Raghav Chadha Birthday: ਪਰਿਣੀਤੀ ਚੋਪੜਾ ਨੇ ਖ਼ਾਸ ਅੰਦਾਜ਼ 'ਚ ਦਿੱਤੀ ਪਤੀ ਰਾਘਵ ਚੱਢਾ ਨੂੰ ਜਨਮਦਿਨ ਦੀ ਵਧਾਈ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੋਪੜਾ ਨੇ ਬੀਤੇ ਮਹੀਨੇ ਵਿਆਹ ਕਰਵਾਇਆ ਹੈ। ਇਹ ਜੋੜੀ ਫੈਨਜ਼ ਦੀ ਪਸੰਦੀਦਾ ਜੋੜਿਆਂ ਚੋਂ ਇੱਕ ਹੈ। ਅੱਜ ਰਾਘਵ ਚੱਢਾ ਦੇ ਜਨਮਦਿਨ ਦੇ ਮੌਕੇ 'ਤੇ ਪਰਿਣੀਤੀ ਚੋਪੜਾ ਖਾਸ ਅੰਦਾਜ਼ 'ਚ ਪਤੀ ਰਾਘਵ ਚੱਢਾ ਨੂੰ ਜਨਮਦਿਨ ਦੀ ਵਧਾਈ ਦਿੰਦੀ ਹੋਈ ਨਜ਼ਰ ਆਈ।
Raghav Chadha Birthday: ਪਰਿਣੀਤੀ ਚੋਪੜਾ ਨੇ ਖ਼ਾਸ ਅੰਦਾਜ਼ 'ਚ ਦਿੱਤੀ ਪਤੀ ਰਾਘਵ ਚੱਢਾ ਨੂੰ ਜਨਮਦਿਨ ਦੀ ਵਧਾਈ
Parineeti Chopra on Raghav Chadha Birthday: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੋਪੜਾ ਨੇ ਬੀਤੇ ਮਹੀਨੇ ਵਿਆਹ ਕਰਵਾਇਆ ਹੈ। ਇਹ ਜੋੜੀ ਫੈਨਜ਼ ਦੀ ਪਸੰਦੀਦਾ ਜੋੜਿਆਂ ਚੋਂ ਇੱਕ ਹੈ। ਅੱਜ ਰਾਘਵ ਚੱਢਾ ਦੇ ਜਨਮਦਿਨ ਦੇ ਮੌਕੇ 'ਤੇ ਪਰਿਣੀਤੀ ਚੋਪੜਾ ਖਾਸ ਅੰਦਾਜ਼ 'ਚ ਪਤੀ ਰਾਘਵ ਚੱਢਾ ਨੂੰ ਜਨਮਦਿਨ ਦੀ ਵਧਾਈ ਦਿੰਦੀ ਹੋਈ ਨਜ਼ਰ ਆਈ।
ਦੱਸ ਦਈਏ ਕਿ ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇੱਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੌਰਾਨ ਪਤੀ ਰਾਘਵ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਪਰਿਣੀਤੀ ਚੋਪੜਾ ਨੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਪਤੀ ਰਾਘਵ ਦੇ ਲਈ ਖਾਸ ਸੁਨੇਹਾ ਵੀ ਲਿਖਿਆ। ਪਰਿਣੀਤੀ ਨੇ ਪਤੀ ਰਾਘਵ ਚੱਢਾ ਨੂੰ ਜਨਮਦਿਨ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, ' 'ਮੇਰੇ ਪਿਆਰੇ, ਤੁਸੀਂ ਰੱਬ ਵੱਲੋਂ ਮੈਨੂੰ ਮਿਲਿਆ ਸਭ ਤੋਂ ਵਧੀਆ ਤੋਹਫਾ ਹੋ।' ਤੁਹਾਡਾ ਮਨ ਤੇ ਬੁੱਧੀ ਮੇਰਾ ਦਿਲ ਜਿੱਤ ਲੈਂਦੀ ਹੈ। ਤੁਹਾਡੀਆਂ ਕਦਰਾਂ-ਕੀਮਤਾਂ, ਇਮਾਨਦਾਰੀ ਅਤੇ ਵਿਸ਼ਵਾਸ ਮੈਨੂੰ ਇੱਕ ਬਿਹਤਰ ਵਿਅਕਤੀ ਬਨਣ ਲਈ ਪ੍ਰੇਰਿਤ ਕਰਦੇ ਹਨ। ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਪ੍ਰਤੀ ਵਚਨਬੱਧ ਰਹਿੰਦੇ ਹੋ, ਉਹ ਮੈਨੂੰ ਲਕੀ ਫੀਲ ਹੁੰਦਾ ਹੈ । ਤੁਸੀਂ ਇਸ ਆਧੁਨਿਕ ਸਮਾਜ ਵਿੱਚ ਇੱਕ ਪੁਰਾਣੇ ਸੱਜਣ ਹੋ, ਤੁਹਾਡੀ ਸ਼ਾਂਤੀ ਮੇਰੀ ਦਵਾਈ ਹੈ।'
ਹੋਰ ਪੜ੍ਹੋ: Choti Diwali: ਅੱਜ ਮਨਾਈ ਜਾ ਰਹੀ ਹੈ ਨਰਕ ਚਤੁਰਦਸ਼ੀ ਤੇ ਛੋਟੀ ਦੀਵਾਲੀ, ਜਾਣੋ ਇਸ ਦਿਨ ਕਿਉਂ ਜਗਾਇਆ ਜਾਂਦਾ ਹੈ ਯਮ ਦੀਵਾ
ਅਦਾਕਾਰਾ ਨੇ ਅੱਗੇ ਲਿਖਿਆ, ' ਅੱਜ ਦਾ ਦਿਨ , ਮੇਰਾ ਮਨਪਸੰਦ ਦਿਨ ਹੈ, ਕਿਉਂਕਿ ਮੇਰੇ ਲਈ ਤੁਹਾਡਾ ਅੱਜ ਜਨਮ ਹੋਇਆ ਸੀ। ਜਨਮਦਿਨ ਮੁਬਾਰਕ ਪਤੀ। ਮੈਨੂੰ ਚੁਣਨ ਲਈ ਤੁਹਾਡਾ ਧੰਨਵਾਦ।'' ਫੈਨਜ਼ ਪਰਿਣੀਤੀ ਚੋਪੜਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਪਲ ਨੂੰ ਇਸ ਖ਼ਾਸ ਦਿਨ ਦੀ ਵਧਾਈ ਦੇ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
