Advertisment

ਯਾਮੀ ਗੌਤਮ ਸਟਾਰਰ ਫਿਲਮ Article 370 ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਹਾਲ ਹੀ ਵਿੱਚ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੋਹਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਜਲਦ ਹੀ ਯਾਮੀ ਆਪਣੀ ਨਵੀਂ ਫਿਲਮ ਆਰਟੀਕਲ  370 ਨੂੰ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਹੁਣ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 

author-image
By Pushp Raj
New Update
Yami Gautam Film Article 370 trailer

Yami Gautam Film Article 370 trailer

Listen to this article
0.75x 1x 1.5x
00:00 / 00:00
Advertisment

Yami Gautam Film Article 370 trailer : ਬਾਲੀਵੁੱਡ ਅਦਾਕਾਰਾ ਯਾਮੀ ਗੌਤਮ (Yami Gautam) ਹਾਲ ਹੀ ਵਿੱਚ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੋਹਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਜਲਦ ਹੀ ਯਾਮੀ ਆਪਣੀ ਨਵੀਂ ਫਿਲਮ ਆਰਟੀਕਲ  370 ਨੂੰ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਹੁਣ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 

ਦੱਸ ਦਈਏ ਕਿ ਜਿੱਥੇ ਇੱਕ ਪਾਸੇ ਯਾਮੀ ਗੌਤਮ  (Yami Gautam Pregnancyਜਲਦ ਹੀ ਮਾਂ ਬਨਣ ਵਾਲੀ ਹੈ , ਉੱਥੇ ਹੀ ਦੂਜੇ ਪਾਸੇ ਅਦਾਕਾਰਾ ਦੀ ਨਵੀਂ ਫਿਲਮ ਆਰਟੀਕਲ  370  ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਬੀਤੇ ਦਿਨੀਂ ਇਸ ਫਿਲਮ ਲਈ ਸਪੈਸ਼ਲ ਟ੍ਰੇਲਰ ਲਾਂਚਿੰਗ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਹੁਣ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 

Advertismentਟ੍ਰੇਲਰ 'ਚ ਕੀ ਹੈ ਖਾਸ?


ਇਸ ਫਿਲਮ ਦੇ ਟ੍ਰੇਲਰ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਫਿਲਮ  ਜੰਮੂ-ਕਸ਼ਮੀਰ ਵਿੱਚ ਲੱਗੀ ਵਿਵਾਦਤ ਧਾਰਾ 370 ਨਾਲ ਸਬੰਧਤ ਮੁੱਦੇ ਉੱਤੇ ਬਣਾਈ ਗਈ ਹੈ। ਟ੍ਰੇਲਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ  ਯਾਮੀ ਗੌਤਮ ਫਿਲਮ 'ਚ ਧਾਰਾ 370 'ਚ NIA ਅਫਸਰ ਦੀ ਭੂਮਿਕਾ 'ਚ ਹੈ, ਜਿਸ ਨੂੰ ਧਾਰਾ 370 ਤੋਂ ਬਾਅਦ ਕਸ਼ਮੀਰ 'ਚ ਸ਼ਾਂਤੀ ਬਹਾਲ ਕਰਨ ਅਤੇ ਅੱਤਵਾਦੀਆਂ ਦੇ ਮਿਸ਼ਨ ਨੂੰ ਅਸਫਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
 ਇਸ ਦੇ ਨਾਲ ਹੀ ਟ੍ਰੇਲਰ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਟੀਵੀ ਸੀਰੀਅਲ 'ਰਾਮਾਇਣ' ਦੇ ਰਾਮ ਅਰੁਣ ਗੋਵਿਲ ਫਿਲਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ 'ਚ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅਸੀਂ ਧਾਰਾ 370 ਹਟਾ ਦੇਵਾਂਗੇ। ਇਸ ਤੋਂ ਬਾਅਦ ਟ੍ਰੇਲਰ ਦੇ ਅੰਤ 'ਚ ਅਮਿਤ ਸ਼ਾਹ ਦੀ ਭੂਮਿਕਾ 'ਚ ਅਦਾਕਾਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਪੂਰਾ ਕਸ਼ਮੀਰ ਭਾਰਤ ਦਾ ਹਿੱਸਾ ਸੀ, ਹੈ ਅਤੇ ਹਮੇਸ਼ਾ ਰਹੇਗਾ।'

Advertisment


ਫਿਲਮ 'ਚ ਕੀ ਹੋਵੇਗਾ ਖਾਸ


ਫਿਲਮ ਦੇ ਵਿੱਚ ਧਾਰਾ 370 ਦੇ ਐਲਾਨ ਤੋਂ ਪਹਿਲਾਂ ਭਾਰਤ ਵਿੱਚ ਵਾਪਰੀਆਂ 'ਪੁਲਵਾਮਾ ਅਟੈਕ' (2019) ਵਰਗੀਆਂ ਕੁਝ ਅੱਤਵਾਦੀ ਘਟਨਾਵਾਂ ਦਾ ਟ੍ਰੇਲਰ 'ਚ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਟ੍ਰੇਲਰ 'ਚ ਸਾਰੇ ਹੀ ਕਿਰਦਾਰ ਆਪਣੀ ਸ਼ਾਨਦਾਰ ਭੂਮਿਕਾ 'ਚ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਮਾਂ ਬਨਣ ਵਾਲੀ ਹੈ ਯਾਮੀ ਗੌਤਮ, ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਹੋਈ ਆਈ ਨਜ਼ਰ

ਕਦੋਂ ਰਿਲੀਜ਼ ਹੋਵੇਗੀ ਫਿਲਮ?


ਫਿਲਮ 'ਚ ਯਾਮੀ ਗੌਤਮ, ਅਰੁਣ ਗੋਵਿਲ, ਦੱਖਣ ਦੀ ਅਦਾਕਾਰਾ ਪ੍ਰਿਆਮਣੀ, ਵੈਭਵ ਤੱਤਵਾਦੀ, ਕਿਰਨ ਕਾਮਰਾਕਰ, ਰਾਜਾ ਅਰਜੁਨ, ਸਕੰਦਾ ਠਾਕੁਰ, ਅਸ਼ਵਿਨੀ ਕੌਲ ​​ਵਰਗੇ ਸਿਤਾਰੇ ਨਜ਼ਰ ਆਉਣਗੇ। ਇਹ ਫਿਲਮ 23 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦਿਨ ਆਰਟੀਕਲ 370 ਦਾ ਬਾਕਸ ਆਫਿਸ 'ਤੇ ਵਿਦਯੁਤ ਜਾਮਵਾਲ ਦੀ ਫਿਲਮ 'ਕਰੈਕ' ਨਾਲ ਮੁਕਾਬਲਾ ਹੋਵੇਗਾ।

#YamiGautam #FilmArticle370
Advertisment

Stay updated with the latest news headlines.

Follow us:
Advertisment
Advertisment
Latest Stories
Advertisment