Advertisment

Filmfare Awards 2024: ਭੁਪਿੰਦਰ ਬੱਬਲ ਨੂੰ ਫ਼ਿਲਮ ਐਨੀਮਲ ਦੇ ਗੀਤ 'ਅਰਜਨ ਵੈਲੀ' ਲਈ ਮਿਲਿਆ Best Playback Singer ਦਾ ਪੁਰਸਕਾਰ

69ਵੇਂ ਫਿਲਮਫੇਅਰ ਐਵਾਰਡਜ਼ ਵਿੱਚ ਫਿਲਮ 'ਐਨੀਮਲ' ਦੇ ਗੀਤ 'ਅਰਜਨ ਵੈਲੀ' ਲਈ ਭੁਪਿੰਦਰ ਬੱਬਲ ਨੂੰ  ਸਰਵੋਤਮ ਪਲੇਬੈਕ ਗਾਇਕ (ਪੁਰਸ਼) (Best Playback Singer) ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

author-image
By Pushp Raj
New Update
Bhupinder Babbal wins Best Playback Singer award

Bhupinder Babbal wins Best Playback Singer award

Listen to this article
0.75x 1x 1.5x
00:00 / 00:00
Advertisment

Filmfare Awards 2024: 69ਵੇਂ ਫਿਲਮਫੇਅਰ ਐਵਾਰਡ (Filmfare Awards 2024) ਦੀ ਸ਼ੁਰੂਆਤ ਗਾਂਧੀ ਨਗਰ, ਗੁਜਰਾਤ ਵਿੱਚ ਹੋਈ। ਕਰਨ ਜੌਹਰ ਇਸ ਸ਼ੋਅ ਦੇ ਹੋਸਟ ਸਨ। ਉਨ੍ਹਾਂ ਦੇ ਨਾਲ ਕੋ-ਹੋਸਟ ਮਨੀਸ਼ ਪਾਲ ਨੇ ਐਵਾਰਡ ਫੰਕਸ਼ਨ 'ਚ ਸ਼ਾਨਦਾਰ ਐਂਟਰੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਬਾਲੀਵੁੱਡ ਦੇ ਸਾਰੇ ਸਿਤਾਰਿਆਂ 'ਚ ਆਪਣੀ ਪਛਾਣ ਬਣਾ ਲਈ ਹੈ।

Advertisment


ਭੁਪਿੰਦਰ ਬੱਬਲ ਨੂੰ Best Playback Singer ਦਾ ਪੁਰਸਕਾਰ 

ਇਸ ਫਿਲਮਫੇਅਰ ਐਵਾਰਡ ਸਮਾਗਮ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਤੇ ਕਈਆਂ ਨੇ ਖਿਤਾਬ ਹਾਸਲ ਕੀਤੇ। ਇਸ ਸਮਾਗਮ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਗਾਇਕ ਭੁਪਿੰਦਰ ਬੱਬਲ (Bhupinder Babbal) ਨੇ ਵੀ ਹਿੱਸਾ ਲਿਆ। 


69ਵੇਂ ਫਿਲਮਫੇਅਰ ਐਵਾਰਡਜ਼ ਵਿੱਚ ਫਿਲਮ 'ਐਨੀਮਲ' ਦੇ ਗੀਤ 'ਅਰਜਨ ਵੈਲੀ' ਲਈ ਭੁਪਿੰਦਰ ਬੱਬਲ ਨੂੰ  ਸਰਵੋਤਮ ਪਲੇਬੈਕ ਗਾਇਕ (ਪੁਰਸ਼) (Best Playback Singer) ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮਗਰੋਂ ਗਾਇਕ ਰਣਬੀਰ ਕਪੂਰ ਦੇ ਨਾਲ ਤਸਵੀਰ ਕਲਿੱਕ ਕਰਵਾਉਂਦੇ ਹੋਏ ਵੀ ਨਜ਼ਰ ਆਏ। 

Advertisment

 ਫਿਲਮ 'ਐਨੀਮਲ' ਦੇ ਗੀਤ 'ਅਰਜਨ ਵੈਲੀ' ਬਾਰੇ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ ਭੁਪਿੰਦਰ ਬੱਬਲ ਨੇ ਹੀ ਲਿਖੇ ਹਨ ਤੇ ਇਸ ਗੀਤ ਭੁਪਿੰਦਰ ਬੱਬਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਮਨਨ ਭਾਰਦਵਾਜ ਵੱਲੋਂ ਤਿਆਰ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਫਿਲਮ 'ਐਨੀਮਲ'  ਨੇ ਬੈਸਟ ਮਿਊਜ਼ਿਕ ਐਲਬਮ ਦਾ ਐਵਾਰਡ ਵੀ ਜਿੱਤਿਆ। ਰਣਬੀਰ ਕਪੂਰ (Ranbir Kapoor) ਅਤੇ ਬੌਬੀ ਦਿਓਲ (Bobby Deol) ਦੀ ਐਕਸ਼ਨ ਥ੍ਰਿਲਰ ਫਿਲਮ 'ਐਨੀਮਲ' ਦਾ ਦਮਦਾਰ ਟ੍ਰੈਕ ਸੋਸ਼ਲ ਮੀਡੀਆ 'ਤੇ ਸਨਸਨੀ ਬਣ ਗਿਆ ਹੈ ਅਤੇ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

Advertisment


 ਹੋਰ ਪੜ੍ਹੋ: Bigg Boss 17: ਮੁਨੱਵਰ ਫਾਰੂਕੀ ਦੇ ਸਿਰ ਸਜਿਆ ਵਿਨਰ ਦਾ ਤਾਜ਼, ਟਰਾਫੀ ਦੇ ਨਾਲ ਇਨਾਮ 'ਚ ਮਿਲੇ ਇੰਨ੍ਹੇ ਲੱਖ ਰੁਪਏ


ਭੁਪਿੰਦਰ ਬੱਬਲ ਦਾ ਵਰਕ ਫਰੰਟ 


ਦੱਸ ਦਈਏ ਕਿ ਗਾਇਕ ਭੁਪਿੰਦਰ ਬੱਬਲ ਨੇ ਕਈ ਮਸ਼ਹੂਰ ਪੰਜਾਬੀ ਗੀਤ ਗਾਏ ਹਨ। ਇਨ੍ਹਾਂ ਚੋਂ ਹੀ ਇੱਕ ਗੀਤ ਸੀ ਅਰਜਨ ਵੈਲੀ। 1982 ’ਚ ਆਈ ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ ਵਿੱਚ ਇਕ ਗੀਤ ਵਿੱਚ ਅਰਜਨ ਵੈਲੀ ਦਾ ਜ਼ਿਕਰ ਹੋਇਆ ਸੀ, ਜਿਸ ਨੇ ਉਨ੍ਹਾਂ ਦਿਨਾਂ ਵਿਚ ਕਾਫੀ ਮਕਬੂਲੀਅਤ ਵੀ ਖੱਟੀ ਸੀ। ਬੱਬਲ ਨੇ ਦੱਸਿਆ ਕਿ ਅਰਜਨ ਵੈਲੀ ਕੋਈ ਇਕਲਾ ਵਿਅਕਤੀ ਨਹੀਂ ਸੀ, ਅਸਲ ਵਿੱਚ ਇਹ ਪੰਜਾਬ ਦੇ ਪਿੰਡਾਂ ਦੇ ਉਹ ਪਾਤਰ ਹਨ, ਜੋ ਕਿਸੇ ਵੀ ਜ਼ੁਲਮ ਖ਼ਿਲਾਫ਼ ਖੜ੍ਹੇ ਹੋ ਜਾਂਦੇ ਸਨ।

Advertisment

Stay updated with the latest news headlines.

Follow us:
Advertisment
Advertisment
Latest Stories
Advertisment