Advertisment

ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਅਨੋਖੇ ਅੰਦਾਜ਼ 'ਚ ਮਨਾਈ ਆਪਣੀ ਜੁੜਵਾ ਧੀਆਂ ਦੀ ਲੋਹੜੀ, ਵੇਖੋ ਵੀਡੀਓ

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲੈਕ ਹਾਲ ਹੀ 'ਚ ਦੋ ਜੁੜਵਾ ਧੀਆਂ ਦੀ ਮਾਂ ਬਣੀ ਹੈ। ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਬੇਹੱਦ ਖਾਸ ਅੰਦਾਜ਼ ਵਿੱਚ ਆਪਣੀ ਨਵ ਜੰਮਿਆਂ ਧੀਆਂ ਦੀ ਲੋਹੜੀ ਮਨਾਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

author-image
By Pushp Raj
New Update
Rubia Dilaik Twin daughters Lohri

Rubia Dilaik Twin daughters Lohri

Listen to this article
0.75x 1x 1.5x
00:00 / 00:00
Advertisment

Rubia Dilaik and Abhinav Shukla Daughters First Lohri: ਮਸ਼ਹੂਰ ਟੀਵੀ ਕਪਲ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਹਾਲ ਹੀ 'ਚ ਦੋ ਜੁੜਵਾ ਧੀਆਂ ਦੇ ਮਾਤਾ-ਪਿਤਾ ਬਣੇ ਹਨ। ਬੀਤੇ ਦਿਨੀਂ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਬੇਹੱਦ ਖਾਸ ਅੰਦਾਜ਼ ਵਿੱਚ ਆਪਣੀ ਨਵ ਜੰਮਿਆਂ ਧੀਆਂ ਦੀ ਲੋਹੜੀ ਮਨਾਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।  

Advertisment

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲੈਕ (Rubia Dilaik) ਹਾਲ ਹੀ 'ਚ ਦੋ ਜੁੜਵਾ ਧੀਆਂ ਦੀ ਮਾਂ ਬਣੀ ਹੈ। ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ (Abhinav Shukla) ਨੇ ਬੇਹੱਦ ਖਾਸ ਅੰਦਾਜ਼ ਵਿੱਚ ਆਪਣੀ ਨਵ ਜੰਮਿਆਂ ਧੀਆਂ ਦੀ ਲੋਹੜੀ ਮਨਾਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 



Advertisment

ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਮਨਾਈ ਧੀਆਂ ਦੀ ਲੋਹੜੀ 

ਰੁਬੀਨਾ ਦੀਆਂ ਦੋਵੇਂ ਧੀਆਂ ਬਹੁਤ ਪਿਆਰੀਆਂ ਹਨ ਅਤੇ ਉਹ ਆਪਣੇ ਬੱਚਿਆਂ ਨਾਲ ਮਾਂ ਬਨਣ ਦਾ ਆਨੰਦ ਮਾਣ ਰਹੀ ਹੈ। ਰੁਬੀਨਾ ਦੇ ਮਾਂ ਬਨਣ ਤੋਂ ਬਾਅਦ ਪ੍ਰਸ਼ੰਸਕ ਵੀ ਉਸ ਦੇ ਬੱਚਿਆਂ ਨੂੰ ਦੇਖਣ ਲਈ ਉਤਸ਼ਾਹਿਤ ਹਨ। 

ਹਾਲ ਹੀ 'ਚ ਰੁਬੀਨਾ ਨੇ ਆਪਣੀਆਂ ਧੀਆਂ ਦੀ ਪਹਿਲੀ ਲੋਹੜੀ ਦੀ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਨੂੰ ਦੇਖਣ ਤੋਂ ਬਾਅਦ ਰੁਬੀਨਾ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ। ਤਸਵੀਰਾਂ 'ਚ ਰੁਬੀਨਾ ਅਤੇ ਉਸ ਦਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅਭਿਨਵ ਤੇ ਰੁਬਿਨਾ ਦੋਵੇਂ  ਆਪਣੀ ਧੀਆਂ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆਏ।

ਦੱਸ ਦਈਏ ਕਿ ਰੁਬੀਨਾ ਦਿਲੈਕ ਅਦਾਕਾਰੀ ਦੇ ਨਾਲ-ਨਾਲ  ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਧੀਆਂ ਦੀ ਪਹਿਲੀ ਲੋਹੜੀ ਦਾ ਵਲਾਗ ਆਪਣੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਰੁਬੀਨਾ ਨੂੰ ਆਪਣੇ ਘਰ ਵਿੱਚ ਲੋਹੜੀ ਦੇ ਮੌਕੇ ਉੱਤੇ ਖਾਸ ਮਹਿਮਾਨਾਂ ਨਾਲ ਵੇਖ ਸਕਦੇ ਹੋ। ਦਰਅਸਲ ਅਦਾਕਾਰ ਨੇ ਆਪਣੀ ਧੀਆਂ ਦੀ ਪਹਿਲੀ ਲੋਹੜੀ ਦੇ ਮੌਕੇ ਕਿੰਨਰ ਸਮਾਜ ਦੇ ਲੋਕਾਂ ਨੂੰ ਆਪਣੇ ਘਰ ਬੁਲਾਇਆ ਤੇ ਆਪਣੀ ਧੀਆਂ ਨੂੰ ਉਨ੍ਹਾਂ ਕੋਲੋਂ ਅਸ਼ੀਰਵਾਦ ਦਿਲਾਇਆ। ਇਸ ਦੌਰਾਨ ਉਹ ਉਨ੍ਹਾਂ ਨਾਲ ਖਾਣਾ ਖਾਂਦੇ ਤੇ ਹਾਸਾ ਮਜ਼ਾਕ ਕਰਦੇ ਹੋਏ ਵੀ ਨਜ਼ਰ ਆਈ।ਫੈਨਜ਼ ਰੁਬੀਨਾ ਦੀ ਇਸ ਵੀਡੀਓ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਦੀਆਂ ਧੀਆਂ ਉੱਤੇ ਕਾਫੀ ਪਿਆਰ ਬਰਸਾ ਰਹੇ ਹਨ। 




ਹੋਰ ਪੜ੍ਹੋ: ਰਾਹਤ ਫ਼ਤਿਹ ਅਲੀ ਖਾਨ ਦੀ ਆਵਾਜ਼ 'ਚ ਫਿਲਮ 'ਡਰਾਮੇ ਆਲੇ' ਦਾ ਗੀਤ 'ਤਾਂਘ ਸੂਰਜ ਨੂੰ' ਹੋਇਆ ਰਿਲੀਜ਼, ਵੇਖੋ ਵੀਡੀਓ


ਰੁਬੀਨਾ ਦਿਲੈਕ ਨੇ ਇਸ ਸ਼ੋਅ 'ਚ ਨਿਭਾਇਆ ਸੀ ਖਾਸ ਕਿਰਦਾਰ 

ਦੱਸ ਦਈਏ ਕਿ ਰੁਬੀਨਾ ਦਿਲੈਕ ਨੇ ਟੀਵੀ ਦਾ ਇੱਕ ਮਸ਼ਹੂਰ ਸੀਰੀਅਲ ਸ਼ਕਤੀ ਕੀਤਾ ਸੀ, ਜਿਸ ਵਿੱਚ ਉਸ ਨੇ ਇੱਕ ਕਿੰਨਰ ਦਾ ਕਿਰਦਾਰ ਨਿਭਾਇਆ ਸੀ। ਇਸ ਸ਼ੋਅ ਦੇ ਰਾਹੀਂ ਰੁਬੀਨਾ ਨੇ ਕਿੰਨਰਾਂ ਪ੍ਰਤੀ ਸਮਾਜ ਵਿੱਚ ਫੈਲੀ ਨਫਰਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਰੁਬੀਨਾ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਰੁਬੀਨਾ ਕਈ ਟੀਵੀ ਸ਼ੋਅਜ਼ ਵਿੱਚ ਨਜ਼ਰ ਆਈ। ਰੁਬੀਨਾ ਤੇ ਅਭਿਨਵ ਨੇ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ ਤੇ ਰੁਬੀਨਾ ਸ਼ੋਅ ਦੀ ਵਿਨਰ ਰਹਿ ਚੁੱਕੀ ਹੈ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment