ਬਿੱਗ ਬੌਸ ਓਟੀਟੀ 3: ਪਾਇਲ ਮਲਿਕ ਫੁੱਟ ਫੁੱਟ ਕੇ ਰੋਈ ਕਿਹਾ 'ਕੀ ਅਸੀਂ ਹੁਣ ਮਰ ਜਾਈਏ’

ਬਿੱਗ ਬੌਸ ਓਟੀਟੀ 3‘ਚ ਅਰਮਾਨ ਮਲਿਕ ਤੇ ਉਸ ਦੀ ਪਤਨੀ ਕ੍ਰਿਤਿਕਾ ਮਲਿਕ ਖੂਬ ਸੁਰਖੀਆਂ ਵਟੋਰ ਰਹੇ ਹਨ । ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ‘ਚ ਅਰਮਾਨ ਮਲਿਕ ਵਿਸ਼ਾਲ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ ਸਨ ।

Reported by: PTC Punjabi Desk | Edited by: Shaminder  |  July 09th 2024 04:35 PM |  Updated: July 09th 2024 04:35 PM

ਬਿੱਗ ਬੌਸ ਓਟੀਟੀ 3: ਪਾਇਲ ਮਲਿਕ ਫੁੱਟ ਫੁੱਟ ਕੇ ਰੋਈ ਕਿਹਾ 'ਕੀ ਅਸੀਂ ਹੁਣ ਮਰ ਜਾਈਏ’

ਬਿੱਗ ਬੌਸ ਓਟੀਟੀ 3‘ਚ ਅਰਮਾਨ ਮਲਿਕ (Armaan Malik)  ਤੇ ਉਸ ਦੀ ਪਤਨੀ ਕ੍ਰਿਤਿਕਾ ਮਲਿਕ ਖੂਬ ਸੁਰਖੀਆਂ ਵਟੋਰ ਰਹੇ ਹਨ । ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ‘ਚ ਅਰਮਾਨ ਮਲਿਕ ਵਿਸ਼ਾਲ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ ਸਨ । ਹੁਣ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਹਿ ਰਹੀ ਹੈ ਕਿ ਉਸ ਨੇ ਸ਼ਿਵਾਨੀ ਕੁਮਾਰੀ ਤੇ ਵਿਸ਼ਾਲ ਪਾਂਡੇ ‘ਤੇ ਆਪਣੀ ਭੜਾਸ ਕੱਢੀ ਹੈ।

 ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦਾ ਉੱਭਰਦਾ ਰੈਪਰ ਹਰਸ਼ ਲਿਖਾਰੀ ਯੋ ਯੋ ਹਨੀ ਸਿੰਘ, ਸ਼ੇਰਾ ਤੇ ਮਨੀਸ਼ ਪੌਲ ਦੇ ਨਾਲ ਮਸਤੀ ਕਰਦਾ ਆਇਆ ਨਜ਼ਰ, ਵੇਖੋ ਵੀਡੀਓ

ਸ਼ੋਅ ਵਿੱਚੋਂ ਨਿਕਲਣ ਤੋਂ ਬਾਅਦ ਪਾਇਲ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਸ਼ਿਵਾਨੀ ਦੇ ਲਈ ‘ਖਾਣਾ ਡਾਲ ਦੇ’ ਵਾਲੀ ਗੱਲ ਆਖੀ ਸੀ । ਇਸ ਦੇ ਨਾਲ ਹੀ ਪਾਇਲ ਮਲਿਕ ਨੇ ਵਿਸ਼ਾਲ ਵੱਲੋਂ ਕ੍ਰਿਤਿਕਾ ਦੇ ਬਾਰੇ ਕੀਤੀ ਟਿੱਪਣੀ ਨੂੰ ਵੀ ਗਲਤ ਕਰਾਰ ਦਿੱਤਾ । ਜਿਸ ਤੋਂ ਬਾਅਦ ਲੋਕ ਪਾਇਲ ਨੂੰ ਟ੍ਰੋਲ ਕਰ ਰਹੇ ਹਨ । ਪਾਇਲ ਨੇ ਹਾਲ ਹੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ।

ਜਿਸ ‘ਚ ਉਹ ਫੁੱਟ ਫੁੱਟ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ।ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਉਸ ਨੇ ਗੋਲੂ ਲਈ ਗਲਤ ਬੋਲਿਆ ਸੀ ।ਇਸ ਲਈ ਮੈਂ ਉੱਥੇ ਜਾ ਕੇ ਬੋਲ ਦਿੱਤਾ । ਤੁਸੀਂ ਲੋਕ ਮੈਨੂੰ ਨਫਰਤ ਦੇ ਰਹੇ ਹੋ। ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਆਪਣੇ ਪਰਿਵਾਰ ਦੇ ਲਈ ਸਟੈਂਡ ਲੈਣਾ ਗਲਤ ਗੱਲ ਹੈ। ਹੁਣ ਅਸੀਂ ਕੀ ਮਰ ਜਾਈਏ ।ਪਾਇਲ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।  

- PTC PUNJABI


Popular Posts