Advertisment

2023 ‘ਚ ਸੋਨਮ ਕਪੂਰ ਪਤੀ ਦੀ ਸਿਹਤ ਨੂੰ ਲੈ ਕੇ ਰਹੀ ਪ੍ਰੇਸ਼ਾਨ, ਡਾਕਟਰਾਂ ਕੋਲੋਂ ਨਹੀਂ ਸੀ ਹੋ ਰਿਹਾ ਇਲਾਜ

ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਹਰ ਕੋਈ ਚਾਅ ਅਤੇ ਉਤਸ਼ਾਹ ਦੇ ਨਾਲ ਇਸ ਸਾਲ ਦਾ ਸਵਾਗਤ ਕਰ ਰਿਹਾ ਹੈ । ਸੋਨਮ ਕਪੂਰ ਲਈ ਵੀ ਬੀਤਿਆ ਸਾਲ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ । ਕਿਉਂਕਿ ਇਸ ਸਾਲ ਉਹ ਆਪਣੇ ਪਤੀ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਰਹੀ ।

New Update
Sonam Kapoor (3).jpg
Listen to this article
0.75x 1x 1.5x
00:00 / 00:00
Advertisment

ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਹਰ ਕੋਈ ਚਾਅ ਅਤੇ ਉਤਸ਼ਾਹ ਦੇ ਨਾਲ ਇਸ ਸਾਲ ਦਾ ਸਵਾਗਤ ਕਰ ਰਿਹਾ ਹੈ । ਸੋਨਮ ਕਪੂਰ (Sonam Kapoor)ਲਈ ਵੀ ਬੀਤਿਆ ਸਾਲ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ । ਕਿਉਂਕਿ ਇਸ ਸਾਲ ਉਹ ਆਪਣੇ ਪਤੀ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਰਹੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੇ ਕਰਦੇ ਹੋਏ ਬੀਤੇ ਸਾਲ ਦਾ ਤਜ਼ਰਬਾ ਸਾਂਝਾ ਕੀਤਾ ਹੈ ।ਅਦਾਕਾਰਾ ਨੇ ਲਿਖਿਆ ਕਿ ਉਨ੍ਹਾਂ ਨੂੰ  2023 ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

Advertisment

Sonam Kapoor.jpg

ਹੋਰ ਪੜ੍ਹੋ : ਫਿਰੋਜ਼ ਖ਼ਾਨ ਨੇ ਪਹਿਲੀ ਵਾਰ ਆਪਣੇ ਪਰਿਵਾਰ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ

ਕਿਉਂਕਿ ਉਸ ਦੇ ਪਤੀ ਦੀ ਬੀਮਾਰੀ ਨੇ ਉਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ ।ਹਾਲਾਂਕਿ ਇਸ ਸਾਲ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਪਟਰੀ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।ਜਲਦ ਹੀ ਅਦਾਕਾਰਾ ‘ਤੇ ਉਸ ਦਾ ਪਤੀ ਆਪਣੇ ਕੰਮ ‘ਤੇ ਮੁੜ ਤੋਂ ਵਾਪਸੀ ਕਰਨ ਜਾ ਰਹੇ ਹਨ । 

Advertisment

Sonam Kapoor (2).jpg
ਸੋਨਮ ਕਪੂਰ ਅਤੇ ਅਨੰਦ ਆਹੂਜਾ ਨੇ ਕੁਝ ਸਾਲ ਪਹਿਲਾਂ ਕਰਵਾਇਆ ਵਿਆਹ 
ਸੋਨਮ ਕਪੂਰ ਅਤੇ ਅਨੰਦ ਆਹੂਜਾ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਹੈ। ਵਿਆਹ ਤੋਂ ਕਈ ਸਾਲ ਬਾਅਦ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਜਿਸ ਦੇ ਨਾਲ ਅਕਸਰ ਅਦਾਕਾਰਾ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।ਅਨੰਦ ਆਹੂਜਾ ਦਿੱਲੀ ਦੇ ਮਸ਼ਹੂਰ ਬਿਜਨੇਸਮੈਨਾਂ ਚੋਂ ਆਉਂਦੇ ਹਨ ।ਸੋਨਮ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਨੀਰਜਾ, ਸਾਂਵਰੀਆ, ਪ੍ਰੇਮ ਰਤਨ ਧੰਨ ਪਾਇਓ, ਬੇਵਕੂਫੀਆਂ, ਰਾਂਝਣਾ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਸੂਚੀ ‘ਚ ਸ਼ਾਮਿਲ ਹਨ ।  

Advertisment

Stay updated with the latest news headlines.

Follow us:
Advertisment
Advertisment
Latest Stories
Advertisment