Parineeti Raghav wedding: ਜਾਣੋ ਕਿਉਂ ਭੈਂਣ ਪਰਿਣੀਤੀ ਚੋਪੜਾ ਦੇ ਵਿਆਹ 'ਚ ਸ਼ਾਮਿਲ ਨਹੀਂ ਹੋਈ ਪ੍ਰਿੰਯਕਾ ਚੋਪੜਾ ?
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਬੰਧਨ 'ਚ ਬੱਝ ਚੁੱਕੇ ਹਨ। ਅਜਿਹੇ 'ਚ ਜਿੱਥੇ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਦੇ ਮਾਤਾ-ਪਿਤਾ ਸਣੇ ਪੂਰਾ ਪਰਿਵਾਰ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਪ੍ਰਿਯੰਕਾ ਆਪਣੀ ਭੈਂਣ ਦੇ ਵਿਆਹ 'ਚ ਸ਼ਾਮਿਲ ਕਿਉਂ ਨਹੀਂ ਹੋਈ। ਆਓ ਜਾਣਦੇ ਹਾਂ।
Parineeti Raghav wedding: ਜਾਣੋ ਕਿਉਂ ਭੈਂਣ ਪਰਿਣੀਤੀ ਚੋਪੜਾ ਦੇ ਵਿਆਹ 'ਚ ਸ਼ਾਮਿਲ ਨਹੀਂ ਹੋਈ ਪ੍ਰਿੰਯਕਾ ਚੋਪੜਾ ?
Parineeti Raghav wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਬੰਧਨ 'ਚ ਬੱਝ ਚੁੱਕੇ ਹਨ। ਅਜਿਹੇ 'ਚ ਜਿੱਥੇ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਦੇ ਮਾਤਾ-ਪਿਤਾ ਸਣੇ ਪੂਰਾ ਪਰਿਵਾਰ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਪ੍ਰਿਯੰਕਾ ਆਪਣੀ ਭੈਂਣ ਦੇ ਵਿਆਹ 'ਚ ਸ਼ਾਮਿਲ ਕਿਉਂ ਨਹੀਂ ਹੋਈ। ਆਓ ਜਾਣਦੇ ਹਾਂ।
ਦੱਸ ਦਈਏ ਕਿ ਜਿੱਥੇ ਇੱਕ ਪਾਸੇ ਪ੍ਰਿਯੰਕਾ ਦੇ ਪੇਕੇ ਪਰਿਵਾਰ 'ਚ ਨਵੇਂ ਰਿਸ਼ਤੇ ਜੁੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਸ ਦੇ ਸੁਹਰੇ ਪਰਿਵਾਰ 'ਚ ਕੁਝ ਰਿਸ਼ਤਿਆਂ 'ਚ ਬਹੁਤ ਮੁਸ਼ਕਲਾਂ ਚੱਲ ਰਹੀਆਂ ਹਨ। ਉਸ ਦਾ ਸੁਹਰੇ ਪਰਿਵਾਰ ਇਸ ਔਖੇ ਸਮੇਂ ਚੋਂ ਲੰਘ ਰਿਹਾ ਹੈ। ਪ੍ਰਿਯੰਕਾ ਲਈ ਦੋਵੇਂ ਪਰਿਵਾਰ ਅਹਿਮ ਹਨ ਅਤੇ ਦੋਵਾਂ ਪਰਿਵਾਰਾਂ ਦੇ ਇਹ ਰਿਸ਼ਤੇ ਵੀ ਬਹੁਤ ਅਹਿਮ ਹਨ।
ਇਨ੍ਹੀਂ ਦਿਨੀਂ ਪ੍ਰਿਯੰਕਾ ਚੋਪੜਾ ਦੇ ਸਹੁਰੇ ਘਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਪ੍ਰਿਯੰਕਾ ਦੀ ਜੇਠਾਣੀ ਸੋਫੀ ਟਰਨਰ ਅਤੇ ਜੀਜਾ ਜੋਅ ਜੋਨਸ ਤਲਾਕ ਲੈ ਰਹੇ ਹਨ, ਜਦੋਂ ਕਿ ਅਦਾਕਾਰਾ ਦੀ ਚਚੇਰੀ ਭੈਣ ਪਰਿਣੀਤੀ ਚੋਪੜਾ ਰਾਘਵ ਚੱਢਾ ਨਾਲ ਵਿਆਹ ਕਰਵਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇੱਕ ਪਰਿਵਾਰ ਵਿੱਚ ਖੁਸ਼ੀ ਅਤੇ ਦੂਜੇ ਪਰਿਵਾਰ ਵਿੱਚ ਉਦਾਸੀ ਦਾ ਮਾਹੌਲ ਹੈ।
ਦਰਅਸਲ, ਪ੍ਰਿਯੰਕਾ ਦੀ ਜੇਠਾਣੀ ਸੋਫੀ ਟਰਨਰ ਅਤੇ ਜੋ ਜੋਨਸ ਨੇ 6 ਸਤੰਬਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਦੋਵੇਂ ਵੱਖ ਹੋ ਰਹੇ ਹਨ। ਇਸ ਦੌਰਾਨ, ਸੋਫੀ ਟਰਨਰ ਨੇ ਆਪਣੇ ਵੱਖ ਹੋ ਚੁੱਕੇ ਪਤੀ ਜੋਅ ਜੋਨਸ 'ਤੇ ਦੋਵਾਂ ਧੀਆਂ ਦੀ 'ਗਲਤ ਹਿਰਾਸਤ' ਦਾ ਦੋਸ਼ ਲਗਾਇਆ ਹੈ ਅਤੇ ਆਪਣੇ ਪਤੀ ਵਿਰੁੱਧ ਐਫਆਈਆਰ ਵੀ ਦਰਜ ਕਰਵਾਈ ਹੈ।
ਸੋਫੀ ਨੇ ਕਥਿਤ ਤੌਰ 'ਤੇ ਜੋ ਜੋਨਸ 'ਤੇ 3 ਸਾਲ ਦੀ ਵੇਲਾ ਅਤੇ ਉਨ੍ਹਾਂ ਦੀ 14 ਮਹੀਨਿਆਂ ਦੀ ਦੂਜੀ ਧੀ ਦੇ ਪਾਸਪੋਰਟ ਰੱਖਣ ਦਾ ਦੋਸ਼ ਲਗਾਇਆ ਸੀ। ਅਦਾਕਾਰਾ ਨੇ ਆਪਣੀਆਂ ਦੋਵੇਂ ਬੇਟੀਆਂ ਦੀ ਵਾਪਸੀ ਦੀ ਮੰਗ ਕੀਤੀ ਹੈ। ਪੀਪਲ ਦੀ ਇੱਕ ਰਿਪੋਰਟ ਦੇ ਅਨੁਸਾਰ, ਗੇਮ ਆਫ ਥ੍ਰੋਨਸ ਦੀ ਅਦਾਕਾਰਾ ਨੇ ਮੈਨਹਟਨ ਦੀ ਇੱਕ ਅਦਾਲਤ ਵਿੱਚ ਪਤੀ ਜੋਅ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀਆਂ ਬੇਟੀਆਂ ਨੂੰ ਇੰਗਲੈਂਡ ਵਾਪਸ ਭੇਜਣ ਦੀ ਮੰਗ ਕੀਤੀ ਗਈ ਹੈ।
ਇਸ ਦੇ ਨਾਲ ਹੀ ਹੁਣ ਜੋ ਜੋਨਸ ਨੇ ਸੋਫੀ ਦੇ ਇਨ੍ਹਾਂ ਦੋਸ਼ਾਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਗਵਾ ਵਰਗਾ ਸ਼ਬਦ ਵਰਤਿਆ ਜਾਂਦਾ ਹੈ ਤਾਂ ਇਹ ਗੁੰਮਰਾਹ ਕਰਨ ਵਰਗਾ ਹੋ ਜਾਂਦਾ ਹੈ। ਮਾੜੇ ਸਮੇਂ ਵਿੱਚ ਕਾਨੂੰਨੀ ਪ੍ਰਣਾਲੀ ਦੀ ਦੁਰਵਰਤੋਂ ਹੁੰਦੀ ਹੈ।
ਸਹੁਰੇ ਪਰਿਵਾਰ ਵਿੱਚ ਜਾਰੀ ਵਿਵਾਦ ਦੇ ਵਿਚਕਾਰ, ਪ੍ਰਿਯੰਕਾ ਆਪਣੀ ਭੈਣ ਪਰਿਣੀਤੀ ਚੋਪੜਾ ਦੇ ਵਿਆਹ 'ਚ ਸ਼ਾਮਿਲ ਨਹੀਂ ਹੋ ਸਕੀ। ਹਲਾਂਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਭੈਣ ਪਰਿਣੀਤੀ ਤੇ ਰਾਘਵ ਚੱਢਾ ਨੂੰ ਪੋਸਟ ਸ਼ੇਅਰ ਕਰਦੇ ਹੋਏ ਜ਼ਿੰਦਗੀ ਦੇ ਨਵੇਂ ਸਫਰ ਲਈ ਵਧਾਈ ਦਿੱਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
