Advertisment

ਫਿਲਮ 'ਫਾਈਟਰ' ਦੇ ਮੇਕਰਸ ਨੂੰ ਹਵਾਈ ਫੌਜ ਦੇ ਅਧਿਕਾਰੀ ਨੇ ਭੇਜਿਆ ਕਾਨੂੰਨੀ ਨੋਟਿਸ

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਫਾਈਟਰ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ, ਪਰ ਹੁਣ ਇਸ ਫਿਲਮ ਮੇਕਰਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਫੌਜ ਦੇ ਇੱਕ ਅਧਿਕਾਰੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। 

author-image
By Pushp Raj
New Update
Fighter Filmmakers gets legal notice

Fighter Filmmakers gets legal notice

Listen to this article
00:00 / 00:00
Advertisment

'Fighter' Filmmakers gets legal notice: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ (Hrithik Roshan) ਅਤੇ ਦੀਪਿਕਾ ਪਾਦੁਕੋਣ (Deepika Padukone) ਸਟਾਰਰ ਫਿਲਮ 'ਫਾਈਟਰ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ, ਪਰ ਹੁਣ ਇਸ ਫਿਲਮ ਮੇਕਰਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਫੌਜ ਦੇ ਇੱਕ ਅਧਿਕਾਰੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। 

Advertisment


ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕਾਨੂੰਨੀ ਨੋਟਿਸ, ਹਵਾਈ ਫੌਜ ਦੇ ਇੱਕ ਵਿੰਗ ਕਮਾਂਡਰ ਵੱਲੋਂ ਆਪਣੀ ਨਿੱਜੀ ਸਮਰਥਾ 'ਚ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਨੋਟਿਸ ਭੇਜਣ ਵਾਲਾ ਹਵਾਈ ਫੌਜ ਦਾ ਅਧਿਕਾਰੀ ਆਸਾਮ ਦਾ ਰਹਿਣ ਵਾਲਾ ਹੈ।

sdf

ਦੱਸਣਯੋਗ ਹੈ ਕਿ ਇਹ ਕਾਨੂੰਨੀ ਨੋਟਿਸ  ਵਿੱਚ  ਫਿਲਮ ਅੰਦਰ ਹਵਾਈ ਫੌਜ ਦੀ ਵਰਦੀ ਪਹਿਨ ਕੇ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੂਕੋਣ ਵਿਚਾਲੇ ਇੱਕ ਕਿਸਿੰਗ ਸੀਨ ਫਿਲਮਾਇਆ ਗਿਆ ਹੈ। ਜਿਸ ਦੇ ਚੱਲਦੇ ਇਹ ਨੋਟਿਸ ਭੇਜਿਆ ਗਿਆ ਹੈ। 

Advertisment

ਇਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਫਿਲਮ ਦੇ ਦੋ ਮੁੱਖ ਕਲਾਕਾਰਾਂ 'ਤੇ ਫਿਲਮਾਇਆ ਗਿਆ ਇੱਕ ਸੀਨ ਭਾਰਤੀ ਹਵਾਈ ਫੌਜ ਦਾ ਅਪਮਾਨ ਹੈ। ਨੋਟਿਸ 'ਚ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਦ੍ਰਿਸ਼ ਭਾਰਤੀ ਹਵਾਈ ਫੌਜ ਦੇ ਸਨਮਾਨ ਨੂੰ 'ਦਾਗਦਾਰ' ਕਰਦਾ ਹੈ।


ਏਅਰ ਸਟ੍ਰਾਈਕ ਦੀ ਕਹਾਣੀ 'ਤੇ ਅਧਾਰਿਤ ਹੈ ਫਿਲਮ ਫਾਈਟਰ 


ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਹੈ। ਇਹ ਫਿਲਮ ਫਾਈਟਰ (Film Fighter) ਏਅਰ ਫੋਰਸ ਦੇ ਮਿਸ਼ਨ 'ਤੇ ਆਧਾਰਿਤ ਹੈ। ਜਿਸ ਵਿੱਚ ਦੁਸ਼ਮਣ ਦੇਸ਼ ਤੋਂ ਅੱਤਵਾਦੀ ਹਮਲਾ ਹੁੰਦਾ ਹੈ ਅਤੇ ਭਾਰਤ ਵਾਲੇ ਪਾਸੇ ਤੋਂ ਬਦਲੇ ਵਿੱਚ ਹਵਾਈ ਹਮਲਾ ਕੀਤਾ ਜਾਂਦਾ ਹੈ। ਇਸ ਫਿਲਮ 'ਚ ਪੁਲਵਾਮਾ ਹਮਲੇ ਦੀ ਝਲਕ ਵੀ ਦਿਖਾਈ ਗਈ ਹੈ। ਫਿਲਮ ਨੇ ਆਪਣੇ ਦਮਦਾਰ ਡਾਇਲਾਗਸ ਅਤੇ ਸ਼ਾਨਦਾਰ ਏਰੀਅਲ ਐਕਸ਼ਨ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਹਨ। ਇਸ ਵਿੱਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ, ਅਨਿਲ ਕਪੂਰ (Anil Kapoor), ਅਕਸ਼ੈ ਓਬਰਾਏ ਅਤੇ ਕਰਨ ਸਿੰਘ ਗਰੋਵਰ (Karan Singh Grover) ਨੇ ਖਾਸ ਭੂਮਿਕਾਵਾਂ ਨਿਭਾਈਆਂ ਹਨ।

Advertisment

ਹੋਰ ਪੜ੍ਹੋ: ਈਸ਼ਾ ਦਿਓਲ ਅਤੇ ਭਰਤ ਤਖਤਾਨੀ ਵਿਆਹ ਦੇ 11 ਸਾਲਾਂ ਬਾਅਦ ਹੋਏ ਵੱਖ

ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਏਰੀਅਲ ਐਕਸ਼ਨ ਫਿਲਮ 'ਫਾਈਟਰ' 25 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਸੀ ਅਤੇ ਪਹਿਲੇ ਦਿਨ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 24.60 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਫਿਲਮ ਨੇ 37.6 ਕਰੋੜ ਰੁਪਏ ਦੇ ਨਾਲ ਆਪਣਾ ਵਿਸ਼ਵਵਿਆਪੀ ਬਾਕਸ ਆਫਿਸ ਖਾਤਾ ਖੋਲ੍ਹਿਆ। ਇਸ ਦੇ ਨਾਲ ਹੀ ਫਿਲਮ ਦੀ ਕਮਾਈ ਦੁਨੀਆ ਭਰ 'ਚ 300 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।  

Advertisment

Stay updated with the latest news headlines.

Follow us:
Advertisment