Advertisment

ਆਮ ਤੋਂ ਖਾਸ ਜ਼ਿੰਦਗੀ ਦੀ ਕਹਾਣੀ ਨੂੰ ਪੇਸ਼ ਕਰਦਿਆਂ ਨੇ ਇਹ ਪ੍ਰੇਰਨਾਦਾਇਕ ਬਾਲੀਵੁੱਡ ਫਿਲਮਾਂ

ਪ੍ਰੇਰਨਾਦਾਇਕ ਫਿਲਮਾਂ ਪਿਆਰ, ਲਗਨ, ਦ੍ਰਿੜਤਾ ਅਤੇ ਮੌਲਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦੀਆਂ ਹਨ ਅਤੇ ਨਾਲ ਹੀ ਸਮਾਜ ਦਾ ਦਰਪਣ ਵੀ ਪੇਸ਼ ਕਰਦੀਆਂ ਹਨ।

author-image
By PTC Entertainment Desk
New Update
Inspirational Movies of Bollywood

Inspirational Movies of Bollywood

Listen to this article
0.75x 1x 1.5x
00:00 / 00:00
Advertisment

Inspirational Movies of Bollywood: ਫਿਲਮਾਂ ਸਾਡੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਜਿਉਣ ਦੀ ਸਮੱਰਥਾ ਰੱਖਦੀਆਂ ਹਨ। ਉਹ ਸਾਨੂੰ ਹਸਾਉਣ, ਰੋਲਾਉਣ ਇੱਥੋਂ ਤੱਕ ਕਿ ਸਾਨੂੰ ਆਪਣੀ ਜ਼ਿੰਦਗੀ ’ਚ ਕੁਝ ਬਿਹਤਰ ਕਰਨ ਲਈ ਵੀ ਪ੍ਰੇਰਦੀਆਂ ਹਨ।

ਭਾਵੇਂ ਕਿ ਫਿਲਮਾਂ ਦਾ ਵਿਸ਼ਾ ਕਈ ਤਰ੍ਹਾਂ ਦਾ ਹੋ ਸਕਦਾ ਹੈ ਜਿਵੇਂ ਕਿ ਐਕਸ਼ਨ, ਕਾਮੇਡੀ, ਡਰਾਮਾ, ਥ੍ਰਿਲਰ, ਭਾਵਨਾਤਮਕ ਆਦਿ, ਪਰ ਸਭ ਤੋਂ ਅਹਿਮ ਅਤੇ ਮਹੱਤਵਪੂਰਨ ਸ਼ੈਲੀ ਪ੍ਰੇਰਨਾਦਾਇਕ ਫਿਲਮਾਂ (Inspirational Movies of Bollywood) ਦੀ ਹੈ।

Advertisment

ਦਰਸ਼ਕ ਜਦੋਂ ਕਿਸੇ ਪਾਤਰ ਨੂੰ ਮੁਸ਼ਕਲਾਂ ’ਚੋਂ ਬੱਚਦੇ ਹੋਏ ਅਤੇ ਸਖ਼ਤ ਮਹਿਨਤ ਸਦਕਾ ਆਪਣੀ ਮੰਜ਼ਲ ਵੱਲ ਵੱਧਦਾ ਵੇਖਦੇ ਹਨ ਤਾਂ ਉਨ੍ਹਾਂ ’ਚ ਵੀ ਇੱਕ ਚਿਨਗ ਉੱਠਦੀ ਹੈ ਕਿ ਉਹ ਵੀ ਕੁਝ ਅਜਿਹਾ ਕਰ ਸਕਦੇ ਹਨ।


ਪ੍ਰੇਰਨਾਦਾਇਕ ਫਿਲਮਾਂ ਪਿਆਰ, ਲਗਨ, ਦ੍ਰਿੜਤਾ ਅਤੇ ਮੌਲਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦੀਆਂ ਹਨ ਅਤੇ ਨਾਲ ਹੀ ਸਮਾਜ ਦਾ ਦਰਪਣ ਵੀ ਪੇਸ਼ ਕਰਦੀਆਂ ਹਨ।
ਅਸੀਂ ਇੱਥੇ ਕੁਝ ਅਜਿਹੀਆਂ ਫਿਲਮਾਂ ਦੀ ਗੱਲ ਕਰਾਂਗੇ, ਜਿਨ੍ਹਾਂ ਨੂੰ ਤੁਸੀਂ ਵੇਖਣਾ ਪਸੰਦ ਕਰੋਗੇ ਅਤੇ ਆਪਣੇ ਆਪ ਨੂੰ ਉਤਸਾਹਤ ਕਰਨ ਦੇ ਯੋਗ ਸਮਝੋਗੇ।

Advertisment

ਲਗਾਨ  Lagaan (2001) 

ਆਸ਼ੂਤੋਸ਼ ਗੋਵਾਰੀਕਰ ਦੀ ‘ਲਗਾਨ’ ਫਿਲਮ ’ਚ ਅਮੀਰ ਖਾਨ ਮੁੱਖ ਭੂਮਿਕਾ ‘ਚ ਵਿਖਾਈ ਦਿੱਤੇ ਸਨ। ਇਹ ਫਿਲਮ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਪਿੰਡਾਂ ਦੇ ਲੋਕਾਂ ‘ਤੇ ਭਾਰੀ ਟੈਕਸ ਲਗਾਉਣ ਅਤੇ ਫਿਰ ਇੱਕ ਨੌਜਵਾਨ ਭੁਵਨ ਵੱਲੋਂ ਕ੍ਰਿਕਟ ਦੀ ਖੇਡ ਜ਼ਰੀਏ ਚੁਣੌਤੀ ਦੇਣ ਦੀ ਕਹਾਣੀ ਨੂੰ ਬਿਆਨ ਕਰਦੀ ਹੈ।  ਇਹ ਫਿਲਮ ਏਕਤਾ, ਹਿੰਮਤ ਅਤੇ ਸਮਰਪਣ ਦਾ ਸਬਕ ਪੇਸ਼ ਕਰਦੀ ਹੈ। ਜਿਸ ਤਰ੍ਹਾਂ ਨਾਲ ਭੁਵਨ ਆਪਣੇ ਪਿੰਡ ਦੀ ਟੀਮ ਨੂੰ ਤਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਹਿੰਮਤ ਬਰਕਰਾਰ ਰੱਖਦਾ ਹੈ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਜੀਵਨ ‘ਚ ਇੱਕ ਭਵੁਨ ਦੀ ਜ਼ਰੂਰਤ ਹੈ, ਜੋ ਸਾਡੀ ਨਿਰਾਸ਼ਾ ਨੂੰ ਆਪਣੇ ਪ੍ਰੇਰਨਾਦਾਇਕ ਵਾਕਾਂ ਨਾਲ ਨਸ਼ਟ ਕਰੇ ਅਤੇ ਸਾਨੂੰ ਅੱਗੇ ਵਧਣ ਦੀ ਹਿੰਮਤ ਦੇਵੇ।


ਚੱਕ ਦੇ ਇੰਡੀਆ Chak De ! India (2007) 

Advertisment

ਯਸ਼ਰਾਜ ਬੈਨਰ ਹੇਠ ਬਣੀ ਫਿਲਮ ਚੱਕ ਦੇ ਇੰਡੀਆ ਹਮੇਸ਼ਾ ਆਪਣੇ ‘ਤੇ ਵਿਸ਼ਵਾਸ ਕਾਇਮ ਰੱਖਣ ਦੀ ਸੀਖ ਦਿੰਦੀ ਹੈ। ਇਸ ਦੇ ਨਾਲ ਹੀ ਇਹ ਫਿਲਮ ਦੇਸ਼ ਭਗਤੀ, ਅਖੰਡਤਾ ਅਤੇ ਇੱਕ ਦੂਜੇ ਨੂੰ ਸਤਿਕਾਰ ਦੇਣ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ।

 
3 ਇਡੀਅਟਸ 3 Idiots (2009)  

3 ਇਡੀਅਟਸ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ‘ਚ ਕੋਈ ਵੀ ਮੁਸ਼ਕਲ ਆਵੇ ਤਾਂ ਬੱਸ ਕਹੋ, “ ਆਲ ਇਜ਼ ਵੈਲ…” ਇਹ ਵਾਕ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਤਾਂ ਨਹੀਂ ਕਰੇਗਾ ਪਰ ਇਹ ਮੁਸ਼ਕਲ ਘੜੀ ਦਾ ਸਾਹਮਣਾ ਕਰਨ ਦੀ ਹਿੰਮਤ ਜ਼ਰੂਰ ਦੇਵੇਗਾ। ਦੂਜਾ ਹਮੇਸ਼ਾ ਪੜ੍ਹਾਈ ਵੱਲ ਧਿਆਨ ਦੇਵੋ ਅਤੇ ਚੰਗੇ ਨੰਬਰਾਂ ਲਈ ਮਿਹਨਤ ਵੀ ਕਰੋ ਪਰ ਕਦੇ ਵੀ ਆਪਣੇ ਸੁਪਨਿਆਂ ਨੂੰ ਦਰਕਿਨਾਰ ਕਰਕੇ ਸਿਰਫ ਨੰਬਰਾਂ ਦੀ ਦੌੜ ਵਿੱਚ ਨਾ ਲੱਗ ਜਾਓ।

Advertisment

 

ਇੰਗਲਿਸ਼ ਵਿੰਗਲਿਸ਼ English Vinglish (2012)

Advertisment

ਇੰਗਲਿਸ਼ ਵਿੰਗਲਿਸ਼ ਫਿਲਮ ਆਪਣੇ ’ਤੇ ਵਿਸ਼ਵਾਸ ਨੂੰ ਮੁੜ ਸਥਾਪਿਤ ਕਰਨ ਦੀ ਕਹਾਣੀ ਹੈ। ਭਾਰਤੀ ਸਮਾਜ ਵਿੱਚ ਇੰਗਲਿਸ਼ ਬੋਲਣ ਵਾਲੇ ਨੂੰ ਸਮਝਦਾਰ ਅਤੇ ਰੁਤਬੇ ਵਾਲਾ ਮੰਨਿਆ ਜਾਂਦਾ ਹੈ। ਇਹ ਫਿਲਮ ਦਰਸਾਉਂਦੀ ਹੈ ਕਿ ਜ਼ਿੰਦਗੀ ਦੇ ਕਿਸੇ ਵੀ ੜਾਅ ‘ਚ ਤੁਸੀਂ ਕੁਝ ਵੀ ਸਿੱਖ ਸਕਦੇ ਹੋ, ਸਿੱਖਣ ਦੀ ਨਾ ਹੀ ਕੋਈ ਉਮਰ ਹੁੰਦੀ ਹੈ ਅਤੇ ਨਾ ਹੀ ਕੋਈ ਉੱਚਿਤ ਸਮਾਂ।

ਭਾਗ ਮਿਲਖਾ ਭਾਗ Bhaag Milkha Bhaag (2013)

ਭਾਗ ਮਿਲਖਾ ਭਾਗ ਫਲਾਇੰਗ ਸਿੱਖ- ਵਿਸ਼ਵ ਚੈਂਪੀਅਨ ਦੌੜਾਕ ਅਤੇ ਓਲੰਪੀਅਨ ਮਿਲਖਾ ਸਿੰਘ ਦੀ ਅਸਲ ਜ਼ਿੰਦਗੀ ‘ਤੇ ਅਧਾਰਤ ਫਿਲਮ ਹੈ।  ਇਹ ਫਿਲਮ ਮਾਣ-ਸਨਮਾਣ, ਸਮਰਪਣ ਅਤੇ ਅਨੁਸ਼ਾਸਨ ਦੀ ਗੱਲ ਕਰਦੀ ਹੈ।

Advertisment

ਮੈਰੀ ਕੌਮ  Mary Kom (2014)

ਮੈਰੀ ਕੌਮ ਔਰਤਾਂ ਦੇ ਲਈ ਇੱਕ ਪ੍ਰੇਰਨਾ ਬਣੀ। ਇਸ ਫਿਲਮ ‘ਚ ਇੱਕ ਔਰਤ ਦੀ ਦ੍ਰਿੜਤਾ ਨੂੰ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਇੱਕ ਵਿਆਹੁਤਾ ਔਰਤ ਅਤੇ ਮਾਂ ਵੀ ਸਫਲ ਅਥਲੀਟ ਬਣ ਸਕਦੀ ਹੈ।

Advertisment

ਦੰਗਲ Dangal  (2016)

ਦੰਗਲ ਮੂਵੀ ਮਿਹਨਤ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਅਤੇ ਸਫਲਤਾ ਦੀ ਕੁੰਜੀ ਵੀ ਮਿਹਨਤ ਅਤੇ ਲਗਨ ਹੀ ਹੁੰਦੀ ਹੈ। ਇਸ ਦੇ ਨਾਲ ਹੀ ਕਿਸੇ ਵੀ ਸਥਿਤੀ ‘ਚ ਆਪਣੇ ‘ਤੇ ਭਰੋਸਾ ਕਾਇਮ ਰੱਖਣਾ ਵੀ ਬਹੁਤ ਲੋੜੀਂਦਾ ਹੈ।ਹੋਰ ਪੜ੍ਹੋ: ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਗਾਇਕ ਦੀ ਮਾਤਾ ਗਿਆਨ ਕੌਰ ਜੀ ਦਾ ਹੋਇਆ ਦਿਹਾਂਤ

ਮਿਸ਼ਨ ਮੰਗਲ Mission Mangal (2019)

ਮਿਸ਼ਨ ਮੰਗਲ ਇੱਕ ਪ੍ਰਰੇਨਾਦਾਇਕ ਕਹਾਣੀ ਹੈ, ਜੋ ਦਰਸਾਉਂਦੀ ਹੈ ਕਿ ਕਿਵੇਂ ਸੁਪਨੇ ਮਜ਼ਬੂਤ ਇਰਾਦੇ ਅਤੇ ਸਪੱਸ਼ਟ ਦ੍ਰਿਸ਼ਟੀਕੋਣ ਨਾਲ ਹਕੀਕਤ ਵਿੱਚ ਬਦਲਦੇ ਹਨ। ਇਹ ਲਿਮ ਟੀਮ ਵਰਕ ਅਤੇ ਹਾਰਡਕੋਰ ਲੀਡਰਸ਼ਿਪ ਨੂੰ ਵੀ ਪੇਸ਼ ਕਰਦੀ ਹੈ।

Advertisment

Stay updated with the latest news headlines.

Follow us:
Advertisment
Advertisment
Latest Stories
Advertisment