ਗਾਇਕੀ ਦੇ ਖੇਤਰ ਤੋਂ ਬਾਅਦ ਹੁਣ ਇਸ ਖੇਤਰ ‘ਚ ਬਾਣੀ ਸੰਧੂ ਕਰਨ ਜਾ ਰਹੀ ਸ਼ੁਰੂਆਤ

ਬਾਣੀ ਸੰਧੂ ਗਾਇਕੀ ਦੇ ਨਾਲ-ਨਾਲ ਹੁਣ ਬਿਜਨੇਸ ਦੇ ਖੇਤਰ ‘ਚ ਵੀ ਮੱਲਾਂ ਮਾਰਨ ਜਾ ਰਹੀ ਹੈ । ਜਲਦ ਹੀ ਗਾਇਕਾ ਆਪਣੇ ਬ੍ਰਾਂਡ ਨੂੰ ਲਾਂਚ ਕਰਨ ਜਾ ਰਹੀ ਹੈ ।

Written by  Shaminder   |  April 04th 2023 10:05 AM  |  Updated: April 04th 2023 10:05 AM

ਗਾਇਕੀ ਦੇ ਖੇਤਰ ਤੋਂ ਬਾਅਦ ਹੁਣ ਇਸ ਖੇਤਰ ‘ਚ ਬਾਣੀ ਸੰਧੂ ਕਰਨ ਜਾ ਰਹੀ ਸ਼ੁਰੂਆਤ

ਬਾਣੀ ਸੰਧੂ (Baani sandhu)ਜਿਸ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਗਾਏ ਹਨ ।ਜਲਦ ਹੀ ਗਾਇਕਾ ਇੱਕ ਹੋਰ ਖੇਤਰ ‘ਚ ਮੱਲਾਂ ਮਾਰਨ ਦੇ ਲਈ ਤਿਆਰ ਹੈ । ਹੁਣ ਉਹ ਬਿਜਨੇਸ ਦੇ ਖੇਤਰ ‘ਚ ਆਪਣਾ ਬਰਾਂਡ ਲਾਂਚ ਕਰਨ ਦੀ ਤਿਆਰੀ ‘ਚ ਹੈ । ਜਿਸ ਦੀ ਜਾਣਕਾਰੀ ਗਾਇਕਾ ਨੇ ਖੁਦ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੀਤੀ ਹੈ । 

ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਛੋਟੇ ਘਰਾਂ ਵਾਲੇ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਖੇਤਰ ‘ਚ ਕਰੇਗੀ ਨਿਵੇਸ਼ 

ਗਾਇਕਾ ਨੇ ਜਿਨ੍ਹਾਂ ਤਸਵੀਰਾਂ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਉਹ ਸਪਰਿਚੂਅਲ ਹੀਲਿੰਗ ਦੇ ਖੇਤਰ ‘ਚ ਕੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਹਾਲਾਂਕਿ ਉਸ ਨੇ ਇਸ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ । ਪਰ ਉਸ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ ।

ਜਿਸ ਖੇਤਰ ‘ਚ ਉਹ ਸ਼ੁਰੂਆਤ ਕਰਨ ਜਾ ਰਹੀ ਹੈ । ਉਸ ਦੇ ਜ਼ਿਆਦਾਤਰ ਉਤਪਾਦ ਹੱਥ ਦੇ ਨਾਲ ਤਿਆਰ ਕੀਤੇ ਗਏ ਹਨ । 

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਨੌਕਰੀ ਕਰਦੀ ਸੀ ਬਾਣੀ 

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਬਾਣੀ ਸੰਧੂ ਬੈਂਕ ‘ਚ ਨੌਕਰੀ ਕਰਦੀ ਸੀ । ਪਰ ਉਸ ਨੂੰ ਗਾਇਕੀ ਦਾ ਏਨਾਂ ਕੁ ਸ਼ੌਂਕ ਸੀ ਕਿ ਉਸ ਨੇ ਨੌਕਰੀ ਛੱਡ ਕੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਣਾਇਆ ਹੈ । ਹੁਣ ਜਲਦ ਹੀ ਗਾਇਕਾ ਬਿਜਨੇਸ ਦੇ ਖੇਤਰ ‘ਚ ਧੱਕ ਪਾਉਣ ਜਾ ਰਹੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network