕਰੀਏ ਤਾਂ ਚਿੱਟਾ ਰੰਗ ਉਨ੍ਹਾਂ ਨੂੰ ਬਹੁਤ ਪਿਆਰਾ ਸੀ। ਇਸ ਤੋਂ ਇਲਾਵਾ ਉਹ ਸੰਗੀਤ ਸੁਨਣ ਤੇ ਖਾਣਾ ਖਾਣ ਦੀ ਵੀ ਬਹੁਤ ਸ਼ੌਕੀਨ ਸੀ।


ਸੰਗੀਤ ਦੀ ਦੁਨੀਆ 'ਚ ਲਤਾ ਮੰਗੇਸ਼ਕਰ ਦਾ ਸਫਰ 


ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਲਤਾ ਮੰਗੇਸ਼ਕਰ ਨੇ ਮਹਿਜ਼ 13 ਸਾਲ ਦੀ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਾਲ 1942 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਲਤਾ ਜੀ ਨੇ ਆਪਣੇ ਲੰਬੇ ਕਰੀਅਰ ਵਿੱਚ 30,000 ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਆਪਣੇ ਗੀਤ 'ਏ ਮੇਰੇ ਵਤਨ ਕੇ ਲੋਗੋਂ' ਨਾਲ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭਾਵੁਕ ਕਰ ਦੇਣ ਵਾਲੀ ਲਤਾ ਜੀ ਨੇ ਪਹਿਲਾਂ ਇਹ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਇਸ ਗੀਤ ਦੇ ਲੇਖਕ ਕਵੀ ਪ੍ਰਦੀਪ ਨੇ ਲਤਾ ਜੀ ਨੂੰ ਇਸ ਨੂੰ ਗਾਉਣ ਲਈ ਮਨਾ ਲਿਆ।

Advertisment


ਲਤਾ ਜੀ ਨੇ ਸੰਗੀਤ ਜਗਤ 'ਚ ਬਣਾਏ ਰਿਕਾਰਡ


ਦੱਸ ਦਈਏ ਕਿ ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕੀਤਾ ਸੀ ਅਤੇ ਇਸੇ ਸੰਗੀਤ ਦੀ ਬਦੌਲਤ ਉਨ੍ਹਾਂ ਨੂੰ ਪੂਰੀ ਦੁਨੀਆ ‘ਚ ਜਾਣਿਆ ਜਾਂਦਾ ਸੀ । ਲਤਾ ਮੰਗੇਸ਼ਕਰ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਦੀ ਭੈਣ ਆਸ਼ਾ ਭੌਂਸਲੇ ਵੀ ਸੰਗੀਤ ਦੀ ਦੁਨੀਆ ‘ਚ ਸਰਗਰਮ ਹੈ।

Advertisment

 

ਹੋਰ ਪੜ੍ਹੋ: Viral Video: ਇਸ ਸਿੱਖ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਬਰਫਬਾਰੀ ਦੌਰਾਨ ਮੁਸਲਿਮ ਵਿਅਕਤੀ ਦੀ ਕੀਤੀ ਮਦਦ

Advertisment

ਲਤਾ ਜੀ ਦਾ ਦਿਹਾਂਤ


ਲਗਭਗ 6 ਦਹਾਕਿਆਂ ਤੱਕ ਫ਼ਿਲਮੀ ਅਤੇ ਗੈਰ-ਫ਼ਿਲਮੀ ਗੀਤ ਗਾਉਣ ਵਾਲੀ ਲਤਾ ਨੇ 30 ਤੋਂ ਵੱਧ ਭਾਸ਼ਾਵਾਂ ਵਿੱਚ ਗੀਤਾਂ ਨੂੰ ਆਵਾਜ਼ ਦਿੱਤੀ (Lata Mangeshkar Songs)  ਅਤੇ ਲਗਭਗ 30 ਹਜ਼ਾਰ ਤੋਂ ਵੱਧ ਗੀਤ ਰਿਕਾਰਡ ਕੀਤੇ ਹਨ। ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕਰਨ ਵਾਲੀ ਗਾਇਕਾ ਲਤਾ ਮੰਗੇਸ਼ਕਰ ਸੁਰ ਕੋਕਿਲਾ ਦੇ ਨਾਂਅ ਨਾਲ ਮਸ਼ਹੂਰ ਸੀ, ਉਨ੍ਹਾਂ ਨੇ 6 ਫਰਵਰੀ 2022 ਵਿੱਚ ਆਖ਼ਰੀ ਸਾਹ ਲਏ ਤੇ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਉਨ੍ਹਾਂ ਨੇ ਆਪਣੀ ਗੀਤਾਂ ਦੇ ਨਾਲ ਹਰ ਕਿਸੇ ਦਾ ਮਨ ਮੋਹਿਆ। ਸੰਗੀਤ ‘ਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।

Advertisment

Stay updated with the latest news headlines.

Follow us:
Advertisment
Advertisment
Latest Stories
Advertisment