ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੇ ਪਰਗਟ ਸਿੰਘ ਦੇ ਬੇਟੇ ਸਟਾਲਿਨਵੀਰ ਦੇ ਨਾਲ ਕੀਤੀ ਮੁਲਾਕਾਤ, ਸਾਂਝੀ ਕੀਤੀ ਤਸਵੀਰ
ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੇ ਆਪਣੇ ਫੇਸਬੁੱਕ ਪੇਜ ਇੱਕ ਪਰਗਟ ਸਿੰਘ ਦੇ ਪੁੱਤਰ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਟਾਲਿਨਵੀਰ ਦੇ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।
ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੇ ਪਰਗਟ ਸਿੰਘ ਦੇ ਬੇਟੇ ਸਟਾਲਿਨਵੀਰ ਦੇ ਨਾਲ ਕੀਤੀ ਮੁਲਾਕਾਤ, ਸਾਂਝੀ ਕੀਤੀ ਤਸਵੀਰ
ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੇ ਆਪਣੇ ਫੇਸਬੁੱਕ ਪੇਜ ਇੱਕ ਪਰਗਟ ਸਿੰਘ ਦੇ ਪੁੱਤਰ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਟਾਲਿਨਵੀਰ (Stalinveer singh) ਦੇ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਬਚਨ ਬੇਦਿਲ ਨੇ ਲਿਖਿਆ ‘ਪੰਜਾਬੀਆਂ ਦੇ ਸੱਭਿਆਚਾਰਕ ਗੀਤਕਾਰ ਬਾਈ ਪਰਗਟ ਲਿੱਦੜਾ ਵਾਲੇ ਜੀ ਦੇ ਸਪੁੱਤਰ ਕਾਕਾ ਸਟਾਲਿਨਵੀਰ ਨਾਲ ਮੁਲਾਕਾਤ ਦਾ ਸਬੱਬ ਬਣਿਆ ।

ਹੋਰ ਪੜ੍ਹੋ : ਸਿੱਪੀ ਗਿੱਲ ਦੀ ਪਤਨੀ ਅਤੇ ਬੇਟੇ ਦੇ ਨਾਲ ਖੂਬਸੂਰਤ ਤਸਵੀਰ ਹੋਈ ਵਾਇਰਲ, ਫੈਨਸ ਨੂੰ ਆ ਰਹੀ ਪਸੰਦ
ਵੱਡੇ ਵੀਰ ਪਰਗਟ ਜੀ ਬਾਰੇ ਕਾਫੀ ਗੱਲਾਂ ਹੋਈਆਂ, ਕਾਫੀ ਗੱਲਾਂ ਚੇਤਿਆਂ ਚੋ ਉੱਭਰੀਆਂ ਮੈਂ ਸਟਾਲਿਨਵੀਰ ਦੇ ਵੀਡਿਓ ਦੇਖਦਾ ਰਹਿਨਾ ਉਨ੍ਹਾਂ ਦੇ ਵੀਡਿਓ ਵਿੱਚ ਵੀ ਉਨ੍ਹਾਂ ਦੇ ਬਾਪੂ ਜੀ ਵਾਂਗ ਪੰਜਾਬ ਦਾ, ਪੰਜਾਬੀ ਦਾ, ਪੰਜਾਬੀਅਤ ਦਾ, ਪੰਜਾਬੀ ਸੱਭਿਆਚਾਰ ਦਾ ਦਿਲ ਧੜਕਦਾ ਹੈ । ਮੇਰੇ ਵੱਲੋ ਬਹੁਤ ਸਾਰਾ ਪਿਆਰ ਬਚਨ ਬੇਦਿਲ’ ।

ਸਟਾਲਿਨਵੀਰ ਹੈ ਵਧੀਆ ਵੀਡੀਓ ਡਾਇਰੈਕਟਰ
ਸਟਾਲਿਨਵੀਰ ਸਿੰਘ ਵੀ ਆਪਣੇ ਪਿਤਾ ਜੀ ਵਾਂਗ ਕ੍ਰਿਏਟਿਵ ਹੈ । ਉਹ ਬਹੁਤ ਹੀ ਬਿਹਤਰੀਨ ਵੀਡੀਓ ਡਾਇਰੈਕਟਰ ਹੈ ਅਤੇ ਹੁਣ ਤੱਕ ਕਈ ਗੀਤਾਂ ਦੀ ਵੀਡੀਓ ਬਣਾ ਚੁੱਕਿਆ ਹੈ ।ਆਪਣੀ ਮਿੱਟੀ ਦੇ ਨਾਲ ਜੁੜਿਆ ਹੋਏ ਸਟਾਲਿਨਵੀਰ ਦੀਆਂ ਵੀਡੀਓ ‘ਚ ਆਪਣੀ ਮਿੱਟੀ ਪ੍ਰਤੀ ਮੋਹ ਆਪ ਮੁਹਾਰੇ ਹੀ ਫੁੱਟ ਫੁੱਟ ਪੈਂਦਾ ਹੈ । ਸਟਾਲਿਨਵੀਰ ਨੇ ਹੁਣ ਤੱਕ ਗੀਤਾਂ ਦੀ ਡਾਇਰੈਕਸ਼ਨ ਕੀਤੀ ਹੈ ।
ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਬਚਨ ਬੇਦਿਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹੑਾਂ ਦਾ ਨਾਂਅ ਪੰਜਾਬੀ ਇੰਡਸਟਰੀ ਦੇ ਸਿਰਮੌਰ ਗੀਤਕਾਰਾਂ ‘ਚ ਆਉਂਦਾ ਹੈ । ਉਨ੍ਹਾਂ ਦੇ ਲਿਖੇ ਗੀਤ ਸੁਰਿੰਦਰ ਛਿੰਦਾ,ਕੁਲਦੀਪ ਮਾਣਕ, ਦਿਲਜੀਤ ਦੋਸਾਂਝ, ਹਰਜੀਤ ਹਰਮਨ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
