Advertisment

ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਬੁਆਏਫ੍ਰੈਂਡ ਨਾਲ ਪਹੁੰਚੀ ਜਾਹਨਵੀ ਕਪੂਰ, ਵੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ (Janhvi Kapoor ) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।  ਡੇਟਿੰਗ ਦੀਆਂ ਖਬਰਾਂ ਵਿਚਕਾਰ, ਜਾਹਨਵੀ ਕਪੂਰ ਸ਼ਿਖਰ ਪਹਾੜੀਆ ਨਾਲ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਪਹੁੰਚੀ।

author-image
By Pushp Raj
New Update
Janhvi Kapoor at Lord Venkateswara Temple

Janhvi Kapoor at Lord Venkateswara Temple

Listen to this article
0.75x 1x 1.5x
00:00 / 00:00
Advertisment

Janhvi Kapoor At Venkateswara Swami Temple: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ (Janhvi Kapoor ) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।  ਡੇਟਿੰਗ ਦੀਆਂ ਖਬਰਾਂ ਵਿਚਕਾਰ, ਜਾਹਨਵੀ ਕਪੂਰ ਸ਼ਿਖਰ ਪਹਾੜੀਆ ਨਾਲ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਪਹੁੰਚੀ ਸੀ।

Advertisment

ਸ਼ਿਖਰ ਦੇ ਜਾਹਨਵੀ ਨਾਲ ਮੰਦਰ ਜਾਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਜਾਹਨਵੀ ਸ਼ਿਖਰ ਪਹਾੜੀਆ ਨੂੰ ਡੇਟ ਕਰ ਰਹੀ ਹੈ। ਅਦਾਕਾਰਾ  ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ 8' 'ਚ ਵੀ ਸ਼ਿਖਰ ਬਾਰੇ ਗੱਲ ਕਰਦੀ ਨਜ਼ਰ ਆਈ ਸੀ।

Advertisment

ਬੁਆਏਫ੍ਰੈਂਡ ਨਾਲ ਜਾਹਨਵੀ ਕਪੂਰ ਦੀਆਂ ਤਸਵੀਰਾਂ ਹੋਇਆਂ ਵਾਇਰਲ

ਇਸ ਦੌਰਾਨ ਜਾਹਨਵੀ ਅਤੇ ਸ਼ਿਖਰ ਦੋਵੇਂ ਹੀ ਰਵਾਇਤੀ ਅਵਤਾਰ ਵਿੱਚ ਨਜ਼ਰ ਆਏ। ਜਾਹਨਵੀ ਨੇ ਗੋਲਡਨ  ਤੇ ਚਿੱਟੇ ਰੰਗ ਦੀ ਸਾੜ੍ਹੀ ਪਹਿਨੀ ਸੀ। ਸ਼ਿਖਰ ਸਫੇਦ ਧੋਤੀ-ਕੁਰਤੇ 'ਚ ਨਜ਼ਰ ਆਏ। ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
 
ਜਾਹਨਵੀ ਕਪੂਰ ਨੇ ਵੀ ਆਪਣੀ ਇਸ ਯਾਤਰਾ ਦੀਆਂ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ  'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਜਾਹਨਵੀ ਨੇ ਲਿਖਿਆ- ਅਤੇ ਹੁਣ ਲੱਗਦਾ ਹੈ ਕਿ 2024 ਸ਼ੁਰੂ ਹੋ ਗਿਆ ਹੈ। ਅਦਾਕਾਰਾ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ।
ਜਾਹਨਵੀ ਦੀ ਸਨਕਿਸਡ ਫੋਟੋ ਨੂੰ ਦੇਖ ਕੇ ਪ੍ਰਸ਼ੰਸਕ ਖੁਦ ਨੂੰ ਕੁਮੈਂਟ ਕਰਨ ਤੋਂ ਰੋਕ ਨਹੀਂ ਸਕੇ। ਜਾਹਨਵੀ ਦੇ ਦੋਸਤ orry ਨੇ ਲਿਖਿਆ- ਸਵੀਟਪਾਈ। ਜਦੋਂਕਿ ਇੱਕ ਪ੍ਰਸ਼ੰਸਕ ਨੇ ਲਿਖਿਆ- ਸਨਕਿਸਡ ਬਿਊਟੀ। ਜਾਹਨਵੀ ਦੇ ਦੋਸਤ ਵੈਸ਼ਨਵ ਪ੍ਰਵੀਨ ਨੇ ਲਿਖਿਆ- ਬਹੁਤ ਪਿਆਰੀ।

ਦੱਸਣਯੋਗ ਹੈ ਕਿ ਜਾਹਨਵੀ ਕਪੂਰ ਅਤੇ ਸ਼ਿਖਰ ਨੇ ਆਪਣੇ ਰਿਸ਼ਤੇ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਦੋਵਾਂ ਨੂੰ ਅਕਸਰ ਇਕੱਠੇ ਸਪਾਟ ਕੀਤਾ ਗਿਆ ਹੈ। ਸ਼ਿਖਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਹਨ। ਸ਼ਿਖਰ ਇੱਕ ਬਿਜਨਸਮੈਨ ਹੋਣ ਦੇ ਨਾਲ-ਨਾਲ ਪੋਲੋ ਖਿਡਾਰੀ ਵੀ ਹਨ।

Advertisment

 

ਹੋਰ ਪੜ੍ਹੋ: ਹਾਲੀਵੁੱਡ ਐਕਟਰ ਕ੍ਰਿਸਚੀਅਨ ਓਲੀਵਰ ਤੇ ਉਨ੍ਹਾਂ ਦੀਆਂ ਧੀਆਂ ਦਾ ਹੋਇਆ ਦਿਹਾਂਤ, ਪਲੇਨ ਕ੍ਰੈਸ਼ ਕਾਰਨ ਗਈ ਜਾਨ

ਜਾਹਨਵੀ ਕਪੂਰ ਹਾਲ ਹੀ 'ਚ ਕੌਫੀ ਵਿਦ ਕਰਨ 'ਚ ਗਈ ਸੀ। ਸ਼ਿਖਰ ਦੇ ਬਾਰੇ 'ਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ- ਮੈਂ ਕਹਿਣਾ ਚਾਹਾਂਗੀ ਕਿ ਉਹ ਸਿਰਫ ਮੇਰੇ ਨਾਲ ਹੀ ਨਹੀਂ ਸਗੋਂ ਖੁਸ਼ੀ, ਪਿਤਾ ਅਤੇ ਪਰਿਵਾਰ ਵਿੱਚ ਹਰ ਕਿਸੇ ਨਾਲ ਖੜੇ ਰਹੇ। ਉਹ ਸ਼ੁਰੂ ਤੋਂ ਹੀ ਦੋਸਤਾਂ ਵਾਂਗ ਇਕੱਠੇ ਰਹੇ ਹਨ। ਉਸ ਤਰੀਕੇ ਨਾਲ ਨਹੀਂ ਜਿਸ ਤਰ੍ਹਾਂ ਉਹ ਮੇਰੇ ਤੋਂ ਕਿਸੇ ਚੀਜ਼ ਦੀ ਉਮੀਦ ਕਰ ਰਹੇ ਹਨ ਜਾਂ ਧੱਕਾ ਕਰ ਰਹੇ ਹਨ। ਉਹ ਨਿਰਸਵਾਰਥ ਸਾਡੇ ਨਾਲ ਸੀ। ਮੈਂ ਉਸ ਵਰਗਾ ਇਨਸਾਨ ਕਦੇ ਨਹੀਂ ਦੇਖਿਆ।

Advertisment

Stay updated with the latest news headlines.

Follow us:
Advertisment
Advertisment
Latest Stories
Advertisment