Advertisment

ਗੁਰੂ ਰੰਧਾਵਾ ਫਿਲਮ 'ਕੁਝ ਖੱਟਾ ਹੋ ਜਾਏ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਗਾਇਕੀ ਤੋਂ ਬਾਅਦ ਹੁਣ ਅਦਾਕਾਰੀ ਦੇ ਖੇਤਰ 'ਚ ਡੈਬਿਊ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਨਵੀਂ ਫਿਲਮ 'ਕੁਝ ਖੱਟਾ ਹੋ ਜਾਏ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ ਤੇ ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

author-image
By Pushp Raj
New Update
Film Kuch khattaa ho jaay Teaser

Film Kuch khattaa ho jaay Teaser

Listen to this article
0.75x 1x 1.5x
00:00 / 00:00
Advertisment

Film Kuch khattaa ho jaay Teaser :  ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ  ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਗਾਇਕੀ ਤੋਂ ਬਾਅਦ ਹੁਣ ਗੁਰੂ ਰੰਧਾਵਾ ਅਦਾਕਾਰੀ ਦੇ ਖੇਤਰ 'ਚ ਡੈਬਿਊ ਕਰਨ ਜਾ ਰਹੇ ਹਨ।ਜਲਦ ਹੀ ਗਾਇਕ ਨੇ ਆਪਣੀ ਨਵੀਂ ਫਿਲਮ 'ਕੁਝ ਖੱਟਾ ਹੋ ਜਾਏ' (Film Kuch khattaa ho jaay) ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ  ਤੇ ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

Advertisment


ਦੱਸ ਦਈਏ ਕਿ ਗੁਰੂ ਰੰਧਾਵਾ (Guru Randhawa)ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਪ੍ਰੋਫੈਸ਼ਨਲ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। 


ਗਾਇਕ ਤੋਂ ਅਦਾਕਾਰ ਬਣੇ ਗੁਰੂ ਰੰਧਾਵਾ 

Advertisment

ਜੀ ਹਾਂ ਗੁਰੂ ਰੰਧਾਵਾ ਗਾਇਕੀ ਤੋਂ ਬਾਅਦ ਹੁਣ ਫਿਲਮਾਂ ਵਿੱਚ ਬਤੌਰ ਅਦਾਕਾਰ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ। ਗਾਇਕ ਨੇ ਜਲਦ ਹੀ ਫਿਲਮ 'ਕੁਝ ਖੱਟਾ ਹੋ ਜਾਏ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਗੁਰੂ ਰੰਧਾਵਾਨ ਨੇ ਇਸ ਸਬੰਧੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ ਤੇ ਇਸ ਦੇ ਟੀਜ਼ਰ ਦੀ ਇੱਕ ਝਲਕ ਵਿਖਾਈ ਹੈ। 

ਫਿਲਮ 'ਕੁਝ ਖੱਟਾ ਹੋ ਜਾਏ' ਦਾ ਟੀਜ਼ਰ ਹੋਇਆ ਰਿਲੀਜ਼

ਗੁਰੂ ਰੰਧਾਵਾ ਨੇ ਆਪਣੀ ਫਿਲਮ ਦਾ ਟੀਜ਼ਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਗੁਰੂ ਰੰਧਾਵਾ ਨੇ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਪਿਆਰ, ਹਾਸੇ, ਅਤੇ ਹੈਰਾਨੀ ਦੀ ਉਡੀਕ! ਕੁਝ ਖੱਟਾ ਹੋ ਜਾਏ ਵਿੱਚ ਸਿਰਫਿਰੇ ਮਜਨੂੰ ਅਤੇ ਸੁੰਦਰ ਲੈਲਾ ਨਾਲ ਉਨ੍ਹਾਂ ਦੀ ਅਭੁੱਲ ਯਾਤਰਾ ਵਿੱਚ ਸ਼ਾਮਲ ਹੋਵੋ #KKHJTeaserOutNOW, #KuchKhattaaHoJaay in cinemas on 16th February, 2024❤️' 

ਫਿਲਮ 'ਚ ਗੁਰੂ ਇੱਕ ਸਿਰਫਿਰੇ ਮਜਨੂੰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਸਾਈ ਮਾਂਜਰੇਕਰ ਇੱਕ ਖੂਬਸੂਰਤ ਲੈਲਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਵੇਗੀ। ਇਸ ਫਿਲਮ ਵਿੱਚ ਇਨ੍ਹਾਂ ਦੋਹਾਂ ਕਲਕਾਰਾਂ ਦੇ ਨਾਲ-ਨਾਲ ਅਨੁਪਮ ਖੇਰ (Anupam Kher) ਵੀ ਨਜ਼ਰ ਆਉਣਗੇ। 
ਦਰਸ਼ਕਾਂ ਨੂੰ ਗੁਰੂ ਰੰਧਾਵਾ ਦੀ ਫਿਲਮ ਦਾ ਇਹ ਟੀਜ਼ਰ ਕਾਫੀ ਪਸੰਦ ਆ ਰਿਹਾ ਹੈ। ਫਿਲਮ ਦਾ ਟੀਜ਼ਰ ਵੇਖਣ ਮਗਰੋਂ ਇਹ ਸਾਫ ਹੋ ਗਿਆ ਹੈ ਕਿ ਇੱਕ ਰੋਮਾਂਟਕ ਤੇ ਕਾਮੇਡੀ ਫਿਲਮ ਹੈ ਤੇ ਦਰਸ਼ਕ ਇਸ ਦਾ ਭਰਪੂਰ ਆਨੰਦ ਮਾਣ ਸਕਣਗੇ। 

ਹੋਰ ਪੜ੍ਹੋ: ਚਿਪਸ ਦਾ ਪੈਕਟ ਖੋਲ੍ਹਦੇ ਹੀ ਹੋਇਆ ਧਮਾਕਾ ਝੁਲਸਿਆ ਵਿਅਕਤੀ, ਪ੍ਰੋਸੈਸਡ ਫੂਡ ਨੂੰ ਲੈ ਕੇ ਨਾਂ ਕਰੋ ਅਜਿਹੀ ਗ਼ਲਤੀ

 ਗੁਰੂ ਰੰਧਾਵਾ ਦਾ ਵਰਕ ਫਰੰਟ 
ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰੂ ਰੰਧਾਵਾ ਦਾ ਨਵਾਂ ਗੀਤ Sunrise ਰਿਲੀਜ਼ ਹੋਇਆ ਹੈ। ਇਸ ਵਿੱਚ ਉਨ੍ਹਾਂ ਨਾਲ ਸ਼ਹਿਨਾਜ਼ ਗਿੱਲ (Shehnaaz Gill) ਨਜ਼ਰ ਆਈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ। ਦੋਹਾਂ ਕਲਾਕਾਰਾਂ ਨੇ ਕਈ ਮਿਊਜ਼ਿਕ ਵੀਡੀਓ 'ਤੇ ਇੱਕਠੇ ਕੀਤੇ ਹਨ। ਇਸ ਤੋਂ ਪਹਿਲਾਂ ਦੋਵੇਂ MoonRise ਗੀਤ ਵਿੱਚ ਨਜ਼ਰ ਆਏ ਸਨ, ਫੈਨਜ਼ ਨੂੰ ਦੋਹਾਂ ਦੀ ਇਹ ਕੈਮਿਸਟਰੀ ਕਾਫੀ ਪਸੰਦ ਆਈ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment